5 ਕਰੋੜ ਰੁਪਏ ਲੈ ਕੇ ਬਲਾਤਕਾਰ ਦੇ ਮੁਲਜਮ ਗੁਰੀ ਚਹਿਲ ਨੂੰ ਮੁੱਖ ਮੰਤਰੀ ਦੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਭਜਾਇਆ ਅਮਰੀਕਾ-ਬਿਕਰਮ ਸਿੰਘ ਮਜੀਠੀਆ
ਕਿਹਾ, ਪੀੜ੍ਹਤਾਂ ਦੀ ਮਦਦ ਕਰਨ ਦੀ ਬਜਾਏ ਡਾਕਟਰ ਗੁਰਪ੍ਰੀਤ ਔਕਲੀਨ ਚਿੱਟ ਦੇਣ ਵਾਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਖਿਲਾਫ ਹੋਵੇ ਸਖਤ ਕਾਰਵਾਈ
ਮੁੱਖ ਮੰਤਰੀ ਦੇ ਰਿਸ਼ਤੇਦਾਰ ਅਮਰਦੀਪ ਗਰੇਵਾਲ ਦੀ ਪੈਸੇ ਦੇ ਲੈਣ ਦੇਣ, ਮੁਲਜ਼ਮ ਨੂੰ ਬਚਾਉਣ ਅਤੇ ਪੀੜਤ ਦੇ ਪਰਿਵਾਰ ਨੇੂੰ ਧਮਕਾਉਣ ਸਬੰਧੀ ਆਡੀਓ ਕੀਤੀ ਨਸ਼ਰ
ਕੱਟੜ ਭਰਿਸ਼ਟਾਚਾਰੀਆਂ ਨੇ ਰਿਸ਼ਵਤ ਲੈ ਕੇ ਦੋ ਮਹੀਨੇ ਵਿਚ ਬਲਾਤਕਾਰ, ਅਲਸਾ ਐਕਟ ਅਤੇ ਕਿਡਨੈਪਿੰਗ ਮਾਮਲੇ ਦੇ ਮੁਲਜ਼ਮ ਨੂੰ ਬਾਹਰ ਕੱਢਿਆ
ਸੀਬੀਆਈ, ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਇਸ ਗੰਭੀਰ ਮਾਮਲੇ ਦੀ ਜਾਂਚ ਕਰਾਉਣ ਦੀ ਕੀਤੀ ਮੰਗ
ਗੁਰੂ ਦੋਖੀ ਮੁੱਖ ਮੰਤਰੀ ਦੀ ਰਿਹਾਇਸ਼ ਬਣੀ ਹਰ ਮਸਲੇ ਦੇ ਹੱਲ ਕਰਾਉਣ ਵਾਲਾ ਭਰਿਸ਼ਟਾਚਾਰ ਦਾ ਅੱਡਾ
ਇਨਸਾਫ ਲੈਣ ਲਈ ਮੁੱਖ ਮੰਤਰੀ ਨੂੰ ਉਸ ਦੀ ਰਿਹਾਇਸ਼ ਉੱਤੇ ਮਿਲੀਆਂ ਪੀੜਤਾਂ ਪਰ ਰਿਸ਼ਵਤ ਦੇ ਪੈਸੇ ਦੀ ਚਮਕ ਅੱਗੇ ਇਨਸਾਫ ਪਿਆ ਧੁੰਦਲਾ
ਆਪਣੀ ਪਤਨੀ ਦੇ ਭਰਿਸ਼ਟਾਚਾਰ ਉੱਤੇ ਪਰਦਾ ਪਾਉਣ ਲਈ ਗੁਰੂ ਦੋਖੀ ਮੁੱਖ ਮੰਤਰੀ ਪੁਲਿਸ ਜਰੀਏ ਪੀੜਤਾਂ ਨੂੰ ਇਨਸਾਫ ਦੇਣ ਦੀ ਬਜਾਏ ਦਵਾ ਰਿਹਾ ਧਮਕੀਆਂ
ਗੁਰੂ ਦੋਖੀ ਮੁੱਖ ਮੰਤਰੀ ਦੀ ਸ਼ਹਿ ਤੇ ਵਰਦੀ ਪਾ ਕੇ ਗਲਤ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦੀ ਪ੍ਰਧਾਨ ਮੰਤਰੀ ਕੋਲ ਹੋਵੇਗੀ ਸ਼ਿਕਾਇਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਗੁਰੂ ਦੋਖੀ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ‘ਤੇ ਬਲਾਤਕਾਰ ਦੇ ਮੁਲਜ਼ਮ ਨੂੰ ਬਚਾਉਣ ਲਈ ਪੰਜ ਕਰੋੜ ਦੀ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਸਬੰਧੀ ਵੱਡੇ ਖੁਲਾਸੇ ਕੀਤੇ ਗਏ ਹਨ। ਉਹਨਾ ਸਬੂਤਾਂ ਸਮੇਤ ਦਾਅਵਾ ਕਰਦਿਆਂ ਕਿਹਾ ਕਿ 5 ਕਰੋੜ ਰੁਪਏ ਲੈ ਕੇ ਬਲਾਤਕਾਰ ਦੇ ਮੁਲਜਮ ਗੁਰੀ ਚਹਿਲ ਨੂੰ ਮੁੱਖ ਮੰਤਰੀ ਦੀ ਪਤਨੀ ਨੇ ਪੁਲਿਸ ਦੀ ਮਦਦ ਨਾਲ ਅਮਰੀਕਾ ਭਜਾ ਦਿੱਤਾ ਜਦ ਕਿ ਅਜਿਹੇ ਵੱਡੇ ਅਪਰਾਧੀ ਖਿਲਾਫ ਸਰਕਾਰ ਅਤੇ ਪੁਲਿਸ ਵੱਲੋਂ ਲੁਕਆਊਟ ਨੋਟਿਸ ਜਾਰੀ ਕਰਨਾ ਵੀ ਜਰੂਰੀ ਨਹੀਂ ਸਮਝਿਆ ਗਿਆ l
ਸ੍ਰ ਮਜੀਠੀਆ ਨੇ ਕਿਹਾ ਕਿ ਜਬਰ ਜਨਾਹ ਦੀਆਂ ਪੀੜ੍ਹਤਾਂ ਦੀ ਮਦਦ ਕਰਨ ਦੀ ਬਜਾਏ ਡਾ. ਗੁਰਪ੍ਰੀਤ ਕੌਰ ਨੋ ਕਲੀਨ ਚਿੱਟ ਦੇਣ ਵਾਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਖਿਲਾਫ ਸਖਤ ਕਾਰਵਾਈ* ਹੋਣੀ ਚਾਹੀਦੀ ਹੈ l ਉਹਨਾਂ ਕਿਹਾ ਕਿ ਇਹ ਸਾਰਾ ਕੁਝ ਰਾਜ ਲਾਲੀ ਗਿੱਲ ਦੀ ਦੇਖਰੇਖ ਵਿੱਚ ਹੋਇਆ ਹੈ ਜਿਸ ਲਈ ਜਿੱਥੇ ਰਾਜ ਲਾਲੀ ਗਿਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਉਥੇ ਲੱਤ ਕਰ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਗੁਨਾਹ ਵਿੱਚ ਸ਼ਾਮਿਲ ਲੋਕਾਂ ਪੱਖ ਵਿੱਚ ਉਤਰਨ ਤੇ ਸ਼ਰਮ ਆਉਣੀ ਚਾਹੀਦੀ ਹੈ l
ਸ੍ਰ ਮਜੀਠਆ ਵੱਲੋਂ ਇਸ ਮੌਕੇ ਮੀਡੀਆ ਅੱਗੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਅਮਰਦੀਪ ਗਰੇਵਾਲ ਦੀ ਪੈਸੇ ਦੇ ਲੈਣ ਦੇਣ, ਮੁਲਜ਼ਮ ਨੂੰ ਬਚਾਉਣ ਅਤੇ ਪੀੜਤ ਦੇ ਪਰਿਵਾਰ ਨੇੂੰ ਧਮਕਾਉਣ ਸਬੰਧੀ ਆਡੀਓ ਵੀ ਨਸ਼ਰ ਕੀਤੀ ਗਈ ਜਿਸ ਵਿੱਚ ਉਹ ਸਿਮਰਨ ਹੁੰਦਲ ਨਾਲ ਫੋਨ ਤੇ ਗੱਲ ਕਰਦੇ ਹੋਏ ਇਸ ਕੇਸ ਨੂੰ ਉੱਚ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਪੈਸੇ ਦੇ ਲੈਣ ਦੇਣ ਦੇ ਜ਼ਰੀਏ ਰਫਾ ਦਫਾ ਕਰਨ ਦੀ ਗੱਲ ਕਰ ਰਿਹਾ ਹੈ l ਇਸ ਕਥਿਤ ਆਡੀਓ ਵਿੱਚ ਮੁੱਖ ਮੰਤਰੀ ਦਾ ਰਿਸ਼ਤੇਦਾਰ ਬਲਾਤਕਾਰ ਅਤੇ ਹੋਰ ਅਪਰਾਧਾਂ ਵਿੱਚੋਂ ਫਾਰਗ ਕਰਾਉਣ ਲਈ ਮੁਲਜਮ ਗੁਰੀ ਚਹਿਲ ਦੇ ਮਸਲੇ ਕਥਿਤ ਤੌਰ ਤੇ ਮੁੱਖ ਮੰਤਰੀ ਦੀ ਪਤਨੀ ਤੱਕ ਚਾਰ ਤੋਂ ਪੰਜ ਕਰੋੜ ਰੁਪਏ ਪਹੁੰਚਾਉਣ ਦੀ ਗੱਲ ਕਰਦਾ ਸੁਣਾਈ ਦੇ ਰਿਹਾ ਹੈ l
ਸ੍ਰ ਮਜੀਠੀਆ ਨੇ ਕਿਹਾ ਕਿ ਬੇਹਦ ਸ਼ਰਮਨਾਕ ਹੈ ਕਿ ਕੱਟੜ ਭਰਿਸ਼ਟਾਚਾਰੀਆਂ ਨੇ ਰਿਸ਼ਵਤ ਲੈ ਕੇ ਦੋ ਮਹੀਨੇ ਵਿਚ ਬਲਾਤਕਾਰ, ਅਲਸਾ ਐਕਟ ਅਤੇ ਕਿਡਨੈਪਿੰਗ ਮਾਮਲੇ ਦੇ ਮੁਲਜ਼ਮ ਨੂੰ ਬਾਹਰ ਕੱਢ ਦਿੱਤਾ ਜਦ ਕਿ ਇਸ ਬੇਹਦ ਸੰਵੇਦਨਸ਼ੀਲ ਮਾਮਲੇ ਵਿੱਚ ਸਰਕਾਰ ਮੁੱਖ ਮੰਤਰੀ ਪਤਨੀ ਅਤੇ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਨੂੰ ਪੀੜਤਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਇਨਸਾਫ ਦਵਾਉਣ ਲਈ ਮੁਹਰੇ ਆਉਣਾ ਚਾਹੀਦਾ ਸੀ।
ਉਹਨਾਂ ਇਸ ਮਾਮਲੇ ਵਿੱਚ ਸੀਬੀਆਈ, ਕੇਂਦਰੀ ਏਜੰਸੀ ਜਾਂ ਮੌਜੂਦਾ ਜੱਜ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ ਕਰਦਿਆਂ ਕਿਹਾ ਕਿ ਇਹ ਸੰਗੀਨ ਮਾਮਲੇ ਵਿੱਚ ਪਹਿਲਾਂ ਹੀ ਅਦਾਲਤ ਅਤੇ ਕੌਮੀ ਮਹਿਲਾ ਕਮਿਸ਼ਨ ਦਾ ਦਾਖਲਾ ਤਾ ਸਾਹਮਣੇ ਆ ਗਿਆ ਹੈ ਪਰ ਇਸ ਬਹੂ ਅਪਰਾਧੀਕਰਨ ਦੇ ਵੱਡੇ ਭਰਸ਼ਟਾਚਾਰੀ ਮਾਮਲੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਕਰਾਈ ਜਾਵੇ ਤਾਂ ਇਸ ਦੀਆਂ ਤਾਰਾਂ ਸਿੱਧੀਆਂ ਮੁੱਖ ਮੰਤਰੀ ਅਤੇ ਉਸਦੀ ਪਤਨੀ ਤੱਕ ਜੁੜੀਆਂ ਜੱਗ ਜਾਹਿਰ ਹੋ ਜਾਣਗੀਆਂ l
ਉਹਨਾਂ ਕਿਹਾ ਕਿ ਅੰਨਾ ਹਜ਼ਾਰੇ ਬੋਲੋ ਸ਼ੁਰੂ ਕੀਤੇ ਭਰਿਸ਼ਟਾਚਾਰ ਖਿਲਾਫ ਅੰਦੋਲਨ ਚੋਂ ਨਿਕਲੀ ਪਾਰਟੀ ਦੇ
ਗੁਰੂ ਦੋਖੀ ਮੁੱਖ ਮੰਤਰੀ ਦੀ ਰਿਹਾਇਸ਼ ਅੱਜ ਹਰ ਮਸਲੇ ਦੇ ਹੱਲ ਕਰਾਉਣ ਵਾਲਾ ਭਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਜਿਸ ਦਾ ਪਰਦਾ ਫਾਸ਼ ਕਰਨ ਲਈ ਕੇਂਦਰੀ ਏਜੰਸੀਆਂ ਦਾ ਦਖਲ ਅਤੇ ਜਾਂਚ ਬੇਹਦ ਜਰੂਰੀ ਹੈ l
ਉਹਨਾਂ ਕਿਹਾ ਕਿ ਇਸ ਤੋਂ ਵੀ ਬੇਹਦ ਸ਼ਰਮਨਾਕ ਗੱਲ ਇਹ ਹੈ ਕਿ ਇਨਸਾਫ ਲੈਣ ਲਈ ਪੀੜਤਾਂ ਗੁਰੂ ਦੋਖੀ ਅਤੇ ਰਿਸ਼ਵਤਖੋਰ ਮੁੱਖ ਮੰਤਰੀ ਨੂੰ ਉਸ ਦੀ ਰਿਹਾਇਸ਼ ਉੱਤੇ ਮਿਲੀਆਂ ਪਰ ਰਿਸ਼ਵਤ ਦੇ ਪੈਸੇ ਦੀ ਚਮਕ ਅੱਗੇ ਇਨਸਾਫ ਧੁੰਦਲਾ ਪੈ ਗਿਆ ਅਤੇ ਇਸ ਮਗਰੋਂ ਪੁਲਿਸ ਦੇ ਜਰੀਏ ਪੀੜਤਾਂ ਨੂੰ ਇਨਸਾਫ ਦਵਾਉਣ ਦੀ ਜਗ੍ਹਾ ਉਹਨਾਂ ਦੀ ਆਵਾਜ਼ ਦਬਾਉਣ ਪਰਿਵਾਰ ਨੂੰ ਧਮਕਾਉਣ ਅਤੇ ਉਹਨਾਂ ਦਾ ਲੱਕ ਤੋੜਨ ਦੀਆਂ ਵੱਡੇ ਪੱਧਰ ਤੇ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ l ਉਹਨਾਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਆਪਣੀ ਪਤਨੀ ਦੇ ਭਰਿਸ਼ਟਾਚਾਰ ਉੱਤੇ ਪਰਦਾ ਪਾਉਣ ਲਈ ਪੁਲਿਸ ਜਰੀਏ ਪੀੜਤਾਂ ਨੂੰ ਇਨਸਾਫ ਦੇਣ ਦੀ ਬਜਾਏ ਧਮਕੀਆਂ ਦਬਾਉਣ ਉੱਤੇ ਲੱਗਿਆ ਹੋਇਆ ਹੈ, ਜਿਸ ਦੇ ਸਬੂਤ ਹੁਣ ਸਾਹਮਣੇ ਆ ਚੁੱਕੇ ਹਨ l ਉਹਨਾਂ ਕਿਹਾ ਕਿ ਬੇਹਦ ਸ਼ਰਮਨਾਖ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਮੁੱਖ ਮੰਤਰੀ ਦਾ ਰਿਸ਼ਤੇਦਾਰ ਜੋ ਨਾ ਕੋਈ ਪੁਲਿਸ ਅਫਸਰ ਹੈ ਨਾ ਵਿਧਾਇਕ ਨਾ ਕੋਈ ਵੱਡਾ ਨੇਤਾ ਉਸਨੂੰ ਅਜਿਹੇ ਕੰਮਾਂ ਵਿੱਚ ਦਲਾਲੀ ਕਰਨ ਲਈ ਸਰਕਾਰ ਦੀ ਸ਼ਹ ਉੱਤੇ 18 ਗਨਮੈਨ ਤੇ ਗਏ ਹਨ l ਉਹਨਾਂ ਖੁਲਾਸਾ ਕੀਤਾ ਕਿ ਇਸ ਵਿੱਚੋਂ ਦਰਜਨ ਤੋਂ ਜਿਆਦਾ ਗਨਮੈਨ ਪੁਲਿਸ ਅਧਿਕਾਰੀ ਸੁਪਨ ਸ਼ਰਮਾ ਵੱਲੋਂ ਗੈਰ ਕਾਨੂੰਨੀ ਤੌਰ ਤੇ ਦਿੱਤੇ ਗਏ ਹਨ ਜਿਸ ਵੱਲੋਂ ਪਹਿਲਾਂ ਆਪਣੇ ਸਿਆਸੀ ਆਕਾ ਗੁਰੂ ਦੋਖੀ ਮੁੱਖ ਮੰਤਰੀ ਨੂੰ ਗੁਰੂਆਂ ਦੀ ਬੇਅਦਬੀ ਦੇ ਦੋਸ਼ ਤੋਂ ਮੁਕਤ ਕਰਾਉਣ ਲਈ ਗੁੜਗਾਉਂ ਦੀ ਕਲੈਬ ਤੋਂ ਜਾਲੀ ਰਿਪੋਰਟ ਤਿਆਰ ਕਰਾਉਣ ਦੀ ਜਿੰਮੇਵਾਰੀ ਮਿਲੀ ਸੀ l ਸਰਦਾਰ ਮਜੀਠੀਆ ਵੱਲੋਂ ਮੀਡੀਆ ਚ ਨਸ਼ਰ ਕੀਤੀ ਆਡੀਓ ਵਿੱਚ ਮੁੱਖ ਮੰਤਰੀ ਦਾ ਰਿਸ਼ਤੇਦਾਰ ਸੀਨੀਅਰ ਪੁਲਿਸ ਅਧਿਕਾਰੀਆਂ ਡੀਆਈਜੀ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਫੋਨ ਕਰਵਾ ਕੇ ਵੱਡੇ ਅਪਰਾਧਿਕ ਮਾਮਲਿਆਂ ਵਿੱਚ ਸੈਟਿੰਗ ਕਰਾਉਣ ਅਤੇ ਲਾਈਨ ਦੇਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ, ਜਿਸ ਦੀ ਵੀ ਉੱਚ ਪੱਧਰੀ ਜਾਂਚ ਬੇਹਦ ਜਰੂਰੀ ਹੈ l ਇਸ ਆਡੀਓ ਵਿੱਚ ਮੁੱਖ ਮੰਤਰੀ ਦਾ ਰਿਸ਼ਤੇਦਾਰ ਕਥਿਤ ਤੌਰ ਤੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੁੱਖ ਮੰਤਰੀ ਦੀ ਪਤਨੀ ਕੋਲ ਜਿੰਨੀ ਵਾਰੀ ਵੀ ਮੱਥਾ ਟੇਕਣ ਜਾਣ ਅਤੇ ਉਨੀ ਵਾਰੀ ਹੀ ਭੇਟਾ ਦੇਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੋਂ ਮੁੱਖ ਮੰਤਰੀ ਅਤੇ ਉਸਦੇ ਪਰਿਵਾਰ ਦੇ ਕੱਟੜ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋ ਗਿਆ ਹੈ l ਇਹ ਆਡੀਓ ਵਿੱਚ ਮੁੱਖ ਮੰਤਰੀ ਦਾ ਰਿਸ਼ਤੇਦਾਰ ਇਹ ਗੱਲ ਕਰਦਾ ਵੀ ਸੁਣਾਈ ਦੇ ਰਿਹਾ ਹੈ ਕਿ ਜੇਕਰ ਕਥਿਤ ਤੌਰ ਤੇ ਮੈਡਮ ਨੂੰ 50 ਲੱਖ ਰੁਪਏ ਤੋਂ ਤੂੰ ਘੱਟ ਪੈਸੇ ਦੇਣ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਜੁੱਤੀਆਂ ਪੈਂਦੀਆਂ ਹਨ l ਸ੍ਰ ਮਜੀਠੀਆ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਮੁੱਖ ਮੰਤਰੀ ਅਤੇ ਉਸਦੀ ਰਿਸ਼ਵਤਖੋਰ ਪਤਨੀ ਅਪਰਾਧਕ ਕੇਸਾਂ ਸਮੇਤ ਹੋਰ ਕੰਮਾਂ ਦੇ ਜਲਦੀ ਨਿਪਟਾਰੇ ਲਈ ਥੋੜੇ ਬਹੁਤ ਪੈਸੇ ਨਹੀਂ ਸਗੋਂ ਕਰੋੜਾਂ ਦੇ ਲੈਣ ਦੇਣ ਦੀ ਗੱਲ ਕਰਦੇ ਹਨ ਜੋ ਉਹਨਾਂ ਦੇ ਰਿਸ਼ਤੇਦਾਰ ਨੇ ਹੀ ਸਾਫ ਕਰ ਦਿੱਤਾ ਹੈ l
ਸ੍ਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਵੀ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਪਟੀਸ਼ਨ ਵਿੱਚ ਪੀੜਤਾਂ ਦਾ ਪਿਤਾ ਕਹਿ ਰਿਹਾ ਕਿ ਪੁਲਿਸ ਜਿੱਥੇ ਉਹਨਾ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰਧ ਮਕਾ ਰਹੀ ਹੈ, ਉਥੇ ਪੁਲਿਸ ਵਾਲੇ ਉਹਨਾਂ ਦੇ ਘਰ ਆ ਕੇ ਸੀਸੀਟੀਵੀ ਫੁਟੇਜ ਵੀ ਧੱਕੇ ਨਾਲ ਲੈ ਗਏ ਅਤੇ ਪੀੜਤ ਦੀਆਂ ਗਲਤ ਤਸਵੀਰਾਂ ਨਾਲ ਉਸਨੂੰ ਬਲੈਕਮੇਲ ਕੀਤਾ ਜਾਂਦਾ ਰਿਹਾ ਪਰ ਇਨਾ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਗੁਰੂ ਦੋਖੀ ਮੁੱਖ ਮੰਤਰੀ, ਉਸ ਦੀ ਰਿਸ਼ਵਤਖੋਰ ਪਤਨੀ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੇਸ਼ਰਮੀ ਨਾਲ ਕਲੀਨ ਚਿੱਟਾ ਦੇ ਰਹੇ ਹਨ l
ਸ੍ਰ ਮਜੀਠੀਆ ਨੇ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਦੀ ਸ਼ਹਿ ਤੇ ਵਰਦੀ ਪਾ ਕੇ ਗਲਤ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦੀ ਪ੍ਰਧਾਨ ਮੰਤਰੀ ਕੋਲ ਸ਼ਿਕਾਇਤ ਕਰਕੇ ਉਹਨਾਂ ਦੀ ਸੰਪੱਤੀ ਦੀ ਜਾਂਚ ਕਰਾਉਣ ਅਤੇ ਅਜਿਹੇ ਭਰਸ਼ਟਚਾਰੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਵੇਗੀ।
