‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ ਹਰੇਕ ਵਰ੍ਹੇ 1 ਅਕਤੂਬਰ ਨੂੰ ਜੀਵਨ ਬਚਾਉਣ ਵਿੱਚ ਸਵੈ-ਇੱਛਤ ਖੂਨਦਾਨੀਆਂ ਦੇ ਅਮੁੱਲ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਉਦੇਸ਼ ਨਿਯਮਿਤ ਸਵੈ-ਇੱਛਤ ਖੂਨਦਾਨ ਦੇ ਮਹੱਤਵ ਨੂੰ ਰੇਖਾਂਕਿਤ ਕਰਨਾ ਅਤੇ ਖੂਨ ਦੀ ਸੁਰੱਖਿਅਤ, ਉਚਿਤ ਅਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਵੱਧ ਤੋਂ ਵੱਧ ਜਨਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਵੀ ਹੈ। ਇਸ ਵਰ੍ਹੇ ਦਾ ਵਿਸ਼ਾ ਹੈ- “ਮਾਨਵਤਾ ਦੀ ਇੱਕ ਬੂੰਦ: ਖੂਨਦਾਨ ਕਰੋ, ਜੀਵਨ ਬਚਾਓ।”

ਇਸ ਅਵਸਰ ‘ਤੇ ਦੋ ਸਵੈ-ਇੱਛਤ ਖੂਨਦਾਨ ਕੈਂਪ ਆਯੋਜਿਤ ਕੀਤੇ ਗਏ। ਪਹਿਲਾ ਕੈਂਪ ਗਵਰਨਮੈਂਟ ਮਲਟੀ-
ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ), ਸੈਕਟਰ
-16 ਦੇ ਬਲੱਡ ਸੈਂਟਰ ਵਿਖੇ ਸੀਆਰਪੀਐੱਫ ਦੀਆਂ 13ਵੀਂ ਅਤੇ 51ਵੀਂ ਬਟਾਲੀਅਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਦੂਸਰਾ ਕੈਂਪ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਵਿਖੇ ਸੀਆਈਐੱਸਐੱਫ ਯੂਨਿਟ ਦੁਆਰਾ ਆਯੋਜਿਤ ਕੀਤਾ ਗਿਆ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਨਿਯਮਿਤ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਹੋਏ ਜੀਵਨ ਬਚਾਉਣ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਉਚਿਤ ਖੂਨ ਉਪਲਬਧਤਾ ਬਣਾਈ ਰੱਖਣ ਲਈ ਨਿਯਮਿਤ ਸਵੈ-ਇੱਛਤ ਖੂਨਦਾਨੀਆਂ ਅਤੇ ਸਮੁਦਾਇਕ ਸਹਿਭਾਗਿਤਾ- ‘ਜਨ ਭਾਗੀਦਾਰੀ’- ਦੇ ਜ਼ਰੀਏ
ਨਿਯਮਿਤ ਖੂਨਦਾਨ ਕੈਂਪ ਆਯੋਜਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਇਸ ਨਾਲ ਗੰਭੀਰ ਅਨੀਮੀਆ, ਕੈਂਸਰ, ਥੈਲੇਸੀਮੀਆ ਤੋਂ ਪੀੜਿਤ ਮਰੀਜ਼ਾਂ ਅਤੇ ਜਣੇਪੇ ਸਬੰਧੀ ਜ਼ਰੂਰਤਾਂ ਜਾਂ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਮਰੀਜ਼ਾਂ ਦਾ ਜੀਵਨ ਬਚਾਉਣ ਵਿੱਚ ਮਦਦ ਮਿਲਦੀ ਹੈ।

ਡਾ. ਸਿਮਰਜੀਤ ਕੌਰ ਗਿੱਲ, ਇੰਚਾਰਜ, ਬਲੱਡ ਸੈਂਟਰ,
ਜੀਐੱਮਐੱਸਐੱਚ-16 ਦੀ ਦੇਖਰੇਖ ਵਿੱਚ ਲੋੜਵੰਦ ਮਰੀਜ਼ਾਂ ਲਈ ਸਵੈ-ਇੱਛਤ ਖੂਨਦਾਨੀਆਂ ਤੋਂ 60 ਯੂਨਿਟਾਂ ਖੂਨ ਇਕੱਠਾ ਕੀਤਾ ਗਿਆ।