ਟੀਬੀ ਮੁਕਤ ਭਾਰਤ ਅਭਿਯਾਨ – 100 ਦਿਨਾਂ ਦੀ ਮੁਹਿੰਮ ਦੇ ਤਹਿਤ, ਮਾਡਲ ਜੇਲ੍ਹ, ਬੁੜੈਲ ਵਿਖੇ 3 ਤੋਂ 9 ਅਪ੍ਰੈਲ 2026 ਤੱਕ ਇੱਕ ਹਫ਼ਤੇ ਦਾ ਆਯੁਸ਼ਮਾਨ ਆਰੋਗਯ ਸ਼ਿਵਿਰ ਆਯੋਜਿਤ ਕੀਤਾ ਗਿਆ।

ਸ਼ਿਵਿਰ ਦੇ ਦੌਰਾਨ ਸਾਰੇ ਬੰਦੀਆਂ ਨੂੰ ਤਪਦਿਕ ਰੋਗ (ਟੀਬੀ/TB) ਬਾਰੇ ਜਾਗਰੂਕ ਕੀਤਾ ਗਿਆ, ਜਿਸ ਵਿੱਚ ਇਸ ਦੇ ਲੱਛਣ, ਸੰਕ੍ਰਮਣ ਦੇ ਤਰੀਕੇ ਅਤੇ ਸਰਕਾਰ ਦੁਆਰਾ ਉਪਲਬਧ ਮੁਫ਼ਤ ਜਾਂਚ ਅਤੇ ਇਲਾਜ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ। ਜਲਦੀ ਪਹਿਚਾਣ ਅਤੇ ਤੇਜ਼ ਇਲਾਜ ਸੁਨਿਸ਼ਚਿਤ ਕਰਨ ਲਈ ਬੰਦੀਆਂ ਦੀ ਮੌਕੇ ‘ਤੇ ਹੀ ਜਾਂਚ (ਔਨ-ਦ-ਸਪੌਟ ਸਕ੍ਰੀਨਿੰਗ) ਹੈਂਡਹੈਲਡ ਡਿਜੀਟਲ ਐਕਸ-ਰੇ ਮਸ਼ੀਨਾਂ ਜ਼ਰੀਏ
ਕੀਤੀ ਗਈ, ਨਾਲ ਹੀ ਸੀਬੀਐੱਨਏਏਟੀ (CBNAAT) ਟੈਕਨੋਲੋਜੀ ਦੁਆਰਾ ਥੁੱਕ ਦੀ (ਸਪੁਟਮ/sputum) ਜਾਂਚ ਵੀ ਕੀਤੀ ਗਈ।

ਸਕ੍ਰੀਨਿੰਗ ਵੇਰਵੇ:
* ਕੁੱਲ ਚੈਸਟ ਦੇ ਐਕਸ-ਰੇ ਕੀਤੇ ਗਏ: 641
* ਕੁੱਲ ਸੀਬੀਐੱਨਏਏਟੀ (CBNAAT) ਟੈਸਟ ਕੀਤੇ ਗਏ: 60

ਇਹ ਪਹਿਲ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਬੀ ਜਾਗਰੂਕਤਾ ਵਧਾਉਣ, ਜਲਦੀ ਪਹਿਚਾਣ ਅਤੇ ਪ੍ਰਭਾਵੀ ਇਲਾਜ ਸੇਵਾਵਾਂ ਨੂੰ ਮਜ਼ਬੂਤ ​​ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਵਿਸ਼ੇਸ਼ ਕਰਕੇ ਸੰਵੇਦਨਸ਼ੀਲ ਵਰਗ ਦੇ ਦਰਮਿਆਨ, ਜਿਸ ਨਾਲ ਟੀਬੀ-ਮੁਕਤ ਭਾਰਤ ਦੇ ਰਾਸ਼ਟਰੀ ਲਕਸ਼ ਦੀ ਪ੍ਰਾਪਤੀ ਵਿੱਚ ਯੋਗਦਾਨ ਮਿਲ ਸਕੇ।

×