ਪ੍ਰੈੱਸ ਨੋਟ
ਚੰਡੀਗਡ਼੍ਹ, 30 ਅਕਤੂਬਰ, 2025: ।
ਮੀਟਿੰਗ ਦੌਰਾਨ ਸਮਾਜ ਭਲਾਈ ਵਿਭਾਗ ਦੀ ਸਕੱਤਰ ਸ਼੍ਰੀਮਤੀ ਅਨੁਰਾਧਾ ਚਾਗਤੀ ਨੇ ਸਮਾਜ ਦੇ ਹਾਸ਼ੀਏ ‘ਤੇ ਪਏ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਸਸ਼ਕਤੀਕਰਨ’ ਤੇ ਵਿਸ਼ੇਸ਼ ਧਿਆਨ ਦੇਣ ਵਾਲੀਆਂ ਪ੍ਰਮੁੱਖ ਯੋਜਨਾਵਾਂ, ਵਿਭਾਗ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਅਤੇ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਵਿਸਤ੍ਰਿਤ ਪਾਵਰਪੁਆਇੰਟ ਪੇਸ਼ਕਾਰੀ ਦਿੱਤੀ।
ਮੁੱਖ ਸਕੱਤਰ ਨੇ ਸਮਾਜਿਕ ਸ਼ਮੂਲੀਅਤ, ਮਹਿਲਾ ਸਸ਼ਕਤੀਕਰਨ, ਬਾਲ ਭਲਾਈ, ਦਿੱਵਯਾਂਗਜਨਾਂ ਦੀ ਭਲਾਈ ਅਤੇ ਵੰਚਿਤ ਵਰਗਾਂ ਦੇ ਮੁਡ਼ ਵਸੇਬੇ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਣ ਅਤੇ ਕਲਿਆਣਕਾਰੀ ਪ੍ਰੋਗਰਾਮਾਂ ਨੂੰ ਲੋਕ ਕੇਂਦਰਿਤ ਪਹੁੰਚ ਨਾਲ ਵਧੇਰੇ ਪ੍ਰਭਾਵਸ਼ਾਲੀ, ਨਵੀਨਤਾਕਾਰੀ ਅਤੇ ਨਤੀਜਾ ਮੁਖੀ ਬਣਾਉਣ।
ਇਹ ਮੀਟਿੰਗ ਚੰਡੀਗਡ਼੍ਹ ਨੂੰ ਵਧੇਰੇ ਸਮਾਵੇਸ਼ੀ, ਬਰਾਬਰੀ ਅਤੇ ਹਮਦਰਦੀ ਭਰੇ ਸਮਾਜ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੇ ਸਮੂਹਿਕ ਸੰਕਲਪ ਨਾਲ ਸਮਾਪਤ ਹੋਈ।