ਇੱਕ ਮਹੀਨੇ ਤੱਕ ਚਲਣ ਵਾਲੀ ਇਸ ਮੁਹਿੰਮ ਦਾ ਧਿਆਨ ਸਵੱਛਤਾ, ਕਚਰਾ ਪ੍ਰਬੰਧਨ, ਸਫ਼ਾਈ ਮਿੱਤਰਾਂ ਦੇ ਸਨਮਾਨ, ਨੌਜਵਾਨਾਂ ਦੀ ਭਾਗੀਦਾਰੀ ਅਤੇ ਤਕਨੀਕ ਅਧਾਰਿਤ ਨਿਗਰਾਨੀ ‘ਤੇ ਰਹੇਗਾ ਜ਼ੋਰ

ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸੈਕਟਰ 38-ਸੀ ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿਖੇ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਚੰਡੀਗੜ੍ਹ ਨੂੰ ਸਾਫ਼-ਸੁਥਰਾ, ਤੰਦਰੁਸਤ ਅਤੇ ਵਧੇਰੇ ਟਿਕਾਊ ਬਣਾਉਣ ਲਈ ਲੋਕਾਂ ਦੀ ਸਮੂਹਿਕ ਭਾਗੀਦਾਰੀ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਸ਼ਾਸਕ ਨੇ ਸਵੱਛਤਾ ਸਹੁੰ ਚੁਕਾਈ, ਜਿਸ ਨੂੰ ਹਾਜ਼ਰ ਅਧਿਕਾਰੀਆਂ ਅਤੇ ਨਾਗਰਿਕਾਂ ਨੇ ਵੀ ਦੁਹਰਾਇਆ ਅਤੇ ਸਵੱਛਤਾ, ਜ਼ਿੰਮੇਵਾਰ ਕਚਰਾ ਪ੍ਰਬੰਧਨ ਅਤੇ ਇੱਕ ਸਵੱਛ ਤੇ ਤੰਦਰੁਸਤ ਚੰਡੀਗੜ੍ਹ ਲਈ ਆਪਣੀ ਸਮੂਹਿਕ ਵਚਨਬੱਧਤਾ ਨੂੰ ਪੱਕਾ ਕੀਤਾ।

ਇੱਕ ਮਹੀਨੇ ਤੱਕ ਚਲਣ ਵਾਲੀ ਇਹ ਮੁਹਿੰਮ 17 ਸਤੰਬਰ ਤੋਂ 17 ਅਕਤੂਬਰ 2026 ਤੱਕ “ਸਵੱਛਤਾ ਵਿੱਚ ਭਾਗੀਦਾਰੀ – ਸਵੱਛ ਭਾਰਤ, ਵਿਕਸਿਤ ਭਾਰਤ” ਦੇ ਵਿਸ਼ੇ ਤਹਿਤ ਚਲਾਈ ਜਾਵੇਗੀ।

ਇਸ ਅਵਸਰ ‘ਤੇ ਪ੍ਰਸ਼ਾਸਕ ਦੇ ਨਾਲ ਚੰਡੀਗੜ੍ਹ ਦੇ ਮੇਅਰ ਸ਼੍ਰੀ ਸੌਰਭ ਜੋਸ਼ੀ, ਗ੍ਰਹਿ ਸਕੱਤਰ-ਅਤੇ-ਸਕੱਤਰ ਸਥਾਨਕ ਸਰਕਾਰਾਂ ਸ੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਕਮਿਸ਼ਨਰ ਨਗਰ ਨਿਗਮ ਚੰਡੀਗੜ੍ਹ ਸ੍ਰੀ ਅਮਿਤ ਕੁਮਾਰ, ਆਈਏਐੱਸ, ਸਪੈਸ਼ਲ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਆਈਏਐੱਸ ਅਤੇ ਖੇਤਰੀ ਕੌਂਸਲਰ ਸ਼੍ਰੀ ਯੋਗੇਸ਼ ਢਿੰਗਰਾ ਮੌਜੂਦ ਸਨ।

ਸ਼ੁਰੂਆਤੀ ਸਮਾਗਮ ਦੌਰਾਨ ਵਿਭਿੰਨ ਸਬੰਧਿਤ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਤੀਨਿਧੀ ਵੀ ਹਾਜ਼ਰ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਨੇ ਕਿਹਾ ਕਿ ‘ਸਵੱਛਤਾ ਹੀ ਸੇਵਾ’ ਕੇਵਲ ਸਫ਼ਾਈ ਦੀ ਮੁਹਿੰਮ ਨਹੀਂ ਹੈ, ਬਲਕਿ ਲੋਕਾਂ ਦੀਆਂ ਆਦਤਾਂ, ਸੋਚ ਅਤੇ ਜੀਵਨਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਇੱਕ ਪਹਿਲ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਸਵੱਛਤਾ ਨੂੰ ਸਾਂਝੀ ਜ਼ਿੰਮੇਦਾਰੀ ਸਮਝਣ ਅਤੇ ਆਪਣੇ ਘਰਾਂ, ਆਸਪਾਸ, ਬਜ਼ਾਰਾਂ, ਪਾਰਕਾਂ ਅਤੇ ਜਨਤਕ ਸਥਾਨਾਂ ਨੂੰ ਸਾਫ਼ ਰੱਖਣ ਵਿੱਚ ਸਰਗਰਮ ਯੋਗਦਾਨ ਦੇਣ।

ਪ੍ਰਸ਼ਾਸਕ ਨੇ ਕਚਰੇ ਨੂੰ ਅਲੱਗ-ਅਲੱਗ ਕਰਨ, ਇਸ ਦੀ ਮਾਤਰਾ ਘਟਾਉਣ, ਦੁਬਾਰਾ ਉਪਯੋਗ ਕਰਨ ਅਤੇ ਰੀਸਾਇਕਲਿੰਗ ‘ਤੇ ਜ਼ੋਰ ਦਿੱਤਾ ਅਤੇ ਨਾਗਰਿਕਾਂ ਨੂੰ “ਮੇਰਾ ਕਚਰਾ, ਮੇਰੀ ਜ਼ਿੰਮੇਦਾਰੀ” ਦੇ ਸਿਧਾਂਤ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਹਿਰ ਨੂੰ ਇਹ ਮੁਹਿੰਮ ਸਵੱਛਤਾ ਸੇ ਸਮ੍ਰਿੱਧੀ, ਸਫ਼ਾਈ ਮਿੱਤਰਾਂ ਦੀ ਸੁਰੱਖਿਆ ਅਤੇ ਮਾਣ, ਜਨ ਭਾਗੀਦਾਰੀ, ਸਵੱਛ ਪਾਠਸ਼ਾਲਾ, ਨੌਜਵਾਨਾਂ ਦੀ ਸ਼ਮੂਲੀਅਤ ਅਤੇ ਸਾਫ਼-ਸੁਥਰੇ ਜਨਤਕ ਸਥਾਨਾਂ ‘ਤੇ ਕੇਂਦ੍ਰਿਤ ਹੋਵੇਗੀ। ਬਜ਼ਾਰਾਂ, ਪਾਰਕਾਂ, ਸਕੂਲਾਂ, ਜਨਤਕ ਪਖਾਨਿਆਂ, ਟੂਰਿਸਟ ਸਥਾਨਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਜਲ ਭੰਡਾਰਾਂ ਅਤੇ ਹੋਰ ਜਨਤਕ ਸਥਾਨਾਂ ‘ਤੇ ਵਿਸ਼ੇਸ਼ ਸਫ਼ਾਈ ਅਤੇ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਪ੍ਰਸ਼ਾਸਕ ਨੇ ਨਾਗਰਿਕਾਂ ਨੂੰ 1 ਅਕਤੂਬਰ ਨੂੰ “ਏਕ ਦਿਨ, ਏਕ ਘੰਟਾ, ਏਕ ਸਾਥ” ਸਮੂਹਿਕ ਸ਼੍ਰਮਦਾਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਅਤੇ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ।

ਨਿਗਰਾਨੀ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਲਈ ਤਕਨੀਕ ਦਾ ਉਪਯੋਗ

ਮੁਹਿੰਮ ਦੇ ਤਹਿਤ ਪ੍ਰਸ਼ਾਸਕ ਨੇ ਸਵੱਛਤਾ ਸੇਵਾਵਾਂ ਅਤੇ ਜਨਤਕ ਸ਼ਿਕਾਇਤ ਪ੍ਰਬੰਧਨ ਵਿੱਚ ਅਸਲ-ਸਮੇਂ ਦੀ ਨਿਗਰਾਨੀ, ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤਕਨੀਕ ਅਧਾਰਿਤ ਪਹਿਲਾਂ ਸ਼ੁਰੂ ਕੀਤੀਆਂ।

ਸੀਟੀਯੂ ਨਿਗਰਾਨੀ ਐਪ ਦੇ ਜ਼ਰੀਏ, ਅਧਿਕਾਰੀ ਸਾਇਟ ‘ਤੇ ਨਿਰੀਖਣ ਅਤੇ ਸਫ਼ਾਈ ਨਾਲ ਸਬੰਧਿਤ ਗਤੀਵਿਧੀਆਂ ਦੇ ਸਥਾਨ, ਸਮਾਂ ਅਤੇ ਫੋਟੋਆਂ ਨੂੰ ਡਿਜੀਟਲ ਰੂਪ ਵਿੱਚ ਰਿਕਾਰਡ ਕਰਨਗੇ। ਸਿਸਟਮ ਪਹਿਲਾਂ ਅਤੇ ਬਾਅਦ ਦੇ ਫੋਟੋਗ੍ਰਾਫਿਕ ਦਸਤਾਵੇਜ਼ਾਂ ਦੀ ਸੁਵਿਧਾ ਵੀ ਦੇਵੇਗਾ, ਜਿਸ ਨਾਲ ਅਧਿਕਾਰੀਆਂ ਨੂੰ ਸਫ਼ਾਈ ਸਥਿਤੀ ਦੀ ਡਿਜੀਟਲ ਨਿਗਰਾਨੀ ਕਰਨ ਅਤੇ ਕਾਰਜ ਦੇ ਪੂਰਾ ਹੋਣ ਦੀ ਪੁਸ਼ਟੀ ਕਰਨ ਦੇ ਸਮਰੱਥ ਬਣਾਇਆ ਜਾਵੇਗਾ।

ਨਿਊਜ਼ ਟ੍ਰੈਕਿੰਗ ਅਤੇ ਇਸ਼ੂ ਨਿਗਰਾਨੀ ਪ੍ਰਣਾਲੀ ਅਖ਼ਬਾਰਾਂ ਰਾਹੀਂ ਉਜਾਗਰ ਕੀਤੇ ਗਏ ਅਸਲ ਜਨਤਕ ਮੁੱਦਿਆਂ ਦੀ ਯੋਜਨਾਬੱਧ ਨਿਗਰਾਨੀ ਦੀ ਸੁਵਿਧਾ ਦੇਵੇਗੀ। ਅਜਿਹੀਆਂ ਸਮੱਸਿਆਵਾਂ ਨੂੰ ਸਬੰਧਿਤ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ, ਇੱਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਫਾਲੋ ਕੀਤਾ ਜਾਵੇਗਾ ਅਤੇ ਉਚਿਤ ਕਾਰਵਾਈ ਲਈ ਰਿਪੋਰਟ ਕੀਤਾ ਜਾਵੇਗਾ। ਲੰਬਿਤ ਮਾਮਲਿਆਂ ਜਾਂ ਅਸੰਤੁਸ਼ਟੀਜਨਕ ਕਾਰਵਾਈ ਨੂੰ ਅੱਗੇ ਦੀ ਕਾਰਵਾਈ ਅਤੇ ਫਾਲੋ-ਅੱਪ ਲਈ ਦੁਬਾਰਾ ਫਲੈਗ ਕੀਤਾ ਜਾ ਸਕਦਾ ਹੈ, ਜਿਸ ਨਾਲ ਕਾਗਜ਼ੀ ਕਾਰਵਾਈ ਘਟੇਗੀ ਅਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਮਜ਼ਬੂਤ ਹੋਵੇਗੀ।

ਪ੍ਰਸ਼ਾਸਕ ਨੇ ਜੀਪੀਐੱਸ ਟ੍ਰੈਕਿੰਗ, ਡਿਜੀਟਲ ਨਿਗਰਾਨੀ ਅਤੇ ਨਾਗਰਿਕ ਫੀਡਬੈਕ ਵਿਧੀਆਂ ਦੇ ਜ਼ਰੀਏ ਸੈਨੀਟੇਸ਼ਨ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਤਕਨੀਕ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ, ਜੋ ਸੇਵਾ ਪ੍ਰਦਾਨ ਕਰਨ ਅਤੇ ਜਵਾਬਦੇਹੀ ਨੂੰ ਮਜ਼ਬੂਤ ਕਰ ਸਕਦੀ ਹੈ।

ਮੇਅਰ ਸ਼੍ਰੀ ਸੌਰਭ ਜੋਸ਼ੀ ਨੇ ਕਿਹਾ ਕਿ ਸਫ਼ਾਈ ਇਕੱਲੇ ਨਗਰ ਨਿਗਮ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਹਰੇਕ ਨਾਗਰਿਕ ਦੀ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਨਿਵਾਸੀਆਂ ਨੂੰ ਆਪਣੇ ਆਸਪਾਸ ਦੀ ਸਫ਼ਿਈ ਦੀ ਜ਼ਿੰਮੇਦਾਰੀ ਲੈਣ ਅਤੇ ਨਗਰ ਨਿਗਮ ਦੇ ਸਫ਼ਾਈ ਅਤੇ ਕਚਰਾ ਪ੍ਰਬੰਧਨ ਪਹਿਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਮੇਅਰ ਨੇ ਕਿਹਾ ਕਿ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਵਿੱਦਿਅਕ ਸੰਸਥਾਵਾਂ, ਸਵੈ-ਸਹਾਇਤਾ ਸਮੂਹ, ਯੁਵਾ ਸੰਗਠਨ, ਸਮਾਜਿਕ ਸੰਗਠਨ ਅਤੇ ਸਮੁਦਾਇਕ ਸਮੂਹ ਚੰਡੀਗੜ੍ਹ ਵਿੱਚ ਸਫ਼ਾਈ ਪ੍ਰਯਾਸਾਂ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ “ਵੋਕਲ ਫੌਰ ਲੋਕਲ” ਪਹੁੰਚ ‘ਤੇ ਵੀ ਪ੍ਰਕਾਸ਼ ਪਾਇਆ ਅਤੇ ਸਫ਼ਾਈ, ਜਾਗਰੂਕਤਾ ਅਤੇ ਨਾਗਰਿਕ ਪਹਿਲਾਂ ਵਿੱਚ ਸਥਾਨਕ ਭਾਈਚਾਰਿਆਂ ਅਤੇ ਸਵੈ-ਸਹਾਇਤਾ ਸਮੂਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ।

ਇਸ ਤੋਂ ਪਹਿਲਾਂ, ਐੱਮਸੀਸੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ, ਆਈਏਐੱਸ, ਨੇ ਕਿਹਾ ਕਿ ਮੁਹਿੰਮ ਦੌਰਾਨ ਚੰਡੀਗੜ੍ਹ ਵਿੱਚ ਸਫ਼ਾਈ ਮੁਹਿੰਮਾਂ, ਜਾਗਰੂਕਤਾ ਪ੍ਰੋਗਰਾਮਾਂ ਅਤੇ ਸਮੁਦਾਇਕ ਭਾਗੀਦਾਰੀ ਗਤੀਵਿਧੀਆਂ ਦੀ ਇੱਕ ਸੀਰੀਜ਼ ਆਯੋਜਿਤ ਕੀਤੀ ਜਾਵੇਗੀ। ਉਨ੍ਹਾਂ ਨੇ ਸਵੱਛਤਾ ਅਤੇ ਸਫ਼ਾਈ ਵਿੱਚ ਟਿਕਾਊ ਸੁਧਾਰ ਪ੍ਰਾਪਤ ਕਰਨ ਲਈ ਨਗਰ ਨਿਗਮ ਅਧਿਕਾਰੀਆਂ, ਫੀਲਡ ਸਟਾਫ਼, ਸਮੁਦਾਇਕ ਸੰਗਠਨਾਂ, ਸੰਸਥਾਵਾਂ ਅਤੇ ਨਾਗਰਿਕਾਂ ਦੁਆਰਾ ਤਾਲਮੇਲ ਵਾਲੇ ਪ੍ਰਯਾਸਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਨਗਰ ਨਿਗਮ ਸ਼ਨਾਖ਼ਤ ਕੀਤੇ ਗਏ ਕਚਰਾ ਸੰਵੇਦਨਸ਼ੀਲ ਸਥਾਨਾਂ (ਜੀਵੀਪੀਜ਼) ਅਤੇ ਸਵੱਛਤਾ ਟਾਰਗੇਟ ਯੂਨਿਟਾਂ (ਐੱਸਟੀਯੂਜ਼) ‘ਤੇ ਵਿਸ਼ੇਸ਼ ਸਫ਼ਾਈ ਅਤੇ ਸੁੰਦਰੀਕਰਨ ਮੁਹਿੰਮਾਂ ਵੀ ਚਲਾਏਗਾ। ਵਿੱਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਦੂਤ ਬਣਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

ਨਗਰ ਨਿਗਮ ਚੰਡੀਗੜ੍ਹ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਨੂੰ ਆਪਣੀ ਰੋਜ਼ਾਨਾ ਜੀਵਨਸ਼ੈਲੀ ਦਾ ਹਿੱਸਾ ਬਣਾਉਣ, ਜ਼ਿੰਮੇਵਾਰ ਕਚਰਾ ਪ੍ਰਬੰਧਨ ਪਿਰਤਾਂ ਨੂੰ ਅਪਣਾਉਣ ਅਤੇ ‘ਸਵੱਛਤਾ ਹੀ ਸੇਵਾ 2026’ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤਾਕਿ ਸ਼ਹਿਰ ਸੁੰਦਰ ਦੀ ਸਫ਼ਾਈ ਅਤੇ ਸਥਿਰਤਾ ਨੂੰ ਸਮੂਹਿਕ ਤੌਰ ‘ਤੇ ਮਜ਼ਬੂਤ ​​ਕੀਤਾ ਜਾ ਸਕੇ।

ਏਰੀਆ ਕੌਂਸਲਰ ਸ਼੍ਰੀ ਯੋਗੇਸ਼ ਢੀਂਗਰਾ ਨੇ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਅਤੇ ਸਮਾਗਮ ਵਿੱਚ ਸ਼ਾਮਲ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।