ਗਿੱਦੜਬਾਹਾ, 8 ਨਵੰਬਰ

ਆਮ ਆਦਮੀ ਪਾਰਟੀ ‘ਆਪ’ ਨੂੰ ਗਿੱਦੜਬਾਹਾ ਵਿੱਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਮੱਲਣ ਦੇ ਸੈਂਕੜੇ ਪਰਿਵਾਰ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਮੌਜੂਦਗੀ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ‘ਚ ਅਮਰਦੀਪ ਸਿੰਘ, ਮੰਦਰ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਕੌਰ, ਵੀਰਪਾਲ ਕੌਰ, ਮਨਵੀਰ ਕੌਰ, ਸਰਬਜੀਤ ਕੌਰ, ਮੁਖਤਿਆਰ ਕੌਰ, ਓਮ ਪ੍ਰਕਾਸ਼, ਸਰਬਜੀਤ ਸਿੰਘ, ਹਰਬੰਸ ਲਾਲ, ਮਨਜੀਤ ਸਿੰਘ, ਸੁਧੀਰ, ਵਰਿੰਦਰ ਕੁਮਾਰ, ਸੀਮਾ ਰਾਣੀ, ਵਤਨਦੀਪ ਜਸਵਿੰਦਰ ਸਿੰਘ, ਬਲਵਿੰਦਰ ਬਿੱਲੂ ਸ਼ਾਮਲ ਸਨ। ਡਿੰਪੀ ਢਿੱਲੋ ਨੇ ਸਾਰੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।

‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਗਿੱਦੜਬਾਹਾ ਹਲਕੇ ਦੀ ਨੁਹਾਰ ਬਦਲ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਿਦਤਬਾਹਾ ਹਲਕੇ ਦੀ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਤਾਂ ਜੋ ਇਥੋਂ ਦਾ ਤੇਜੀ ਨਾਲ ਵਿਕਾਸ ਹੋ ਸਕੇ।

ਇਸ ਮੌਕੇ ਸ਼ਮਿੰਦਰ ਸਿੰਘ ਸਾਬਕਾ ਸਰਪੰਚ ਕੋਟਲੀ ਬਲਕਰਨ ਸਿੰਘ ਬਾਲੀ ਸਾਬਕਾ ਸਰਪੰਚ ਮੱਲਣ, ਰਾਜਾ ਸਿੰਘ ਸਰਪੰਚ, ਤਾਰਾ ਸਿੰਘ ਸਾਬਕਾ ਸਰਪੰਚ ਭਿੰਦਰ, ਮੈਂਬਰ ਜਗਦੀਪ, ਸੁੱਚਾ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ ਬਲਾਕ ਕੋਆਰਡੀਨੇਟਰ, ਡਾਕਟਰ ਇਕਬਾਲ ਸਿੰਘ ਢਿੱਲੋ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ।

×