ਬਿਜਲੀ ਤੋਂ ਨਹਿਰਾਂ ਤੱਕ, ਮੰਡੀਆਂ ਤੋਂ ਲੈ ਕੇ ਸੜਕਾਂ ਤੱਕ ਸਭ ਸ਼ਿਰੋਮਣੀ ਅਕਾਲੀ ਦਲ ਸਰਕਾਰ ਦੀ ਦੇਣ – ਸਾਢੇ ਚਾਰ ਸਾਲਾਂ ’ਚ ਆਪਣੀ ਸਰਕਾਰ ਦੀ ਇੱਕ ਵੀ ਪ੍ਰਾਪਤੀ ਦੱਸੇ ਮਾਲਵਾ ਨਹਿਰ ਅਤੇ 16 ਮੈਡੀਕਲ ਕਾਲਜਾਂ ਦਾ ਵੀ ਸੱਚ ਦਸੋ ਗੁਰੂ ਦੋਖੀ ਮੁੱਖ ਮੰਤਰੀ-ਬਿਕਰਮ ਸਿੰਘ ਮਜੀਠੀਆ

ਕਿਹਾ,ਨਸ਼ੇ ’ਤੇ ਸਵਾਲ ਕਰਨ ਵਾਲਿਆਂ ਨੂੰ ਅੰਦਰ ਕਰਕੇ, ਤਸ਼ੱਦਦ ਕਰਕੇ, ਖੁਦਕੁਸ਼ੀ ਲਈ ਮਜਬੂਰ ਕਰਕੇ, ਫਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਿਸ ਮੂੰਹ ਨਾਲ ਕਰਦੇ ਹੋ

ਸ਼ਿਰੋਮਣੀ ਅਕਾਲੀ ਦਲ ਵੇਲੇ ਮਿਲਦੀ ਸੀ , ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਸਕੂਲੀ ਵਿਦਿਆਰਥਣਾਂ ਲਈ ਸਾਈਕਲ, ਭਾਈ ਕਨ੍ਹਈਆ ਸਿਹਤ ਸੇਵਾ ਅਤੇ ਤੀਰਥ ਯਾਤਰਾ ਦੀ ਸਹੂਲਤ

ਸ਼ਿਰੋਮਣੀ ਅਕਾਲੀ ਦਲ ਸਰਕਾਰ ਦੀਆਂ ਸਕੀਮਾਂ ’ਤੇ ਆਪਣੇ ਬੋਰਡ ਲਾਉਣ ਨਾਲ ਇਤਿਹਾਸ ਨਹੀਂ ਬਦਲਦਾ, ਸਾਢੇ ਚਾਰ ਸਾਲਾਂ ’ਚ ਇੱਕ ਨਵਾਂ ਬਿਜਲੀ ਯੂਨਿਟ ਵੀ ਨਹੀਂ ਲੱਗਾ ਸਕੀ ਨਕਲੀ ਇਨਕਲਾਬੀਆਂ ਦੀ ਸਰਕਾਰ

ਸ਼ਿਰੋਮਣੀ ਅਕਾਲੀ ਦਲ ਸਰਕਾਰ ਨੇ ਸ਼ੁਰੂ ਕੀਤੀ ਸੀ ਨਾਂਦੇੜ ਸਾਹਿਬ, ਭਗਤ ਰਵਿਦਾਸ ਜੀ ਦੇ ਜਨਮ ਸਥਾਨ, ਰਾਮ ਤੀਰਥ, ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਲਈ ਯਾਤਰਾ

ਗੁਰੂ ਦੋਖੀ ਸਰਕਾਰ ਦੀ ਪੰਜਾਬ ਨੂੰ ਦੇਣ-ਕਰਜ਼ੇ ਦੀ ਪੰਡ, ਨਸ਼ਿਆਂ ਦਾ ਸਮੁੰਦਰ, ਹੱਦੋਂ ਵੱਧ ਭਰਿਸ਼ਟਾਚਾਰ, ਸਰਕਾਰੀ ਖਜ਼ਾਨੇ ਦੀ ਦਿੱਲੀ ਵਾਲਿਆਂ ਵੱਲੋਂ ਲੁੱਟ, ਸਰਕਾਰ ਖਿਲਾਫ ਉੱਠਣ ਵਾਲੀਆਂ ਆਵਾਜ਼ਾਂ ਅਤੇ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਪੁਲਿਸ ਦੀ ਦੁਰਵਰਤੋ, ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰਕੇ ਬਾਹਰੀਆਂ ਨੂੰ ਨੌਕਰੀ, ਵੀਆਈਪੀ ਕਲਚਰ ‘ਤੇ ਹਰ ਮਹੀਨੇ ਕਰੋੜਾਂ ਦੀ ਬਰਬਾਦੀ, ਮੁਲਾਜਮਾ, ਕਿਸਾਨਾਂ ਅਧਿਆਪਕਾਂ, ਧੀਆਂ ਭੈਣਾਂ, ਸਫਾਈ ਕਰਮੀਆ ਉੱਤੇ ਪੁਲਿਸ ਵੱਲੋਂ ਤਸ਼ੱਦਦ, ਗੁਰੂ ਦੀ ਬੇਅਦਬੀ ਕਰਕੇ ਗੁਰੂ ਦੁਖੀ ਦਾ ਖਿਤਾਬ, ਮੀਡੀਆ ਦੀ ਆਵਾਜ਼ ਦਾ ਕਤਲ, ਸਿੱਖ ਨੌਜਵਾਨਾਂ ਦੇ ਫਰਜ਼ੀ ਐਨਕਾਊਂਟਰ

ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ-ਵੱਡੇ ਦਾਅਵਿਆਂ ਦੀ ਬਜਾਏ ਇਹ ਦੱਸਿਆ ਜਾਵੇ ਕਿ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਆਪਣੀ ਕਿਹੜੀ ਨਵੀਂ ਪਛਾਣ ਬਣਾਈ ਹੈ। ਉਹਨਾਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਆਪਣੇ ਕਾਰਜਕਾਲ ਦਾ ਇੱਕ ਵੀ ਕੰਮ ‘ਤੇ ਇੱਕ ਦੀ ਪ੍ਰਾਪਤੀ ਦੱਸੇ l
ਸ੍ਰ ਮਜੀਠੀਆ ਨੇ ਕਿਹਾ ਕਿ ਸਰਕਾਰ ਵੱਲੋਂ ਵਿਰੋਧੀ ਧਿਰ ਨੂੰ ਵੋਟ ਪਾਉਣ ’ਤੇ ਬਿਜਲੀ ਬੰਦ ਹੋਣ ਵਰਗੇ ਬਿਆਨ ਦੇਣ ਦੀ ਬਜਾਏ ਗੁਰੂ ਦੋਖੀ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿੰਨੇ ਨਵੇਂ ਬਿਜਲੀ ਉਤਪਾਦਨ ਯੂਨਿਟ ਸਥਾਪਿਤ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਪਿਛਲੀ ਅਕਾਲੀ ਦਲ ਸਰਕਾਰਾਂ ਦੇ ਸਮੇਂ ਹੋਈਆਂ ਸਨ। ਗੁਰੂ ਦੋਖੀ ਤਾਂ ਬਿਜਲੀ ਉਤਪਾਦਨ ਦਾ ਨਵਾਂ ਇਕ ਯੂਨਿਟ ਨਹੀਂ ਲਗਾ ਸਕਿਆ ਸਿਰਫ ਪੰਜਾਬੀਆ ਨੂੰ ਗੱਲਾਂ ਦਾ ਕੜਾਹ ਬਣਾਕੇ ਖਾਵਉਣਾ ਚਾਹੁੰਦਾ ਹੈ ਜਿਸਨੂੰ ਪੰਜਾਬੀ ਹੁਣ ਭਲੀ ਭਾਂਤ ਸਮਝ ਚੁੱਕੇ ਹਨ।
ਨਸ਼ਿਆਂ ਦੇ ਮੁੱਦੇ ’ਤੇ ਮਜੀਠੀਆ ਨੇ ਗੁਰੂ ਦੋਖੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਹੜੀ ਸਰਕਾਰ ਵਿਰੋਧੀ ਆਵਾਜ਼ ਉਠਾਉਣ ਵਾਲਿਆਂ ’ਤੇ ਸਖਤ ਕਾਰਵਾਈ ਕਰਦੀ ਹੈ, ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਿਵੇਂ ਕਰ ਸਕਦੀ ਹੈ। ਉਨ੍ਹਾਂ ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋ ਸਮੇਤ ਕੁਝ ਵਿਅਕਤੀਆਂ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦਿਆਂ ਸਵਾਲ ਕੀਤਾ ਕਿ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲਿਆਂ ਨੂੰ ਅੰਦਰ ਕਰਨ ਦੀ ਬਜਾਏ ਸਰਕਾਰ ਅਸਲ ਨਸ਼ਾ ਤਸਕਰਾਂ ਅਤੇ ਸਪਲਾਈ ਨੈੱਟਵਰਕ ਖ਼ਿਲਾਫ਼ ਕੀ ਕਰ ਰਹੀ ਹੈ। ਇਸ ਮੁੱਦੇ ’ਤੇ ਸਰਕਾਰ ਨੇ ਵੀ ਨਸ਼ਾ ਤਸਕਰੀ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈਆਂ ਅਤੇ ਦਰਜ ਕੀਤੀਆਂ ਐਫਆਈਆਰ ਦੇ ਅੰਕੜੇ ਜਾਰੀ ਕੀਤੇ ਹਨ। ਜੋਂ ਅਸਲੀਅਤ ਤੋ ਬਹੁਤ ਦੂਰ ਹਨ ਜਦਕਿ ਅਸਲੀਅਤ ਆਮ ਲੋਕਾਂ ਨੂੰ ਪਤਾ ਹੈ ਕਿ ਇਸ ਸਮੇਂ ਨਸ਼ਾ ਮਹਾਂਮਾਰੀ ਦੀ ਤਰ੍ਹਾਂ ਫੈਲ ਚੁੱਕਿਆ ਹੈ। ਹਰ ਪਾਸੇ ਮਾਵਾਂ ਭੈਣਾਂ ਕੀਰਨੇ ਪਾਉਂਦੀਆਂ ਦਿਖਾਈ ਦਿੰਦੀਆਂ ਹਨ ਲੇਕਿਨ ਗੁਰੂ ਦੋਖੀ ਨੂੰ ਇਹ ਦਿਖਾਈ ਨਹੀਂ ਦੇ ਰਹੀਆਂ।
ਸ੍ਰ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਦੇ ਮੁੱਦੇ ਹੱਲ ਨਹੀਂ ਹੋ ਰਹੇ। ਕਈ ਕਈ ਦਿਨ ਤਕ ਇਹ ਬੰਦ ਰਹਿੰਦੇ ਹਨ ਜਿਹਨਾਂ ਸਿਵਿਲ ਡਿਸਪੈਂਸਰੀਆਂ ਵਿਚ ਲੇਬਰ ਰੂਮ ਹੁੰਦੇ ਸੀ ਜਿਹਨਾ ਨੂੰ ਬੰਦ ਕਰ ਦਿੱਤਾ ਗਿਆ ਜਿਸ ਨਾਲ ਗਰਭਵਤੀ ਔਰਤਾਂ ਨੂੰ ਭਾਰੀ ਦਿਕਤਾ ਦਾ ਸਹਾਮਣਾ ਕਰਨਾ ਪੈਂਦਾ ਹੈ।ਉਹਨਾਂ ਨੂੰ ਬੰਦ ਉਨ੍ਹਾਂ ਸਵਾਲ ਕੀਤਾ ਕਿ ਜੇ ਸਰਕਾਰ ਆਪਣੀਆਂ ਸਿਹਤ ਸੇਵਾਵਾਂ ਨੂੰ ਇੰਨਾ ਬਿਹਤਰ ਦੱਸਦੀ ਹੈ ਤਾਂ ਪੰਜਾਬ ਦੇ ਆਮ ਲੋਕਾਂ ਨੂੰ ਇਲਾਜ ਲਈ ਖੱਜਲ-ਖੁਆਰ ਕਿਉਂ ਹੋਣਾ ਪੈ ਰਿਹਾ ਹੈ।ਅੱਜ ਪੰਜਾਬੀਆਂ ਨੂੰ ਦਸੋ ਤੁਹਾਡੇ 16 ਮੈਡੀਕਲ ਕਾਲਜਾਂ ਦਾ ਕੀ ਹੋਇਆ ਕੀਤੇ ਇਹ ਮਾਲਵਾ ਨਹਿਰ ਦੇ ਹੜ੍ਹ ਵਿਚ ਤਾਂ ਨਹੀਂ ਰੁੜ੍ਹ ਗਏ।

ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਸਕੂਲੀ ਵਿਦਿਆਰਥਣਾਂ ਲਈ ਸਾਈਕਲ, ਭਾਈ ਕਨ੍ਹਈਆ ਸਿਹਤ ਸੇਵਾ ਅਤੇ ਤੀਰਥ ਯਾਤਰਾ ਵਰਗੀਆਂ ਕਈ ਯੋਜਨਾਵਾਂ ਪਿਛਲੀਆਂ ਸ਼ਿਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਸ਼ੁਰੂ ਕੀਤੀਆਂ ਗਈਆਂ ਸਨ। ਮਜੀਠੀਆ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਇਨ੍ਹਾਂ ਯੋਜਨਾਵਾਂ ਦੇ ਰੂਪ ਜਾਂ ਨਾਮ ਬਦਲ ਕੇ ਆਪਣੀਆਂ ਉਪਲਬਧੀਆਂ ਵਜੋਂ ਪੇਸ਼ ਕਰ ਰਹੀ ਹੈ ਸਿਰਫ ਇਹ ਕਾਪੀ ਪੇਸਟ ਵਾਲਾ ਫਾਰਮੂਲਾ ਬਣਾਇਆ ਗਿਆ ਹੈ ਜਿਸਦੇ ਲਈ ਗੁਰੂ ਦੋਖੀ ਅਤੇ ਦਿੱਲੀ ਵਾਲੀ ਜੁੰਡਲੀ ਪੂਰੀ ਮਾਹਰ ਹੈ।

ਤੀਰਥ ਯਾਤਰਾ ਸਕੀਮ ਦਾ ਹਵਾਲਾ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਨਾਂਦੇੜ ਸਾਹਿਬ, ਭਗਤ ਰਵਿਦਾਸ ਜੀ ਦੇ ਜਨਮ ਸਥਾਨ, ਰਾਮ ਤੀਰਥ, ਸ੍ਰੀ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਲਈ ਯਾਤਰਾ ਦੀਆਂ ਯੋਜਨਾਵਾਂ ਪਹਿਲਾਂ ਵੀ ਚਲਾਈਆਂ ਜਾਂਦੀਆਂ ਰਹੀਆਂ ਹਨ। ਉਨ੍ਹਾਂ ਚੁਣੌਤੀ ਦਿੱਤੀ ਕਿ ਸਰਕਾਰ ਆਪਣੀ ਕੋਈ ਅਜਿਹੀ ਵੱਡੀ ਪਛਾਣ ਦੱਸੇ ਜੋ ਉਸ ਨੇ ਖ਼ੁਦ ਸਥਾਪਿਤ ਕੀਤੀ ਹੋਵੇ ਸਿਰਫ ਨਕਲ ਮਾਰਨ ਨਾਲ ਗੱਲ ਨਹੀਂ ਬਣਨੀ ਇਹ ਦਸੋ ਕਿ ਤੁਸੀ ਬਦਲਾਵ ਕੀ ਲੈਕੇ ਆਏ ਹੋ।

ਨਹਿਰੀ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਮੁੱਦੇ ’ਤੇ ਮਜੀਠੀਆ ਨੇ ਮਾਲਵਾ ਨਹਿਰ ਸਮੇਤ ਸਰਕਾਰ ਦੀਆਂ ਪਾਣੀ ਨਾਲ ਸਬੰਧਤ ਯੋਜਨਾਵਾਂ ’ਤੇ ਸਵਾਲ ਖੜ੍ਹੇ ਕੀਤੇ। ਕੀ ਮੁੱਖ ਮੰਤਰੀ ਦਸੇ ਮਾਲਵਾ ਨਹਿਰ ਕਿੱਥੇ ਬਣੀ ਹੈ ਉਨ੍ਹਾਂ ਕਿਹਾ ਕਿ ਮੰਡੀਆਂ, ਫੋਕਲ ਪੁਆਇੰਟ, ਸੜਕਾਂ ਅਤੇ ਖੇਤੀਬਾੜੀ ਨਾਲ ਸਬੰਧਤ ਬੁਨਿਆਦੀ ਢਾਂਚਾ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਅਤੇ ਨਿਵੇਸ਼ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸੜਕਾਂ ’ਤੇ ਲੁੱਕ ਪਾ ਕੇ ਆਪਣੇ ਬੋਰਡ ਲਾਉਣ ਨਾਲ ਸੜਕਾਂ ਕਿਸੇ ਦੀਆਂ ਨਹੀਂ ਹੋ ਜਾਂਦੀਆਂ। ਜੋਂ ਸੱਚਾਈ ਹੈ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਸਾਰਾ ਕੁਝ ਬਾਦਲ ਸਰਕਾਰ ਦੀ ਦੇਣ ਹੈ

ਸਿੱਖਿਆ ਦੇ ਮੁੱਦੇ ’ਤੇ ਮਜੀਠੀਆ ਨੇ ਸਮਾਰਟ ਸਕੂਲ, ਮੈਰੀਟੋਰੀਅਸ ਸਕੂਲ, ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਸੰਸਥਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ, ਉਹਨਾਂ ਵੱਲੋਂ ਕੀਤੇ ਕੰਮਾਂ ਉਤ ਆਪਣੇ ਬੋਰਡ ਫੋਟੋ ਲਾ ਕੇ ਗਲਤ ਪ੍ਰਚਾਰ ਕਰਕੇ ਨਵਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਹ ਸਾਰੀਆਂ ਗੱਲਾਂ ਤੱਥਾਂ ਤੋਂ ਬਿਲਕੁਲ ਹੀ ਉਲਟ ਹਨ ਅਤੇ ਪੰਜਾਬੀਆਂ ਦੇ ਸਮਝ ਵਿੱਚ ਆ ਚੁੱਕਿਆ ਹੈ ਕਿ ਕਿਸ ਤਰ੍ਹਾਂ ਭਗਵੰਤ ਮਾਨ ਆਪਣੇ ਚੁਟਕਲਿਆਂ ਰਾਹੀਂ ਪੰਜਾਬੀਆਂ ਨੂੰ ਭਰਮਾਉਂਦਾ ਹੈ ਅਤੇ ਹੁਣ ਵਕਤ ਆ ਗਿਆ ਹੈ ਕਿ ਪੰਜਾਬੀਆਂ ਨੇ ਇਸ ਨੂੰ ਭਰਮਾਉਣਾ ਹੈ।

ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮੁੱਦੇ ’ਤੇ ਮਜੀਠੀਆ ਨੇ ਦੋਸ਼ ਲਾਇਆ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਬਾਹਰੀ ਰਾਜਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਸਬੰਧੀ ਵੀ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਗੁਰੂ ਦੋਖੀ ਦੱਸੇ ਕੀ ਉਸ ਦੇ ਆਪਣੇ ਸਹੁਰੇ ਰਾਜ ਦੇ ਨੌਜਵਾਨਾਂ ਨੂੰ ਕਿੰਨਾ ਰੋਜ਼ਗਾਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਰਾਜਸਥਾਨ ਦਿੱਲੀ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਕਿੰਨਾ ਕਿੰਨਾ ਰੋਜ਼ਗਾਰ ਦਿੱਤਾ ਗਿਆ ਹੈ ਅਤੇ ਪੰਜਾਬੀ ਨੌਜਵਾਨਾਂ ਦਾ ਹੱਕ ਮਾਰਿਆ ਗਿਆ ਹੈ।

ਪੰਜਾਬ ਦੇ ਕਰਜ਼ੇ ਬਾਰੇ ਮਜੀਠੀਆ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਕਰਜ਼ੇ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਕਿਹਾ ਕਿ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਲਏ ਗਏ ਕਰਜ਼ੇ ਦੇ ਮੁਕਾਬਲੇ ਪੰਜਾਬ ਵਿੱਚ ਕਿਹੜਾ ਵੱਡਾ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਗਿਆ। ਉਪਲਬਧ ਬਜਟ ਵਿਸ਼ਲੇਸ਼ਣ ਅਨੁਸਾਰ ਪੰਜਾਬ ਦੀਆਂ ਬਕਾਇਆ ਦੇਣਦਾਰੀਆਂ 2026-27 ਦੇ ਅੰਤ ਤੱਕ GSDP ਦੇ ਲਗਭਗ 45.1% ਰਹਿਣ ਦਾ ਅਨੁਮਾਨ ਹੈ। ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਕਰਜ਼ਾ ਪ ਲੱਖ ਕਰੋੜ ਨੂੰ ਛੂਣ ਵਾਲਾ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਦੋਖੀ ਦੀ ਸਰਕਾਰ ਵਿੱਚ ਸਿਰਫ ਕਰਜ਼ਾ ਲੈ ਕੇ ਹੀ ਇਸ਼ਤਿਹਾਰਬਾਜ਼ੀ ਅਤੇ ਐਸ਼ਬਾਜੀ ਕੀਤੀ ਗਈ ਹੈ।

ਸ੍ਰ ਮਜੀਠੀਆ ਨੇ ਮੁੱਖ ਮੰਤਰੀ ਦੀਆਂ ਸਰਕਾਰੀ ਰਿਹਾਇਸ਼ਾਂ ਅਤੇ ਚੰਡੀਗੜ੍ਹ ਵਿੱਚ ਹੋਰ ਰਿਹਾਇਸ਼ੀ ਅਲਾਟਮੈਂਟਾਂ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਪੁੱਛਿਆ ਕਿ ਕਈ ਸਰਕਾਰੀ ਕੋਠੀਆਂ ਦੀ ਵਰਤੋਂ ਅਤੇ ਅਲਾਟਮੈਂਟ ਦੇ ਮਾਮਲੇ ਵਿੱਚ ਸਰਕਾਰ ਪੂਰਾ ਵੇਰਵਾ ਜਨਤਕ ਕਿਉਂ ਨਹੀਂ ਕਰਦੀ। ਉਨ੍ਹਾਂ ਵਿਕਾਸ ਭਵਨ, ਮੋਹਾਲੀ ਦੀ ਵਰਤੋਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਸ੍ਰ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਬੋਰਡਾਂ, ਇਸ਼ਤਿਹਾਰਾਂ ਅਤੇ ਦਾਅਵਿਆਂ ਦੀ ਨਹੀਂ, ਸਗੋਂ ਜ਼ਮੀਨ ’ਤੇ ਹੋਏ ਕੰਮ ਦਾ ਹਿਸਾਬ ਚਾਹੀਦਾ ਹੈ। ਉਨ੍ਹਾਂ ਕਿਹਾ, “ਬਿਜਲੀ ਤੋਂ ਲੈ ਕੇ ਨਹਿਰਾਂ ਤੱਕ, ਮੰਡੀਆਂ ਤੋਂ ਲੈ ਕੇ ਸੜਕਾਂ ਤੱਕ—ਜਿਨ੍ਹਾਂ ਬੁਨਿਆਦੀ ਢਾਂਚੇ ’ਤੇ ਅੱਜ ਸਰਕਾਰ ਆਪਣੇ ਬੋਰਡ ਲਾ ਰਹੀ ਹੈ, ਉਹ ਪਿਛਲੀਆਂ ਸਰਕਾਰਾਂ ਦੇ ਸਮੇਂ ਬਣਿਆ। ਤੁਸੀਂ ਸਿਰਫ਼ ਇਹ ਦੱਸੋ ਕਿ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਨੂੰ ਆਪਣੀ ਕਿਹੜੀ ਇੱਕ ਵੱਡੀ ਨਿਸ਼ਾਨੀ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਝੂਠੀ ਇਨਕਲਾਬੀ ਝਾੜੂ ਪਾਰਟੀ ਦੇ ਕਾਲੇ ਸੱਚ ਨੂੰ ਜਾਣ ਚੁੱਕੇ ਹੈ ਅਤੇ ਜਲਦ ਇਸ ਨੂੰ ਅਤੇ ਦਿੱਲੀ ਵਾਲੇ ਆਕਾਵਾਂ ਨੂੰ ਪੰਜਾਬ ਤੋਂ ਬਾਹਰ ਖਦੇੜ ਦੇਣਗੇ ਜਿਨਾਂ ਆਪਣੀ ਐਸ਼ ਪ੍ਰਸਤੀ ਲਈ ਪੰਜਾਬ ਦੇ ਖਜ਼ਾਨੇ ਨੂੰ ਹਰ ਤਰ੍ਹਾਂ ਦੇ ਨਾਲ ਲੁੱਟਿਆ ਹੈ ਅਤੇ ਪੰਜਾਬੀਆਂ ਨੂੰ ਕੁੱਟਿਆ ਹੈ।