ਚੰਡੀਗੜ੍ਹ, 01.04.2026:
ਚੰਡੀਗੜ੍ਹ ਅਤੇ ਰਾਜ ਐੱਨਐੱਸਐੱਸ ਸੈੱਲ ਲਈ ਬਹੁਤ ਮਾਣ ਦਾ ਵਿਸ਼ਾ ਹੈ ਕਿ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ, ਸੈਕਟਰ-11, ਚੰਡੀਗੜ੍ਹ ਦੀ ਐੱਨਐੱਸਐੱਸ ਵਲੰਟੀਅਰ ਸੁਸ਼੍ਰੀ ਰਾਜਨਪ੍ਰੀਤ ਕੌਰ, ਨੂੰ ਸਿੱਖਿਆ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ, ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ ਦੁਆਰਾ 24 ਤੋਂ 26 ਮਾਰਚ 2026 ਤੱਕ ਕਰਨਾਟਕ ਦੇ ਬੰਗਲੁਰੂ ਵਿਖੇ ਆਯੋਜਿਤ ਵਰਲਡ ਯੂਥ ਪਾਰਲੀਮੈਂਟ 2026 ਵਿੱਚ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ਲਈ ਸਨਮਾਨਿਤ ਕੀਤਾ ਗਿਆ।
ਇਹ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸਮਾਗਮ ਰਾਜ ਐੱਨਐੱਸਐੱਸ ਸੈੱਲ ਦੁਆਰਾ ਕਰਨਾਟਕ ਸਰਕਾਰ ਦੇ ਯੁਵਾ ਸਸ਼ਕਤੀਕਰਣ ਅਤੇ ਖੇਡ ਵਿਭਾਗ ਅਤੇ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਜੀਕੇਵੀਕੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ 29 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਸੁਸ਼੍ਰੀ ਰਾਜਨਪ੍ਰੀਤ ਕੌਰ ਨੇ ਪ੍ਰਸ਼ਨ ਕਾਲ ਦੌਰਾਨ ‘ਯੁਵਾ ਅਤੇ ਲੋਕਤੰਤਰ’ ਥੀਮ ਦੇ ਤਹਿਤ ਬਿਹਤਰੀਨ ਵਕਤਾ ਦਾ ਪੁਰਸਕਾਰ (ਰਨਰ-ਅੱਪ) ਪ੍ਰਾਪਤ ਕੀਤਾ। ਉਨ੍ਹਾਂ ਨੇ ‘ਗਲੋਬਲ ਐਂਟੀ-ਮਿਸਇਨਫਰਮੇਸ਼ਨ ਐਂਡ ਮੀਡੀਆ ਲਿਟਰੇਸੀ ਫ੍ਰੇਮਵਰਕ ਬਿੱਲ 2026’ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਤੁਤ ਕੀਤੇ, ਜਿਸ ਦੀ ਜਿਊਰੀ ਅਤੇ ਡੈਲੀਗੇਟਾਂ ਦੁਆਰਾ ਸ਼ਲਾਘਾ ਕੀਤੀ ਗਈ। ਸੁਸ਼੍ਰੀ ਭੂਮੀ ਸਹਿਤ 4 ਹੋਰ ਐੱਨਐੱਸਐੱਸ ਵਲੰਟੀਅਰਾਂ ਨੇ ਪ੍ਰੋਗਰਾਮ ਅਫ਼ਸਰ ਖੁਸ਼ਵੰਤ ਨੇ ਵੀ ਇਸ ਗਲੋਬਲ ਪਲੈਟਫਾਰਮ ‘ਤੇ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ।
ਇਸ ਜ਼ਿਕਰਯੋਗ ਉਪਲਬਧੀ ਦੀ ਸ਼ਲਾਘਾ ਕਰਦੇ ਹੋਏ ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ ਨੇ ਕਿਹਾ ਕਿ ਐੱਨਐੱਸਐੱਸ ਵਲੰਟੀਅਰਾਂ ਦੀਆਂ ਅਜਿਹੀਆਂ ਉਪਲਬਧੀਆਂ ਯੁਵਾ ਲੀਡਰਸ਼ਿਪ ਦੀ ਸ਼ਕਤੀ ਨੂੰ ਦਰਸਾਉਂਦੀਆਂ ਹਨ ਅਤੇ ਅਜਿਹੇ ਮੰਚ ਵਿਦਿਆਰਥੀਆਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ, ਸੰਵਾਦ ਕੌਸ਼ਲ ਅਤੇ ਆਲਮੀ ਜਾਗਰੂਕਤਾ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਰਾਜਨਪ੍ਰੀਤ ਕੌਰ ਨੂੰ ਚੰਡੀਗੜ੍ਹ ਦਾ ਨਾਮ ਰੋਸ਼ਨ ਕਰਨ ‘ਤੇ ਵਧਾਈ ਦਿੱਤੀ ਅਤੇ ਹੋਰ ਨੌਜਵਾਨਾਂ ਨੂੰ ਵੀ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕੀਤਾ।
ਡਾ. ਨੇਮੀ ਚੰਦ ਗੋਲੀਆ, ਐੱਨਐੱਸਐੱਸ ਸਟੇਟ ਸੰਪਰਕ ਅਧਿਕਾਰੀ, ਚੰਡੀਗੜ੍ਹ ਨੇ ਰਾਜਨਪ੍ਰੀਤ ਕੌਰ ਅਤੇ ਹੋਰ ਵਲੰਟੀਅਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਐੱਨਐੱਸਐੱਸ ਦੀ ਜੀਵੰਤ ਭਾਵਨਾ ਅਤੇ ਨੌਜਵਾਨਾਂ ਦੀ ਜ਼ਿੰਮੇਵਾਰ ਵਿਸ਼ਵ ਨਾਗਰਿਕ ਬਣਨ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਨੁਭਵ ਐੱਨਐੱਸਐੱਸ ਦੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਲੀਡਰਸ਼ਿਪ ਦੇ ਵਿਕਾਸ ਦੇ ਉਦੇਸ਼ ਨੂੰ ਮਜ਼ਬੂਤ ਕਰਦੇ ਹਨ।
ਐੱਨਐੱਸਐੱਸ ਪ੍ਰੋਗਰਾਮ ਅਫ਼ਸਰ, ਡਾ. ਮੋਨਿਕਾ ਦਾਰਾ ਨੇ ਵੀ ਰਾਜਨਪ੍ਰੀਤ ਕੌਰ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਸ਼੍ਰੀ ਜੈ ਭਗਵਾਨ, ਰੀਜਨਲ ਡਾਇਰੈਕਟਰ, ਐੱਨਐੱਸਐੱਸ ਚੰਡੀਗੜ੍ਹ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵੀ ਇਸ ਅਵਸਰ ‘ਤੇ ਉਪਸਥਿਤ ਰਹੇ।
ਇਸ ਉਪਲਬਧੀ ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਐੱਨਐੱਸਐੱਸ ਸੈੱਲ ਅਤੇ ਚੰਡੀਗੜ੍ਹ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਪਹਿਚਾਣ ਦਿਵਾਉਣ ਵਾਲੀ ਹੈ।