ਮੀਟਿੰਗ ਵਿੱਚ ਐੱਸਐੱਸਪੀ (ਟ੍ਰੈਫਿਕ), ਐੱਸਡੀਐੱਮਜ਼, ਅਤੇ ਇੰਜੀਨੀਅਰਿੰਗ ਵਿਭਾਗ, ਸਿਹਤ ਵਿਭਾਗ, ਆਰਕੀਟੈਕਚਰ ਵਿਭਾਗ ਅਤੇ ਐੱਨਐੱਚਏਆਈ ਦੇ ਨੁਮਾਇੰਦੇ ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੁਆਰਾ ਲਾਗੂ ਕੀਤੇ ਗਏ ਗਤੀ-ਨਿਯੰਤ੍ਰਣ ਉਪਾਵਾਂ ਅਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸੜਕ ਸੰਕੇਤਾਂ ਦੇ ਅਪਡੇਟ ਕਰਨ ਦੇ ਕਾਰਜ ‘ਤੇ ਤਸੱਲੀ ਵਿਅਕਤ ਕੀਤੀ। ਉਨ੍ਹਾਂ ਨੇ ਇੰਜੀਨੀਅਰਿੰਗ ਵਿਭਾਗ ਨੂੰ ਵਿਭਿੰਨ ਸੜਕਾਂ ਦੇ ਨਾਲ-ਨਾਲ ਕਰਬਾਂ ਨੂੰ ਉੱਚਾ ਚੁੱਕਣ ਨਾਲ ਸਬੰਧਿਤ ਕਾਰਜ ਨੂੰ ਤੇਜ਼ ਕਰਨ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਇੰਜੀਨੀਅਰਿੰਗ ਵਿਭਾਗ ਨੂੰ ਵਿਭਿੰਨ ਲਾਇਟ ਪੁਆਇੰਟਾਂ ‘ਤੇ ਜ਼ੈਬਰਾ ਕਰਾਸਿੰਗਾਂ ਨੂੰ ਦੁਬਾਰਾ ਮਾਰਕ ਕਰਨ ਅਤੇ ਦ੍ਰਿਸ਼ਟੀ ਅਤੇ ਸਮੁੱਚੀ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਸੜਕਾਂ ਦੇ ਨਾਲ-ਨਾਲ ਰੁੱਖਾਂ ਦੀ ਤੁਰੰਤ ਛਾਂਟੀ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਐੱਸਡੀਐੱਮ (ਸੈਂਟਰਲ) ਨੂੰ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ/PEC) ਤੋਂ ਖੁੱਡਾ ਅਲੀ ਸ਼ੇਰ ਅਤੇ ਪੀਜੀਆਈ ਤੋਂ ਖੁੱਡਾ ਲਾਹੌਰਾ ਤੱਕ ਸੜਕ ਦੇ ਰਸਤੇ ‘ਤੇ ਵਿਸ਼ੇਸ਼ ਗ਼ੈਰਕਾਨੂੰਨੀ ਕਬਜ਼ਾ-ਵਿਰੋਧੀ ਮੁਹਿੰਮ ਚਲਾਉਣ ਅਤੇ ਅਣਅਧਿਕਾਰਿਤ ਰੇਹੜੀ-ਫੜ੍ਹੀ ਵਾਲੇ ਵਿਕ੍ਰੇਤਾਵਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ਿਤ ਕੀਤਾ ਕਿ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਇਨ੍ਹਾਂ ਰੂਟਾਂ ਦੇ ਨਾਲ-ਨਾਲ ਖਾਸ ਥਾਵਾਂ ‘ਤੇ ਰਣਨੀਤਕ ਤੌਰ ‘ਤੇ ਤੈਨਾਤ ਕੀਤਾ ਜਾਵੇ ਤਾਕਿ:
* ਅਣਅਧਿਕਾਰਿਤ ਵਿਕਰੇਤਾਵਾਂ ਦੀ ਦੁਬਾਰਾ ਵਾਪਸੀ ਰੋਕੀ ਜਾ ਸਕੇ,
.ਪੀਕ ਆਵਰਸ ਵਿੱਚ ਪੈਦਲ ਅਤੇ ਵਾਹਨਾਂ ਦੀ ਆਵਾਜਾਈ ਨੂੰ ਰੈਗੂਲੇਟ
ਕਰਨ ਵਿੱਚ ਸਹਾਇਤਾ ਮਿਲ ਸਕੇ,
* ਟ੍ਰੈਫਿਕ ਪੁਲਿਸ ਨੂੰ ਜਾਮ ਪ੍ਰਬੰਧਨ ਵਿੱਚ ਸਹਿਯੋਗ ਮਿਲ ਸਕੇ,
* ਲਾਗੂਕਰਨ ਅਤੇ ਸੜਕ ਸੁਰੱਖਿਆ ਗਤੀਵਿਧੀਆਂ ਦੇ ਦੌਰਾਨ ਪ੍ਰਭਾਵੀ ਤਾਲਮੇਲ ਸੁਨਿਸ਼ਚਿਤ ਕੀਤਾ ਜਾ ਸਕੇ।
ਇਹ ਤੈਨਾਤੀ ਇਹ ਸੁਨਿਸ਼ਚਿਤ ਕਰੇਗੀ ਕਿ ਅਣਅਧਿਕਾਰਿਤ ਵਿਕ੍ਰੇਤਾ ਵਾਪਸ ਨਾ ਆਉਣ ਅਤੇ ਟ੍ਰੈਫਿਕ ਵਿੱਚ ਰੁਕਾਵਟ ਉਤਪੰਨ ਨਾ ਕਰਨ,ਜਿਸ ਨਾਲ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਪ੍ਰਵਾਹ ਨੂੰ ਬਣਿਆ ਰਹੇਗਾ।
ਟ੍ਰੈਫਿਕ ਪੁਲਿਸ ਅਸਿਸਟੈਂਸ ਬੂਥ ਦੇ ਨਿਰਮਾਣ ਦੇ ਸਬੰਧ ਵਿੱਚ, ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਇਹ ਕਾਰਜ ਦਸੰਬਰ ਮਹੀਨੇ ਦੇ ਅੰਤ ਤੱਕ ਪੂਰਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਪ੍ਰਤੀਨਿਧੀ ਨੂੰ ਈਦਾਰ (ਈਡੀਏਆਰ/EDAR) (ਐਕਸੀਡੈਂਟ ਰਿਸਪਾਂਸ ਲਈ ਐਮਰਜੈਂਸੀ ਡਿਵਾਇਸ/Emergency Device for Accident Response) ਪ੍ਰਣਾਲੀ ਨੂੰ ਜਲਦੀ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਣਾਲੀ ਤੇਜ਼ ਐਮਰਜੈਂਸੀ ਡਾਕਟਰੀ ਪ੍ਰਤੀਕਿਰਿਆ, ਜ਼ਖ਼ਮੀਆਂ ਨੂੰ ਸਮੇਂ ਸਿਰ ਕੱਢਣ, ਹਸਪਤਾਲਾਂ, ਐਂਬੂਲੈਂਸਾਂ ਅਤੇ ਲਾਗੂਕਰਨ ਵਾਲੀਆਂ ਏਜੰਸੀਆਂ ਦੇ ਦਰਮਿਆਨ ਬਿਹਤਰ ਤਾਲਮੇਲ ਸਥਾਪਿਤ ਕਰੇਗੀ ਅਤੇ ਦੁਰਘਟਨਾ ਪੀੜਿਤਾਂ ਨੂੰ ਮੁਫ਼ਤ ਇਲਾਜ ਉਪਲਬਧ ਕਰਵਾਉਣ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਨੇ ਇਸ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ‘ਤੇ ਜ਼ੋਰ ਦਿੱਤਾ, ਜਿਸ ਨਾਲ ਚੰਡੀਗੜ੍ਹ ਦੀ ਸੜਕ ਸੁਰੱਖਿਆ ਵਿਵਸਥਾ ਹੋਰ ਅਧਿਕ ਮਜ਼ਬੂਤ ਹੋ ਸਕੇ।