ਚੰਡੀਗੜ੍ਹ ਪ੍ਰਸ਼ਾਸਨ ਦੇ ਕਿਰਤ ਵਿਭਾਗ ਦੁਆਰਾ ਚਾਰ ਕਿਰਤ ਕੋਡਾਂ ਦੇ ਤਹਿਤ ਤਿਆਰ ਕੀਤੇ ਗਏ ਡ੍ਰਾਫਟ ਨਿਯਮਾਂ ਨੂੰ 2 ਜੁਲਾਈ, 2026 ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਅਸਾਧਾਰਣ ਗਜ਼ਟ
ਵਿੱਚ ਪਹਿਲਾਂ ਤੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਡ੍ਰਾਫਟ ਨਿਯਮਾਂ ਨੂੰ ਆਮ ਜਨਤਾ ਅਤੇ ਹੋਰ ਹਿਤਧਾਰਕਾਂ ਦੀ ਜਾਣਕਾਰੀ ਲਈ ਕਿਰਤ ਵਿਭਾਗ, ਯੂਟੀ ਚੰਡੀਗੜ੍ਹ ਦੇ ਅਧਿਕਾਰਿਤ ਵੈੱਬਸਾਇਟ ਪੋਰਟਲ (labour.chd.gov.in) ‘ਤੇ ਵੀ ਅਪਲੋਡ ਕੀਤਾ ਗਿਆ ਹੈ।
ਕਿਰਤ ਵਿਭਾਗ ਨੇ ਸਬੰਧਿਤ ਲੇਬਰ ਕੋਡਾਂ ਦੇ ਪ੍ਰਾਵਧਾਨਾਂ ਦੇ ਅਨੁਸਾਰ ਡ੍ਰਾਫਟ ਨਿਯਮਾਂ ‘ਤੇ ਆਮ ਜਨਤਾ, ਨਿਯੁਕਤੀਕਾਰਾਂ, ਮਜ਼ਦੂਰ ਸੰਗਠਨਾਂ ਅਤੇ ਹੋਰ ਹਿਤਧਾਰਕਾਂ ਤੋਂ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਦ ਚੰਡੀਗੜ੍ਹ ਕੋਡ ਔਨ ਵੇਜਜ਼ ਰੂਲਸ, 2026 (ਦ ਕੋਡ ਔਨ ਵੇਜਜ਼, 2019 ਦੇ ਤਹਿਤ) ਅਤੇ ਦ ਇੰਡਸਟ੍ਰੀਅਲ ਰਿਲੇਸ਼ਨਸ (ਚੰਡੀਗੜ੍ਹ) ਰੂਲਸ, 2026 (ਦ ਇੰਡਸਟ੍ਰੀਅਲ ਰਿਲੇਸ਼ਨਸ ਕੋਡ, 2020 ਦੇ ਤਹਿਤ) ‘ਤੇ 30 ਦਿਨਾਂ ਦੇ ਅੰਦਰ ਇਤਰਾਜ਼ ਅਤੇ ਸੁਝਾਅ ਭੇਜੇ ਜਾ ਸਕਦੇ ਹਨ। ਇਸੇ ਤਰ੍ਹਾਂ ਦ ਚੰਡੀਗੜ੍ਹ ਸੋਸ਼ਲ ਸਕਿਉਰਿਟੀ ਰੂਲਸ 2026 (ਦ ਕੋਡ ਔਨ ਸੋਸ਼ਲ ਸਕਿਉਰਿਟੀ , 2020 ਦੇ ਤਹਿਤ) ਅਤੇ ਦ ਚੰਡੀਗੜ੍ਹ ਆਕੂਪੇਸ਼ਨਲ ਸੇਫਟੀ, ਹੈਲਥ ਐਂਡ ਵਰਕਿੰਗ ਕੰਡੀਸ਼ਨਸ ਰੂਲਸ, 2026 ‘ਤੇ ਇਤਰਾਜ਼ ਅਤੇ ਸੁਝਾਅ 45 ਦਿਨਾਂ ਦੇ ਅੰਦਰ ਪੇਸ਼ ਕੀਤੇ ਜਾ ਸਕਦੇ ਹਨ।
ਕਿਰਤ ਵਿਭਾਗ ਨੇ ਸਾਰੇ ਹਿਤਧਾਰਕਾਂ ਅਤੇ ਆਮ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਰਤ ਵਿਭਾਗ ਦੀ ਅਧਿਕਾਰਿਤ ਵੈੱਬਸਾਇਟ, labour.chd.gov.in ‘ਤੇ ਉਪਲਬਧ ਡ੍ਰਾਫਟ ਨਿਯਮਾਂ ਦਾ ਅਵਲੋਕਨ ਕਰਨ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਆਪਣੇ ਸੁਝਾਅ ਅਤੇ ਇਤਰਾਜ਼ ਜੇਕਰ ਕੋਈ ਹੋਣ, ਕਿਰਤ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਣ ਤਾਕਿ ਨਿਯਮਾਂ ਨੂੰ ਅੰਤਿਮ ਰੂਪ ਦੇਣ ਅਤੇ ਅਧਿਸੂਚਿਤ ਕਰਨ ਤੋਂ ਪਹਿਲਾਂ ਉਨ੍ਹਾਂ ‘ਤੇ ਸਮੁੱਚੇ ਤੌਰ ‘ਤੇ ਵਿਚਾਰ ਕੀਤਾ ਜਾ ਸਕੇ।
