ਟੂਰਨਾਮੈਂਟ ਦਾ ਰਸਮੀ ਉਦਘਾਟਨ ਸ਼੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ, ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਪ੍ਰਤੀਭਾਗੀ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਟੂਰਨਾਮੈਂਟ ਦੇ ਉਦਘਾਟਨ ਦਾ ਐਲਾਨ ਕੀਤਾ।
ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਦੇ ਵਿਭਿੰਨ ਰਾਜ ਸਕੱਤਰੇਤਾਂ ਅਤੇ ਆਰਐੱਸਬੀ ਯੂਨਿਟਾਂ ਤੋਂ ਪੁਰਸ਼ ਵਰਗ ਵਿੱਚ ਕੁੱਲ 30 ਟੀਮਾਂ ਅਤੇ ਮਹਿਲਾ ਵਰਗ ਵਿੱਚ 19 ਟੀਮਾਂ ਹਿੱਸਾ ਲੈ ਰਹੀਆਂ ਹਨ।
ਇਸ ਅਵਸਰ ‘ਤੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਸ਼ਾਮਲ ਸਨ-
• ਡਾ: ਮਹਿੰਦਰ ਸਿੰਘ, ਜੁਆਇੰਟ ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਪ੍ਰਸ਼ਾਸਨ
• ਡਾ. ਭਗਵੰਤ ਸਿੰਘ, ਆਈਵਾਈਏ, ਨੋਡਲ ਅਫ਼ਸਰ
• ਸ਼੍ਰੀ ਦੀਪਕ ਦਹੀਆ, ਕਨਵੀਨਰ, ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ (ਸੀਸੀਐੱਸਸੀਐੱਸਬੀ/CCSCSB)
• ਸ਼੍ਰੀ ਅਜੀਤ ਕੁਮਾਰ, ਮੁੱਖ ਰੈਫਰੀ
ਮੈਚ ਦੇ ਨਤੀਜੇ – ਦਿਨ ਦੀਆਂ ਮੁੱਖ ਝਲਕੀਆਂ
ਪੁਰਸ਼ ਵਰਗ
· ਆਰਐੱਸਬੀ ਦੇਹਰਾਦੂਨ ਨੇ ਆਰਐੱਸਬੀ ਕੋਚੀ ਨੂੰ 32-13 ਨਾਲ ਹਰਾਇਆ
· ਆਰਐੱਸਬੀ ਮੁੰਬਈ ਨੇ ਆਰਐੱਸਬੀ ਅਹਿਮਦਾਬਾਦ ਨੂੰ 40-31 ਨਾਲ ਹਰਾਇਆ
· ਆਰਐੱਸਬੀ ਕੋਲਕਾਤਾ ਨੇ ਪੁਡੂਚੇਰੀ ਸਕੱਤਰੇਤ ਨੂੰ 26-21 ਨਾਲ ਹਰਾਇਆ
· ਆਂਧਰ ਪ੍ਰਦੇਸ਼ ਸਕੱਤਰੇਤ ਨੇ ਆਰਐੱਸਬੀ ਹੈਦਰਾਬਾਦ ਨੂੰ 46-31 ਨਾਲ ਹਰਾਇਆ
· ਗੁਜਰਾਤ ਸਕੱਤਰੇਤ ਨੇ ਉੱਤਰ ਪ੍ਰਦੇਸ਼ ਸਕੱਤਰੇਤ ਨੂੰ 39-13 ਨਾਲ ਹਰਾਇਆ
ਮਹਿਲਾ ਵਰਗ
· ਬਿਹਾਰ ਨੇ ਛੱਤੀਸਗੜ੍ਹ ਨੂੰ 42-06 ਨਾਲ ਹਰਾਇਆ
· ਓਡੀਸ਼ਾ ਸਕੱਤਰੇਤ ਨੇ ਆਰਐੱਸਬੀ ਹੈਦਰਾਬਾਦ ਨੂੰ 19-03 ਨਾਲ ਹਰਾਇਆ
ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਅਤੇ ਉੱਚ-ਪੱਧਰੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜੋ ਦੇਸ਼ ਭਰ ਦੀਆਂ ਸਿਵਲ ਸੇਵਾਵਾਂ ਦੇ ਦਰਮਿਆਨ ਖੇਡ ਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।