ਚੰਡੀਗੜ੍ਹ, 16 ਅਪ੍ਰੈਲ, 2026:
ਆਗਾਮੀ ਜਨਗਣਨਾ ਅਭਿਆਸ ਦੀਆਂ ਤਿਆਰੀਆਂ ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੋਂ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਗਣਨਾਕਰਤਿਆਂ ਅਤੇ ਸੁਪਰਵਾਇਜ਼ਰਾਂ ਲਈ ਇੱਕ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਟ੍ਰੇਨਿੰਗ ਸੈਸ਼ਨ 29 ਅਪ੍ਰੈਲ, 2026 ਤੱਕ ਜਾਰੀ ਰਹਿਣਗੇ, ਅਤੇ ਇਨ੍ਹਾਂ ਦਾ ਉਦੇਸ਼ ਫੀਲਡ ਕਰਮਚਾਰੀਆਂ ਅਤੇ ਸੁਪਰਵਾਇਜ਼ਰਾਂ ਨੂੰ ਸਟੀਕ ਅਤੇ ਪ੍ਰਭਾਵੀ ਡੇਟਾ ਸੰਕਲਨ ਹਿਤ ਜ਼ਰੂਰੀ ਕੌਸ਼ਲ ਅਤੇ ਸਮਝ ਪ੍ਰਦਾਨ ਕਰਨਾ ਹੈ।
ਇਸ ਸਮੇਂ ਦੇ ਦੌਰਾਨ ਲਗਭਗ 2,800 ਅਧਿਕਾਰੀਆਂ ਨੂੰ ਢਾਂਚਾਗਤ ਟ੍ਰੇਨਿੰਗ ਦਿੱਤੀ ਜਾਵੇਗੀ। ਪਹਿਲੇ ਬੈਚ ਵਿੱਚ, 704 ਟ੍ਰੇਨੀਆਂ ਵਿੱਚੋਂ 685 ਅਧਿਕਾਰੀਆਂ ਨੇ ਸੈਸ਼ਨ ਵਿੱਚ ਹਿੱਸਾ ਲਿਆ ਜਦਕਿ 19 ਗ਼ੈਰਹਾਜ਼ਰ ਰਹੇ। ਗ਼ੈਰਹਾਜ਼ਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗ਼ੈਰਹਾਜ਼ਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ, ਤਾਕਿ ਜਵਾਬਦੇਹੀ ਸੁਨਿਸ਼ਚਿਤ ਕੀਤੀ ਜਾ ਸਕੇ। ਟ੍ਰੇਨਿੰਗ ਸੈਸ਼ਨਾਂ ਵਿੱਚ ਜਨਗਣਨਾ ਪ੍ਰਕਿਰਿਆਵਾਂ, ਡਿਜੀਟਲ ਉਪਕਰਣਾਂ ਦੇ ਉਪਯੋਗ, ਡੇਟਾ ਦੀ ਸ਼ੁੱਧਤਾ ਅਤੇ ਫੀਲਡ ਪੱਧਰ ‘ਤੇ ਤਾਲਮੇਲ ਜਿਹੇ ਮਹੱਤਵਪੂਰਨ ਵਿਸ਼ਿਆਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ, ਤਾਕਿ ਡੇਟਾ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਦੇ ਉੱਚਤਮ ਮਿਆਰਾਂ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਅੱਜ ਤੋਂ ਸਵੈ-ਗਣਨਾ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਖ਼ੁਦ ਪਹਿਲਾਂ ਹੀ ਆਪਣੀ ਸਵੈ-ਗਣਨਾ ਪੂਰੀ ਕਰਕੇ ਨਾਗਰਿਕਾਂ ਲਈ ਇੱਕ ਉਦਾਹਰਣ ਪ੍ਰਸਤੁਤ ਕੀਤੀ ਹੈ, ਜਿਸ ਨਾਲ ਆਧਿਕ ਤੋਂ ਆਧਿਕ ਭਾਗੀਦਾਰੀ ਸੁਨਿਸ਼ਚਿਤ ਹੋ ਸਕੇ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਕਾਰਿਤ ਪੋਰਟਲ https://se.census.gov.in ‘ਤੇ ਜਾ ਕੇ ਸਵੈ-ਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਸਟੀਕ ਅੰਕੜੇ ਤਿਆਰ ਕਰਨ ਲਈ ਅਤਿਅੰਤ ਜ਼ਰੂਰੀ ਹੈ, ਜੋ ਪ੍ਰਭਾਵੀ ਨੀਤੀ-ਨਿਰਮਾਣ, ਯੋਜਨਾ ਨਿਰਮਾਣ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਲਾਗੂਕਰਨ ਦਾ ਅਧਾਰ ਬਣਦੇ ਹਨ।
ਉਨ੍ਹਾਂ ਨੇ ਅੱਗੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਰਾਸ਼ਟਰ-ਨਿਰਮਾਣ ਵਿੱਚ ਯੋਗਦਾਨ ਦਿੰਦੇ ਹੋਏ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੇ ਪਰਿਵਾਰ ਦਾ ਸਹੀ ਤਰੀਕੇ ਨਾਲ ਗਣਨਾ ਵਿੱਚ ਸਮਾਵੇਸ਼ ਹੋਵੇ।
ਚੰਡੀਗੜ੍ਹ ਪ੍ਰਸ਼ਾਸਨ ਸਾਰੇ ਹਿਤਧਾਰਕਾਂ ਦੇ ਸਹਿਯੋਗ ਨਾਲ ਇੱਕ ਸੁਚਾਰੂ, ਪਾਰਦਰਸ਼ੀ ਅਤੇ ਸਮਾਵੇਸ਼ੀ ਜਨਗਣਨਾ ਪ੍ਰਕਿਰਿਆ ਦੇ ਸੰਚਾਲਨ ਲਈ ਪ੍ਰਤੀਬੱਧ ਹੈ।