ਚੰਡੀਗੜ੍ਹ ਵਿਖੇ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-
ਚੇਅਰਮੈਨ, ਚੰਡੀਗੜ੍ਹ ਰੈੱਡ ਕਰਾਸ ਦੇ ਮਾਰਗਦਰਸ਼ਨ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ।

ਖੂਨਦਾਨ ਕੈਂਪ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ਼੍ਰੀ ਹਰਵਿੰਦਰ ਕਲਿਆਣ ਨੇ ਕੀਤਾ। ਇਸ ਅਵਸਰ ‘ਤੇ ਉਨ੍ਹਾਂ ਦਾ ਸੁਆਗਤ ਰੈੱਡ ਕਰਾਸ ਦੇ ਨੋਡਲ ਅਫ਼ਸਰ-ਅਤੇ-ਸੁਪਰਡੈਂਟ, ਸੁਸ਼੍ਰੀ ਪੂਨਮ ਮਲਿਕ, ਦੁਆਰਾ ਕੀਤਾ ਗਿਆ। ਪ੍ਰੋਗਰਾਮ ਵਿੱਚ ਸ਼੍ਰੀ ਪੰਕਜ, ਆਈਏਐੱਸ, ਹਰਿਆਣਾ ਵਿਧਾਨ ਸਭਾ ਦੇ ਸਕੱਤਰ, ਸ਼੍ਰੀ ਰਾਜੀਵ ਪ੍ਰਸਾਦ ਅਤੇ ਹਰਿਆਣਾ ਦੇ ਵਿਭਿੰਨ 08 ਵਿਧਾਨ ਸਭਾ ਖੇਤਰਾਂ ਦੇ ਵਿਧਾਇਕ ਵੀ ਉਪਸਥਿਤ ਰਹੇ ਅਤੇ ਉਨ੍ਹਾਂ ਨੇ ਇਸ ਪੁਨੀਤ ਕਾਰਜ ਲਈ ਖੂਨਦਾਨੀਆਂ ਦਾ ਉਤਸ਼ਾਹਵਰਧਨ ਕੀਤਾ।

ਕੈਂਪ ਵਿੱਚ ਖੂਨ ਇਕੱਠਾ ਕਰਨ ਅਤੇ ਖੂਨਦਾਨ ਪ੍ਰਕਿਰਿਆ ਦੇ ਸੁਚਾਰੂ ਸੰਚਾਲਨ ਲਈ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ/GMCH)-32, ਚੰਡੀਗੜ੍ਹ ਦੀ ਟੀਮ ਉਪਸਥਿਤ ਰਹੀ।

ਵਿਸ਼ਵਾਸ ਫਾਊਂਡੇਸ਼ਨ ਨੇ ਕੈਂਪ ਦੀ ਸਫ਼ਲਤਾ ਵਿੱਚ ਯੋਗਦਾਨ ਪਾਉਂਦਿਆਂ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਤੋਹਫ਼ੇ ਪ੍ਰਦਾਨ ਕੀਤੇ। ਕੈਂਪ ਨੂੰ ਖੂਨਦਾਨੀਆਂ ਦਾ ਉਤਸ਼ਾਹਜਨਕ ਸਹਿਯੋਗ ਪ੍ਰਾਪਤ ਹੋਇਆ ਅਤੇ 140 ਤੋਂ ਅਧਿਕ ਯੂਨਿਟ ਖੂਨ ਇਕੱਠਾ ਹੋਇਆ।

ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਇਸ ਸਫ਼ਲ ਆਯੋਜਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਵੈ-ਇੱਛਤ ਖੂਨਦਾਨੀਆਂ, ਵਿਸ਼ਵਾਸ ਫਾਊਂਡੇਸ਼ਨ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਦੀ ਹੈ।

×