ਚੰਡੀਗੜ੍ਹ, 24 ਮਈ, 2025 – ਇੰਡੀਅਨ ਰੈੱਡ ਕਰੌਸ ਸੋਸਾਇਟੀ, ਯੂਟੀ ਸ਼ਾਖਾ ਚੰਡੀਗੜ੍ਹ ਨੇ ਸ਼੍ਰੀ ਸ਼ਿਵ ਕੰਵਰ ਮਹਾਸੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਅੱਜ ਡੀਲਕਸ ਬਿਲਡਿੰਗ (ਪੁਰਾਣਾ ਯੂਟੀ ਸਕੱਤਰੇਤ), ਸੈਕਟਰ 9, ਚੰਡੀਗੜ੍ਹ ਵਿਖੇ ਇੱਕ ਖੂਨਦਾਨ ਕੈਂਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ।

ਕੈਂਪ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ, ਸ਼੍ਰੀ ਸੀ.ਬੀ. ਓਝਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ, ਸ਼੍ਰੀ ਰਾਜੀਵ ਤਿਵਾਰੀ ਨੇ ਕੀਤਾ।

ਰੈੱਡ ਕਰੌਸ, ਯੂਟੀ ਚੰਡੀਗੜ੍ਹ ਦੇ ਨੋਡਲ ਅਫ਼ਸਰ, ਸੁਸ਼੍ਰੀ ਪੂਨਮ ਮਲਿਕ ਨੇ ਸੁਸਾਇਟੀ ਦੁਆਰਾ ਕੀਤੀਆਂ ਗਈਆਂ ਵਿਭਿੰਨ ਖੂਨਦਾਨ ਪਹਿਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਉਪਸਥਿਤ ਲੋਕਾਂ ਨੂੰ ਦੱਸਿਆ ਕਿ ਰੈੱਡ ਕਰੌਸ ਸੋਸਾਇਟੀ, ਯੂਟੀ ਚੰਡੀਗੜ੍ਹ ਦੁਆਰਾ ਇਸ ਸਾਲ ਹੁਣ ਤੱਕ ਕੁੱਲ ਅੱਠ ਕੈਂਪ ਲਗਾਏ ਜਾ ਚੁੱਕੇ ਹਨ। ਇਨ੍ਹਾਂ 8 ਕੈਂਪਾਂ ਵਿੱਚ 600 ਯੂਨਿਟ ਖੂਨ ਇਕੱਠਾ ਕੀਤਾ ਗਿਆ।

ਸੈਕਟਰ 9 ਦੀ ਡੀਲਕਸ ਬਿਲਡਿੰਗ ਵਿਖੇ ਆਯੋਜਿਤ
ਅੱਜ ਦੇ ਕੈਂਪ ਨੂੰ ਉਤਸ਼ਾਹਪੂਰਨ ਹੁੰਗਾਰਾ ਮਿਲਿਆ, ਜਿਸ ਸਦਕਾ
180 ਯੂਨਿਟ ਤੋਂ ਅਧਿਕ ਖੂਨ ਇਕੱਠਾ ਹੋਇਆ। ਇੰਜੀਨੀਅਰਿੰਗ, ਆਰਕੀਟੈਕਟ, ਪੁਲਿਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਦੇ ਸਟਾਫ਼ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਖੂਨਦਾਨ ਕੀਤਾ, ਜਿਸ ਨਾਲ ਇਸ ਮਾਨਵਤਾਵਾਦੀ ਕਾਰਜ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਪ੍ਰਦਰਸ਼ਿਤ ਹੋਈ।

ਸ਼੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ ਨੇ ਖੂਨਦਾਨੀਆਂ ਨੂੰ ਖੁੱਲ੍ਹੇ ਦਿਲ ਨਾਲ ਰਿਫਰੈਸ਼ਮੈਂਟ ਪ੍ਰਦਾਨ ਕੀਤੀ, ਜਿਸ ਨਾਲ ਸਮਾਗਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ।

ਇੰਡੀਅਨ ਰੈੱਡ ਕਰੌਸ ਸੋਸਾਇਟੀ, ਯੂਟੀ ਬ੍ਰਾਂਚ ਚੰਡੀਗੜ੍ਹ, ਸਾਰੇ ਖੂਨਦਾਨੀਆਂ, ਸ਼੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ ਅਤੇ ਉਨ੍ਹਾਂ ਪਤਵੰਤਿਆਂ ਦਾ ਹਾਰਦਿਕ ਆਭਾਰ ਵਿਅਕਤ ਕਰਦੀ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਨੇਕ ਪਹਿਲ ਸਫ਼ਲ ਹੋਈ।

×