ਚੰਡੀਗੜ੍ਹ: ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ‘ਤੇ ਅੰਕੁਸ਼ ਲਗਾਉਣ ਲਈ ਮੁੱਖ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਤੇ ਸਿਹਤ ਸਕੱਤਰ ਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਡਰੱਗਸ ਕੰਟਰੋਲ ਵਿੰਗ ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੀ ਇੱਕ ਸੰਯੁਕਤ ਟੀਮ ਨੇ ਪਿੰਡ ਕਜਹੇੜੀ ਅਤੇ ਬਾਪੂ ਧਾਮ ਕਲੋਨੀ ਵਿੱਚ ਛੇ ਕੈਮਿਸਟ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।
ਡਰੱਗਸ ਕੰਟਰੋਲ ਵਿੰਗ ਦੀ ਟੀਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਰੱਗਸ ਇੰਸਪੈਕਟਰ ਸ਼੍ਰੀ ਤਜਿੰਦਰ ਸਿੰਘ ਅਤੇ ਸ਼੍ਰੀ ਅਮਿਤ ਲਖਨਪਾਲ ਸ਼ਾਮਲ ਸਨ।
ਛਾਪੇਮਾਰੀ ਦੇ ਦੌਰਾਨ ਪੰਜ ਕੈਮਿਸਟ ਦੁਕਾਨਾਂ ਵਿੱਚ ‘ਡਰੱਗਸ ਐਂਡ ਕਾਸਮੈਟਿਕਸ ਐਕਟ’ ਅਤੇ ਇਸ ਦੇ ਤਹਿਤ ਬਣਾਏ ਗਏ ਨਿਯਮਾਂ ਦੇ ਵਿਭਿੰਨ ਪ੍ਰਾਵਧਾਨਾਂ ਦੀ ਉਲੰਘਣਾ ਪਾਈ ਗਈ। ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਦੁਆਰਾ ਸਬੰਧਿਤ ਫਰਮਾਂ ਨੂੰ ’ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਬਾਅਦ ਲਾਗੂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ ਪ੍ਰਸ਼ਾਸਨ ਨੇ ਦੁਹਰਾਇਆ ਕਿ ਡਰੱਗਸ ਕੰਟਰੋਲ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਨ ਸੁਨਿਸ਼ਚਿਤ ਕਰਨ ਅਤੇ ਦਵਾਈਆਂ ਦੇ ਦੁਰਉਪਯੋਗ ਨੂੰ ਰੋਕਣ ਲਈ ਅਜਿਹੀਆਂ ਲਾਗੂਕਰਨ ਮੁਹਿੰਮਾਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ।


