ਸੇਵਾ ਪਖਵਾੜਾ ਦੇ ਹਿੱਸੇ ਵਜੋਂ, ਗਵਰਨਮੈਂਟ ਰੀਹੈਬਿਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਜੀਆਰਆਰਆਈਡੀ/ ਗ੍ਰਿੱਡ/GRIID), ਚੰਡੀਗੜ੍ਹ ਨੇ 18 ਸਤੰਬਰ, 2025 ਨੂੰ “ਬੱਚਿਆਂ ਦੀਆਂ ਜ਼ਰੂਰਤਾਂ ਅਤੇ ਕਾਰਜਸ਼ੀਲ ਯੋਗਤਾ ਨੂੰ ਸਮਝਣਾ” ਵਿਸ਼ੇ ‘ਤੇ ਇੱਕ ਸੰਵੇਦਨਸ਼ੀਲਤਾ ਪ੍ਰੋਗਰਾਮ ਦਾ ਆਯੋਜਨ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਡਾ. ਅਜੀਤ ਸਿਡਾਨਾ, ਸੰਯੁਕਤ ਡਾਇਰੈਕਟਰ, ਗ੍ਰਿੱਡ (GRIID) ਦੁਆਰਾ ਇੱਕ ਸੁਆਗਤ ਭਾਸ਼ਣ ਅਤੇ ਜਾਣ-ਪਹਿਚਾਣ ਨੋਟ ਨਾਲ ਹੋਈ। ਸ਼੍ਰੀਮਤੀ ਮਨੀਸ਼ਾ, ਸਪੈਸ਼ਲ ਐਜੂਕੇਟਰ, ਨੇ ਬੌਧਿਕ ਅਪੰਗਤਾਵਾਂ ਨੂੰ ਸਮਝਣ ਅਤੇ ਕਾਰਜਸ਼ੀਲ ਯੋਗਤਾਵਾਂ ਦਾ ਮੁੱਲਾਂਕਣ ਕਰਨ ‘ਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ। ਇਸ ਤੋਂ ਬਾਅਦ ਸ਼੍ਰੀਮਤੀ ਸ਼ਗੁਨ ਸ਼ਰਮਾ ਦੁਆਰਾ ਦੋ ਜਾਣਕਾਰੀ ਭਰਪੂਰ ਸੈਸ਼ਨ ਕੀਤੇ ਗਏ, ਜਿਨ੍ਹਾਂ ਵਿੱਚ ਬੱਚਿਆਂ ਦੀਆਂ ਜ਼ਰੂਰਤਾਂ ਦਾ ਸਮਰਥਨ ਕਰਨ ਅਤੇ ਉਪਲਬਧ ਸੇਵਾਵਾਂ ਨੂੰ ਨੈਵੀਗੇਟ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਮਾਪਿਆਂ ਨੇ ਚਰਚਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੇ ਸਵਾਲ ਪੁੱਛੇ ਜਿਨ੍ਹਾਂ ਦਾ ਮਾਹਰਾਂ ਅਤੇ ਪੈਨਲ ਮੈਂਬਰਾਂ ਨੇ ਸਮਾਧਾਨ ਕੀਤਾ। ਪ੍ਰੋਗਰਾਮ ਦਾ ਸਮਾਪਨ ਕਾਰਜਕਾਰੀ ਪ੍ਰਿੰਸੀਪਲ, ਗ੍ਰਿੱਡ (GRIID), ਸ਼੍ਰੀਮਤੀ ਵੰਦਨਾ ਦੁਆਰਾ ਰਸਮੀ ਤੌਰ ‘ਤੇ ਧੰਨਵਾਦ ਦੇ ਨਾਲ ਹੋਇਆ, ਜਿਸ ਦੇ ਬਾਅਦ ਰਿਫਰੈਸ਼ਮੈਂਟ ਦਿੱਤੀ ਗਈ।

ਇਸ ਪ੍ਰੋਗਰਾਮ ਵਿੱਚ ਡਾ. ਐੱਮ. ਕਰੁਪੂਸਾਮੀ, ਸਪੈਸ਼ਲ ਐਜੂਕੇਟਰ, ਸ਼੍ਰੀ ਅਨਿਲ ਕੁਮਾਰ, ਸਪੈਸ਼ਲ ਐਜੂਕੇਟਰ, ਸ਼੍ਰੀ ਸੰਦੀਪ ਕੁਮਾਰ ਸ਼ਰਮਾ, ਸਪੈਸ਼ਲ ਐਜੂਕੇਟਰ, ਸੁਸ਼੍ਰੀ ਅਲਪਨਾ ਗੌਤਮ ਅਤੇ ਸੁਸ਼੍ਰੀ ਅੰਜਲੀ ਸਹਿਤ ਕਈ ਅਧਿਕਾਰੀ ਮੌਜੂਦ ਰਹੇ।

×