ਗਿੱਲ ‘ਤੇ ਆਪ ਸਰਕਾਰ ਨੇ ਸਿਆਸੀ ਬਦਲੇ ਦੀ ਭਾਵਨਾ ਹੇਠ ਵਿਜੀਲੈਂਸ ਦੀ ਛਾਪੇਮਾਰੀ ਕਰਵਾਈ- ਸ਼ਰਮਾ
ਚੰਡੀਗੜ੍ਹ ਅਗਸਤ 2
ਆਮ ਆਦਮੀ ਪਾਰਟੀ ਵੱਲੋਂ ਸ.ਰਣਜੀਤ ਸਿੰਘ ਗਿੱਲ ਤੇ ਪਿਛਲੇ 15 ਦਿਨ ਤੋਂ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਸੀ, ਪਰ ਜਦੋਂ ਰਣਜੀਤ ਸਿੰਘ ਗਿੱਲ ਆਪ ਪਾਰਟੀ ਨਾਲ ਸਹਿਮਤ ਨਾ ਹੋਏ ਅਤੇ ਦੇਸ਼ ਦੇ ਵਿਕਾਸ ਨੂੰ ਦੇਖਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋ ਗਏ ਤਾਂ ਆਪ ਪਾਰਟੀ ਨੇ ਸਿਆਸੀ ਬਦਲਾਖੋਰੀ ਦੀ ਭਾਵਨਾ ਤਹਿਤ ਵਿਜੀਲੈਂਸ ਦੀ ਰੇਡ ਕਰਵਾਈ, ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ।
ਗਿੱਲ ਵੱਲੋਂ ਭਾਜਪਾ ਜੁਆਇਨ ਕਰਦੇ ਹੀ 12 ਘੰਟੇ ਚ ਵਿਜੀਲੈਂਸ ਦੀ ਰੇਡ ਦਾ ਮਤਲਬ ਆਪ ਪਾਰਟੀ ਨੇ ਪੰਜਾਬ ਚ ਭਾਜਪਾ ਨੂੰ 2027 ਚ ਆਪਣਾ ਬਦਲ ਮੰਨ ਲਿਆ ਹੈ ।
ਸ਼ਰਮਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਤੇ ਆਪ ਪਾਰਟੀ ਦੀ ਸਰਕਾਰ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪੰਜਾਬੀ ਕਦੇ ਕਿਸੇ ਤੋਂ ਨਹੀਂ ਡਰਦੇ। ਹੁਣ ਪੰਜਾਬੀਆਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਕੇਜਰੀਵਾਲ ਤੇ ਸਿਸੋਦੀਆ ਚਲਾ ਰਹੇ ਹਨ, ਜੋ ਪੰਜਾਬ ਨੂੰ ਲੁੱਟਣ ਦਾ ਕੰਮ ਕਰ ਰਹੇ ਨੇ।