ਸਿਆਟਲ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਤੰਦਾਂ ਨੂੰ ਆਪਸ ਵਿੱਚ ਜੋੜਨ ਅਤੇ ਉਹਨਾਂ ਦੇ ਕਾਰੋਬਾਰਾਂ ਨੂੰ ਮਜਬੂਤ ਕਰਨ ਦੇ ਇਰਾਦਿਆਂ ਨਾਲ ਢਾਈ ਦਹਾਕੇ ਪਹਿਲਾਂ ਸ਼ੁਰੂ ਹੋਈ ” ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ” ਦਾ 25ਵਾਂ ਸਿਲਵਰ ਜੁਬਲੀ ਸਮਾਗਮ 12 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 4 ਤੋਂ 8 ਵਜੇ ਤੱਕ ਗੋਲਡਨ ਇੰਡੀਆ ਕਰੀ ਹਾਊਸ 23811 ਵੈਲੀ ਕੈਂਟ ਸਿਆਟਲ ਵਿਖੇ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੀਆਂ ਮੋਹਤਵਾਰ ਹਸਤੀਆਂ ਦੀ ਹਾਜ਼ਰੀ ਵਿੱਚ ਮਨਾਇਆ ਜਾਵੇਗਾ। ਇਸ ਮੌਕੇ ਇੰਡੋ ਅਮਰੀਕਨ ਯੇਲੋ ਪੇਜ ਡਾਇਰੈਕਟਰੀ ਦੇ ਮੁੱਖ ਸੰਸਥਾਪਕ ਬਲਜੀਤ ਸਿੰਘ ਸੈਂਹਬੀ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਰਹਿਮਤ ਨਾਲ ਅਮਰੀਕਾ ਵਿੱਚ ਖਾਸ ਕਰਕੇ ਸਿਆਟਲ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਇੱਕ ਡਾਇਰੈਕਟਰੀ ਦੇ ਰੂਪ ਵਿੱਚ ਪਰੋਣ ਦੀ ਸੇਵਾ ਲਈ ਹੈ ਉਹ ਕਾਬਿਲੇ ਤਰੀਫ ਹੈ। ਇਸ ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ ਵਿੱਚ ਸਿਆਟਲ ਦੇ ਸਮੂਹ ਗੁਰਦੁਆਰਾ ਸਾਹਿਬ , ਸਮੂਹ ਸਕੂਲ , ਨਾਮੀ ਬਿਜਨਸਮੈਨ, ਡਾਕਟਰ ਸਾਹਿਬਾਨ, ਸਮਾਜਿਕ ਅਤੇ ਵਪਾਰਕ ਕਾਰੋਬਾਰੀਆਂ, ਖੇਡ ਗਤੀਵਿਧੀਆਂ ਆਦਿ ਲੋਕਾਂ ਦੀਆਂ ਹੋਰ ਲੋਕਾਂ ਗਤੀ ਵਿਧੀਆ, ਪ੍ਰਾਪਤੀਆਂ, ਫੋਨ ਨੰਬਰਾਂ, ਯਾਦਗਾਰੀ ਤਸਵੀਰਾਂ ਨੂੰ ਦਰਸਾਉਂਦੀ ਦਸਤਾਵੇਜ਼ੀ ਇਤਿਹਾਸ ਦਾ ਪੰਨਾ ਬਣਦੀ ਹੈ ਅਤੇ ਸਮੁੱਚੇ ਭਾਈਚਾਰੇ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਇਕੱਠਾ ਕਰਦੀ ਹੈ। ਓਨਾਂ ਦੱਸਿਆ ਕਿ ਇੰਡੋ ਅਮਰੀਕਨ ਯੇਲੋ ਪੇਜ ਡਾਇਰੈਕਟਰੀ ਦਾ ਮੁੱਖ ਮਕਸਦ ਸਮੂਹ ਪੰਜਾਬੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ, ਆਪਸ ਵਿੱਚ ਮੇਲ ਮਿਲਾਪ ਵਧਾਉਣਾ , ਤਰੱਕੀ ਦੀਆਂ ਲੀਹਾਂ ਤੇ ਪਾਉਣਾ ਹੈ। ਹਰ ਸਾਲ ਇਸ ਡਇਰੈਕਟਰੀ ਦੇ ਸਮਾਜ ਵਿੱਚ ਸਾਰਿਥਕ ਨਤੀਜੇ ਮਿਲਦੇ ਹਨ।
ਸਿਲਵਰ ਜੁਬਲੀ ਸਮਾਗਮ ਦੌਰਾਨ ਜਿੱਥੇ ਗ੍ਰੈਂਡ ਸਪਾਂਸਰ ਡਾਕਟਰ ਪ੍ਰਿੰਸੀ ਰਿਖੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਉੱਥੇ ਪੰਜਾਬ ਤੋਂ ਉਚੇਚੇ ਤੌਰ ਤੇ ਆਏ ਉੱਘੇ ਖੇਡ ਪ੍ਰਮੋਟਰ ,ਖੇਡ ਲੇਖਕ ਜਗਰੂਪ ਸਿੰਘ ਜਰਖੜ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ। ਇਸ ਮੌਕੇ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਗੀਤ ਸੰਗੀਤ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਉੱਥੇ ਆਏ ਸਮੂਹ ਮਹਿਮਾਨਾਂ ਲਈ ਰਾਤ ਦੇ ਖਾਣੇ ( ਡਿਨਰ) ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸਿਲਵਰ ਜੁਬਲੀ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਹਨ। ਇਸ ਵਾਰੀ ਇੰਡੋ ਅਮਰੀਕਨ ਯੈਲੋ ਪੇਜ ਡਾਇਰੈਕਟਰੀ ਦਾ ਸਮਾਗਮ ਯਾਦਗਾਰੀ ਪੈੜਾਂ ਪਾ ਕੇ ਸਮਾਪਤ ਹੋਵੇਗਾ । ਇਸ ਮੌਕੇ ਮੁੱਖ ਸਹਿਯੋਗੀ ਸੱਜਣ ਅਤੇ ਸਿਆਟਲ ਭਾਈਚਾਰੇ ਦੀਆਂ ਮਹਾਨ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।
ਜਗਰੂਪ ਸਿੰਘ ਜਰਖੜ
+91-98143-00722

