ਏਆਈਟੀਏ ਚੈਂਪੀਅਨਸ਼ਿਪ ਸੀਰੀਜ਼ ਟੈਨਿਸ ਟੂਰਨਾਮੈਂਟ ਅੱਜ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਵਿੱਚ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਖਿਡਾਰੀਆਂ ਨੇ ਵਿਭਿੰਨ ਉਮਰ ਵਰਗਾਂ ਵਿੱਚ ਹਿੱਸਾ ਲਿਆ। 19 ਅਕਤੂਬਰ ਤੋਂ ਸ਼ੁਰੂ ਹੋਏ ਇਸ ਹਫ਼ਤਾਵਾਰੀ ਟੂਰਨਾਮੈਂਟ ਵਿੱਚ ਯੁਵਾ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਮੁਕਾਬਲੇ ਦਾ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਮਿਲਿਆ।

ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ, ਡਾ. ਮਹਿੰਦਰ ਸਿੰਘ ਨੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਰਸਮੀ ਤੌਰ ‘ਤੇ ਟੂਰਨਾਮੈਂਟ ਦਾ ਸਮਾਪਨ ਕੀਤਾ ਅਤੇ ਜੇਤੂਆਂ ਨੂੰ ਪੁਰਸਕਾਰ ਵੰਡੇ। ਉਨ੍ਹਾਂ ਨੇ ਯੁਵਾ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਮਿਹਨਤ ਜਾਰੀ ਰੱਖਣ, ਖੇਡ ਭਾਵਨਾ ਬਣਾਈ ਰੱਖਣ ਅਤੇ ਆਪਣੇ ਖੇਡ ਕਰੀਅਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।

ਇਸ ਸਮਾਰੋਹ ਵਿੱਚ ਡਾ. ਭਗਵੰਤ ਸਿੰਘ(ਆਈਵਾਈਏ), ਸੀਨੀਅਰ ਹਾਕੀ ਕੋਚ ਸ਼੍ਰੀ ਗੁਰਮਿੰਦਰ ਸਿੰਘ, ਮੈਨੇਜਰ ਸ਼੍ਰੀ ਸੰਜੈ ਸ਼ਰਮਾ ਸਹਿਤ ਹੋਰ ਅਧਿਕਾਰੀ ਤੇ ਖੇਡ ਪ੍ਰੇਮੀ ਵੀ ਉਪਸਥਿਤ ਸਨ।

ਟੂਰਨਾਮੈਂਟ ਦੇ ਨਤੀਜੇ – 23 ਅਕਤੂਬਰ 2026
1. ਲੜਕਿਆਂ ਦੇ ਸਿੰਗਲਜ਼ ਅੰਡਰ-12 (ਬੀਐੱਸ12): ਚੰਡੀਗੜ੍ਹ ਦੇ ਨਿਕੁੰਜ ਅਰੋੜਾ ਨੇ ਪੰਜਾਬ ਦੇ ਹਰੰਜਨ ਲਾਂਬਾ ਨੂੰ 6–3, 6–1 ਨਾਲ ਹਰਾਇਆ।
2. ਲੜਕਿਆਂ ਦੇ ਸਿੰਗਲਜ਼ ਅੰਡਰ-16 (ਬੀਐੱਸ16): ਪੰਜਾਬ ਦੇ ਯੁਗ ਮਾਹੀ ਨੇ ਚੰਡੀਗੜ੍ਹ ਦੇ ਅਯਾਨ ਚੰਦੇਲ ਨੂੰ 5–7, 6–4, 6–4 ਨਾਲ ਹਰਾਇਆ।
3. ਲੜਕੀਆਂ ਦੇ ਸਿੰਗਲਜ਼ ਅੰਡਰ-16 (ਜੀਐੱਸ16): ਪੰਜਾਬ ਦੀ ਜਪਜੀ ਬਡੋਹਲ ਨੇ
ਹਰਿਆਣਾ ਦੀ ਤਾਨਯਾ ਭਟਨਾਗਰ ਨੂੰ 6–0, 3–6, 6–2 ਨਾਲ ਹਰਾਇਆ।
4. ਲੜਕੀਆਂ ਦੇ ਸਿੰਗਲਜ਼ ਅੰਡਰ-12 (ਜੀਐੱਸ12): ਪੰਜਾਬ ਦੀ ਸੌਮਯਾ ਸ਼ਰਮਾ ਨੇ
‘ਵਾਕਓਵਰ’ (ਡਬਲਿਊ.ਓ.) ਦੇ ਜ਼ਰੀਏ ਪੰਜਾਬ ਦੀ ਅਯਾਨਾ ਸਿੰਘ ਦੇ ਵਿਰੁੱਧ ਜਿੱਤ ਦਰਜ ਕੀਤੀ।

ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਨੇ ਸਾਰੇ ਜੇਤੂਆਂ ਅਤੇ ਪ੍ਰਤੀਭਾਗੀਆਂ ਨੂੰ ਵਧਾਈ ਦਿੱਤੀ ਅਤੇ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਅਧਿਕਾਰੀਆਂ ਤੇ ਸਹਿਯੋਗੀ ਸਟਾਫ਼ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।