22 ਨਵੰਬਰ 2025:
ਭਾਰਤ ਦੇ ਏਕੀਕਰਣ ਦੇ ਨਿਰਮਾਤਾ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਦੀ ਯਾਦ ਵਿੱਚ ਅੱਜ ਤਿਰੰਗਾ ਪਾਰਕ, ​​ਸੈਕਟਰ 17, ਚੰਡੀਗੜ੍ਹ ਵਿਖੇ ਰਾਸ਼ਟਰੀ ਏਕਤਾ ਦਿਵਸ ਅਤੇ ‘Sardar@150 ਯੂਨਿਟੀ ਮਾਰਚ’ ਦੇਸ਼ ਭਗਤੀ ਦੀਆਂ ਭਾਵਨਾਵਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਨਾਗਰਿਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜਿਨ੍ਹਾਂ ਵਿੱਚ ਨੌਜਵਾਨਾਂ,ਮਹਿਲਾਵਾਂ, ਵਿਦਿਆਰਥੀਆਂ, ਵਿਭਿੰਨ ਸਮਾਜਿਕ ਸਮੂਹਾਂ ਅਤੇ ਚੰਡੀਗੜ੍ਹ ਵਿੱਚ ਰਹਿੰਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਸਨ, ਜਿਨ੍ਹਾਂ ਨੇ ਭਾਰਤ ਦੀ ਸਮ੍ਰਿੱਧ ਵਿਵਿਧਤਾ ਪੂਰਨ ਵਿਰਾਸਤ ਅਤੇ ਸਮੂਹਿਕ ਪਹਿਚਾਣ ਦੀ ਪ੍ਰਤੀਨਿਧਤਾ ਕੀਤੀ।

ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਯੂਨਿਟੀ ਮਾਰਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਕੱਠ ਨੂੰ ਸੰਬੋਧਨ ਕੀਤਾ। ਆਪਣੀ ਟਿੱਪਣੀ ਵਿੱਚ, ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ‘ਵਿਵਿਧਤਾ ਵਿੱਚ ਏਕਤਾ’ ਦੀ ਇੱਕ ਜਿਉਂਦੀ-ਜਾਗਦੀ ਉਦਾਹਰਣ ਹੈ, ਜਿੱਥੇ ਸਾਰੇ ਖੇਤਰਾਂ, ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਲੋਕ ਆਪਸੀ ਸਨਮਾਨ ਅਤੇ ਰਾਸ਼ਟਰੀ ਗੌਰਵ ਦੇ ਨਾਲ ਇਕੱਠੇ ਰਹਿੰਦੇ ਹਨ। ਉਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸੰਗ੍ਰਾਮ, ਰੱਖਿਆ ਸੇਵਾਵਾਂ, ਖੇਡਾਂ ਅਤੇ ਅਕਾਦਮਿਕ ਖੇਤਰ ਵਿੱਚ ਪੰਜਾਬ ਦੇ ਇਤਿਹਾਸਿਕ ਯੋਗਦਾਨ ਅਤੇ ਕੁਰਬਾਨੀਆਂ ਨੂੰ ਉਜਾਗਰ ਕੀਤਾ, ਅਤੇ ਕਸ਼ਮੀਰੀ ਹਿੰਦੂਆਂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੇ ਸਰਬਉੱਚ ਬਲੀਦਾਨ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ, ਉਨ੍ਹਾਂ ਨੇ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਅਜਿੱਤ ਸਾਹਸ ਅਤੇ ਭਗਤੀ ਦਾ ਜੀਵੰਤ ਪ੍ਰਤੀਕ ਦੱਸਿਆ।

ਰਾਜਪਾਲ ਨੇ 562 ਰਿਆਸਤਾਂ ਨੂੰ ਇਕਜੁੱਟ ਕਰਨ ਅਤੇ ਇੱਕ ਮਜ਼ਬੂਤ ​​ਅਤੇ ਏਕੀਕ੍ਰਿਤ ਭਾਰਤ ਨੂੰ ਆਕਾਰ ਦੇਣ ਵਿੱਚ ਲੋਹ ਪੁਰਸ਼ ਸਰਦਾਰ ਪਟੇਲ ਦੀ ਮਹੱਤਵਪੂਰਨ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਨੇ ਉਲੇਖ ਕੀਤਾ ਕਿ ਬਾਰਡੋਲੀ ਸੱਤਿਆਗ੍ਰਹਿ ਦੀ ਭਾਵਨਾ ਅਤੇ ਪਟੇਲ ਦੇ ਨਿਆਂ, ਸਾਹਸ, ਅਨੁਸ਼ਾਸਨ ਅਤੇ ਰਾਸ਼ਟਰੀ ਅਖੰਡਤਾ ਦੇ ਸਿਧਾਂਤ ਰਾਸ਼ਟਰ ਨੂੰ ਪ੍ਰੇਰਿਤ ਕਰਦੇ ਰਹਿਣਗੇ ਅਤੇ ਇਨ੍ਹਾਂ ਉੱਤੇ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪਹਿਲ ਦੀਆਂ ਨੀਂਹਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਨੇ ਬਲ ਦਿੱਤਾ ਕਿ ਰਾਸ਼ਟਰੀ ਏਕਤਾ ਵਿਕਸਿਤ ਭਾਰਤ (Viksit Bharat) @ 2047 ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੀ ਕੁੰਜੀ ਹੈ, ਜੋ ਚਾਰ ਥੰਮ੍ਹਾਂ ‘ਤੇ ਬਣਿਆ ਹੈ – ਸੱਭਿਆਚਾਰਕ ਏਕਤਾ, ਭਾਸ਼ਾਈ ਸਦਭਾਵ, ਗ਼ਰੀਬੀ ਦੇ ਖ਼ਾਤਮੇ ਅਤੇ ਸਮਾਨ ਅਵਸਰ ਦੇ ਜ਼ਰੀਏ ਸਮਾਵੇਸ਼ੀ ਵਿਕਾਸ, ਅਤੇ ਹਾਈਵੇਜ਼, ਰੇਲ, ਹਵਾਬਾਜ਼ੀ ਅਤੇ ਡਿਜੀਟਲ ਨੈੱਟਵਰਕ ਦੇ ਜ਼ਰੀਏ ਕਨੈਕਟਿਵਿਟੀ ਅਤੇ ਭਾਵਨਾਤਮਕ ਏਕੀਕਰਣ।

ਨਾਗਰਿਕਾਂ ਨੂੰ ਰਾਸ਼ਟਰੀ ਅਖੰਡਤਾ ਅਤੇ ਸੱਭਿਆਚਾਰਕ ਸਦਭਾਵ ਨੂੰ ਬਣਾਈ ਰੱਖਣ ਦਾ ਸੱਦਾ ਦਿੰਦੇ ਹੋਏ, ਸ਼੍ਰੀ ਕਟਾਰੀਆ ਨੇ ਸਮਾਜ ਨੂੰ ਭਾਰਤ ਨੂੰ ਅੰਦਰੂਨੀ ਤੌਰ ‘ਤੇ ਕਮਜ਼ੋਰ ਕਰਨ ਦੇ ਰਾਸ਼ਟਰ-ਵਿਰੋਧੀ ਤੱਤਾਂ ਦੇ ਹਰ ਯਤਨ ਦਾ ਮੁਕਾਬਲਾ ਕਰਨ ਦੀ ਤਾਕੀਦ ਕੀਤੀ, ਅਤੇ ਅਦੁੱਤੀ ਸਾਹਸ ਦੇ ਨਾਲ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਨ ਲਈ ਸੁਰੱਖਿਆ ਬਲਾਂ ਪ੍ਰਤੀ ਆਭਾਰ ਵਿਅਕਤ ਕੀਤਾ।

ਰਾਜਪਾਲ ਨੇ ਯੂਨਿਟੀ ਮਾਰਚ ਨੂੰ ਇੱਕ ਬੜੀ ਸਫ਼ਲਤਾ ਬਣਾਉਣ ਲਈ
ਚੰਡੀਗੜ੍ਹ ਪ੍ਰਸ਼ਾਸਨ, ਆਯੋਜਨ ਟੀਮਾਂ, ਵਲੰਟੀਅਰਾਂ ਅਤੇ ਨੌਜਵਾਨਾਂ ਦੀ ਸ਼ਲਾਘਾ ਕੀਤੀ। ਇਹ ਸਮਾਗਮ “ਭਾਰਤ ਮਾਤਾ ਕੀ ਜੈ” ਅਤੇ “ਵੰਦੇ ਮਾਤਰਮ” ਦੇ ਸ਼ਕਤੀਸ਼ਾਲੀ ਨਾਅਰਿਆਂ ਨਾਲ ਸਮਾਪਤ ਹੋਇਆ, ਜਿਸ ਨੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ​​ਕੀਤਾ ਕਿ “ਭਾਰਤ ਇੱਕ ਹੈ, ਭਾਰਤ ਇਕਜੁੱਟ ਹੈ, ਅਤੇ ਏਕਤਾ ਹੀ ਸਾਡੀ ਸ਼ਕਤੀ ਹੈ।”

ਇਸ ਸਮਾਗਮ ਵਿੱਚ ਚੰਡੀਗੜ੍ਹ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੇ ਐੱਨਐੱਸਐੱਸ ਅਤੇ ਐੱਨਸੀਸੀ ਵਲੰਟੀਅਰਾਂ, ਸਰਕਾਰੀ ਆਰਟ
ਕਾਲਜ ਦੇ ਵਿਦਿਆਰਥੀਆਂ, ‘ਮੇਰਾ ਭਾਰਤ ਯੁਵਾ’ ਦੇ ਵਲੰਟੀਅਰਾਂ ਅਤੇ ਸ਼ਹਿਰ ਦੇ ਉਤਸ਼ਾਹੀ ਨਾਗਰਿਕਾਂ ਨੇ ਹਿੱਸਾ ਲਿਆ।

ਇਸ ਅਵਸਰ ‘ਤੇ ਉਪਸਥਿਤ ਪਤਵੰਤਿਆਂ ਵਿੱਚ ਸ਼੍ਰੀ ਸਤਨਾਮ ਸਿੰਘ ਸੰਧੂ, ਸਾਂਸਦ; ਸ਼੍ਰੀ ਸਤਿਆ ਪਾਲ ਜੈਨ, ਐਡੀਸ਼ਨਲ ਸਾਲਿਸਟਰ ਆਵ੍ ਇੰਡੀਆ; ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ, ਮੇਅਰ ਚੰਡੀਗੜ੍ਹ; ਸ਼੍ਰੀਮਤੀ ਪ੍ਰੇਰਣਿ ਪੁਰੀ; ਸਕੱਤਰ ਸਿੱਖਿਆ; ਸ਼੍ਰੀ ਸਵਪਨਿਲ ਐੱਮ ਨਾਇਕ, ਸਕੱਤਰ ਪ੍ਰਾਹੁਣਚਾਰੀ; ਸ਼੍ਰੀ ਪ੍ਰਦੀਪ ਕੁਮਾਰ, ਐਡੀਸ਼ਨਲ ਕਮਿਸ਼ਨਰ ਐੱਮਸੀ; ਸ਼੍ਰੀ ਸੌਰਭ ਅਰੋੜਾ, ਡਾਇਰੈਕਟਰ ਸਪੋਰਟਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਸ਼ਾਮਲ ਸਨ।

×