ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਆਈਏਐੱਸ ਡਿਪਟੀ ਕਮਿਸ਼ਨਰ-ਅਤੇ-ਇਸਟੇਟ
ਅਫ਼ਸਰ,ਯੂ.ਟੀ. ਚੰਡੀਗੜ੍ਹ ਨੇ ਇਸਟੇਟ ਆਫ਼ਿਸ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਸ਼ਾਖਾ-ਵਾਰ ਲੰਬਿਤ ਮਾਮਲਿਆਂ, ਆਟੋ-ਮਿਊਟੇਸ਼ਨ ਦੀ ਪ੍ਰਗਤੀ, ਡਿਜੀਟਲ ਸੇਵਾਵਾਂ, ਰਿਕਾਰਡ ਪ੍ਰਬੰਧਨ ਅਤੇ ਜਨ ਸ਼ਿਕਾਇਤਾਂ ਦੇ ਨਿਵਾਰਣ ਦੀ ਸਮੀਖਿਆ ਕੀਤੀ ਗਈ।

ਮੀਟਿੰਗ ਵਿੱਚ ਚੇਅਰਮੈਨ ਨੂੰ ਨਿਮਨਲਿਖਤ ਜਾਣਕਾਰੀ ਦਿੱਤੀ ਗਈ:

ਲੰਬਿਤ ਮਾਮਲੇ: ਸਾਰੀਆਂ ਸ਼ਾਖਾਵਾਂ ਵਿੱਚ ਕੁੱਲ 230 ਅਰਜ਼ੀਆਂ ਲੰਬਿਤ ਹਨ ਅਤੇ ਇਹ ਸਾਰੀਆਂ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਹਨ। ਇਸਟੇਟ ਅਫ਼ਸਰ ਨੇ ਸਾਰੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਨੂੰ ਬਾਕੀ ਮਾਮਲਿਆਂ ਦਾ ਨਿਰਧਾਰਿਤ ਸਮੇਂ ਵਿੱਚ ਨਿਪਟਾਰਾ ਕਰਨ ਅਤੇ ਸਬੰਧਿਤ ਧਿਰਾਂ ਅਤੇ ਹੋਰ ਵਿਭਾਗਾਂ ਤੋਂ ਜਵਾਬ ਦੀ ਉਡੀਕ ਕਰ ਰਹੇ ਕੁਝ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।

ਆਟੋ-ਮਿਊਟੇਸ਼ਨ: 07.07.2025 ਨੂੰ ਇਹ ਸੁਵਿਧਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 2,031 ਦਸਤਾਵੇਜ਼ ਪ੍ਰਾਪਤ ਹੋਏ ਹਨ।01.05.2026 ਅਤੇ 23.09.2026 ਦੇ ਦਰਮਿਆਨ ਪ੍ਰਾਪਤ 600 ਦਸਤਾਵੇਜ਼ਾਂ ਵਿੱਚੋਂ 552 ਦਾ ਨਿਪਟਾਰਾ ਕੀਤਾ ਗਿਆ ਹੈ-
543 ਮਨਜ਼ੂਰ ਅਤੇ 9 ਨਾਮਨਜ਼ੂਰ। 33 ਦਸਤਾਵੇਜ਼ ਇਤਰਾਜ਼ਾਂ ਸਮੇਤ ਵਾਪਸ ਭੇਜੇ ਗਏ ਹਨ ਅਤੇ 15 ‘ਤੇ ਕਾਰਵਾਈ ਜਾਰੀ ਹੈ।

ਡਿਜੀਟਲ ਪਹਿਲ: ਇਸਟੇਟ ਆਫ਼ਿਸ ਨਾਗਰਿਕਾਂ ਨੂੰ ਬਿਨਾ
ਦਫ਼ਤਰ ਦੇ ਗ਼ੈਰਜ਼ਰੂਰੀ
ਚੱਕਰ ਲਗਾਏ ਸੁਵਿਧਾਜਨਕ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਪ੍ਰਾਪਰਟੀ ਗਵਰਨੈਂਸ ਨੂੰ ‘ਫੇਸਲੈੱਸ’,’ਪੇਪਰਲੈੱਸ’ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ।

ਰਿਕਾਰਡ ਪ੍ਰਬੰਧਨ: ਸ਼ਾਖਾਵਾਂ ਨੂੰ ਸ਼ਾਖਾ-ਵਾਰ ਸੂਚੀਆਂ (ਇਨਵੈਂਟਰੀਜ਼) ਤਿਆਰ ਕਰਨ, ਆਪਣੇ ਰਿਕਾਰਡਾਂ ‘ਤੇ ਲੇਬਲ ਲਗਾਉਣ ਅਤੇ ਸਕੈਨ ਕੀਤੀਆਂ ਭੌਤਿਕ ਫਾਇਲਾਂ ਨੂੰ ਪੜਾਅਵਾਰ ਅਤੇ ਵਿਵਸਥਿਤ ਤਰੀਕੇ ਨਾਲ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਗਏ, ਤਾਕਿ ਰਿਕਾਰਡ ਸੁਰੱਖਿਅਤ ਰਹਿਣ, ਜਗ੍ਹਾ ਦਾ ਬਿਹਤਰ ਉਪਯੋਗ ਹੋਵੇ ਅਤੇ ਉਨ੍ਹਾਂ ਨੂੰ ਅਸਾਨੀ ਨਾਲ ਖੋਜਿਆ ਜਾ ਸਕੇ।

ਜਨਤਕ ਸ਼ਿਕਾਇਤਾਂ: ਇਸਟੇਟ ਆਫ਼ਿਸ ਨੇ ਵਰ੍ਹੇ 2025-26 ਅਤੇ 2026-27 ਦੇ ਦੌਰਾਨ ਸੀਆਈਏ ਸ਼ਾਖਾ ਵਿੱਚ ਪ੍ਰਾਪਤ ਸ਼ਿਕਾਇਤਾਂ ਅਤੇ ਪ੍ਰਤੀਬੇਨਤੀਆਂ ਦੀ ਸਥਿਤੀ ਦੀ ਸਮੀਖਿਆ ਕੀਤੀ।

ਅਧਿਕਾਰੀਆਂ ਨੂੰ ਸਮੇਂ ‘ਤੇ ਕਾਰਵਾਈ ਰਿਪੋਰਟ ਪ੍ਰਸਤੁਤ ਕਰਨ, ਨਿਯਮਾਂ ਦੇ ਅਨੁਸਾਰ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨ ਅਤੇ ਬਿਨੈਕਾਰਾਂ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ।

ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਇਸਟੇਟ
ਆਫ਼ਿਸਰ ਨੇ ਕਿਹਾ ਕਿ ਸੇਵਾਵਾਂ ਦੀ ਡਿਲਿਵਰੀ ਨਾਗਰਿਕ-ਕੇਂਦ੍ਰਿਤ, ਪਾਰਦਰਸ਼ੀ ਅਤੇ ਸਮਾਂਬੱਧ ਬਣੀ ਰਹਿਣੀ ਚਾਹੀਦੀ ਹੈ।