ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ

by | Mar 22, 2026 | daily | 0 comments

ਡਾ. ਗੁਰਮਿੰਦਰ ਸਿੱਧੂ, ਡਾ. ਯਤਿੰਦਰ ਮਾਹਲ, ਡਾ. ਸੁਖਜਿੰਦਰ ਸਿੰਘ ਨੇ ਰੱਖੇ ਬਹੁਮੁੱਲੇ ਵਿਚਾਰ
………………
ਇਹ ਕਿਤਾਬ ਰੂਹ ਦੇ ਸਫ਼ਰ ਦੀ ਕਹਾਣੀ ਹੈ: ਡਾ. ਨੀਨਾ ਸੈਣੀ
………………….
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ
ਵਿਖੇ ਇੱਕ ਭਰਵੇਂ ਸਮਾਗਮ ਵਿੱਚ ਉੱਘੀ ਲੇਖਿਕਾ ਡਾ. ਨੀਨਾ ਸੈਣੀ ਦੇ ਨਵੇਂ ਕਾਵਿ-ਸੰਗ੍ਰਿਹ ‘ਦਿਲ ਦਰਗਾਹ’ ਨੂੰ ਰਿਲੀਜ਼ ਕੀਤਾ ਅਤੇ ਇਸ ਤੇ ਬੜੀ ਸਾਰਥਕ ਵਿਚਾਰ ਚਰਚਾ ਕਰਵਾਈ ਗਈ I
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪ੍ਰਸਿੱਧ ਸਾਹਿਤਕਾਰਾ ਡਾ ਗੁਰਮਿੰਦਰ ਸਿੱਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਾਮਵਰ ਆਲੋਚਕ ਅਤੇ ਲੇਖਿਕਾ ਡਾ. ਯਤਿੰਦਰ ਮਾਹਲ ਨੇ ਸ਼ਿਰਕਤ ਕੀਤੀ ਜਦ ਕਿ ਪੁਸਤਕ ‘ਤੇ ਪਰਚਾ ਪ੍ਰਸਿੱਧ ਆਲੋਚਕ ਅਤੇ ਪੰਜਾਬੀ ਵਿਸ਼ੇ ਦੇ ਮਾਹਿਰ ਡਾ. ਸੁਖਜਿੰਦਰ ਸਿੰਘ ਨੇ ਪੜ੍ਹਿਆ I
’ਦਿਲ ਦਰਗਾਹ‘ ਦੇ ਲੋਕ-ਅਰਪਣ ਸਮੇਂ ਲੇਖਿਕਾ ਡਾ. ਨੀਨਾ ਸੈਣੀ ਤੋਂ ਇਲਾਵਾ ਡਾ. ਗੁਰਮਿੰਦਰ ਸਿੱਧੂ, ਡਾ. ਯਤਿੰਦਰ ਮਾਹਲ, ਡਾ. ਸੁਖਜਿੰਦਰ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਅਜੀਤ ਸਿੰਘ ਧਨੋਤਾ, ਟਿਨਜੀਤ ਧਨੋਤਾ, ਡਾ. ਜੋਤਵੀਰ ਦੰਦੀਵਾਲ ਅਤੇ ਨਰਿੰਦਰ ਸਿੰਘ ਸੈਣੀ ਸ਼ਾਮਿਲ ਹੋਏ I
ਡਾ. ਨੀਨਾ ਸੈਣੀ ਦੀ ਇਹ ਸੱਤਵੀਂ ਮੌਲਿਕ ਪੁਸਤਕ ਹੈI ਹੁਣ ਤੱਕ ਉਹਨਾਂ ਦੀਆਂ ਛਪੀਆਂ ਕਿਤਾਬਾਂ ਵਿੱਚ ਕਾਵਿ-ਸੰਗ੍ਰਿਹ, ਕਹਾਣੀ ਸੰਗ੍ਰਿਹ, ਸ਼ਿਅਰ-ਸੰਗ੍ਰਿਹ ਅਤੇ ਜੀਵਨੀ ਸ਼ਾਮਿਲ ਹਨ I
ਇਸ ਤੋਂ ਇਲਾਵਾ ਉਹਨਾਂ ਨੇ ਤੇਰਾਂ ਸਾਂਝੀਆਂ ਕਿਤਾਬਾਂ ਵਿੱਚ ਵੀ ਕਲਮਸਾਜ਼ੀ ਕੀਤੀ ਹੈ I
ਜ਼ਿਕਰਯੋਗ ਹੈ ਕਿ ਸੇਵਾ ਮੁਕਤ ਅਧਿਆਪਕਾ ਨੀਨਾ ਸੈਣੀ ਇੱਕ ਲੇਖਿਕਾ ਹੋਣ ਦੇ ਨਾਲ਼-ਨਾਲ਼
ਜੋਤਿਸ਼ੀ, ਟੈਰੋ ਕਾਰਡ ਰੀਡਰ, ਵਾਸਤੂ ਮਾਹਿਰ ਅਤੇ ਰੇਕੀ ਗ੍ਰੈੰਡ ਮਾਸਟਰ ਵੀ ਹਨ I
ਸਮਾਗਮ ਵਿਚ ਆਏ ਪ੍ਰਾਹੁਣਿਆਂ ਦਾ ਸੁਆਗਤ ਕਰਦਿਆਂ ਸਭਾ ਦੀ ਸਕੱਤਰ ਸਿਮਰਜੀਤ ਗਰੇਵਾਲ ਨੇ ਕਿਹਾ ਕਿ ਨੀਨਾ ਸੈਣੀ ਦੀ ਕਲਮ ਭਾਵਨਾਵਾਂ ਅਤੇ ਸੰਭਾਵਨਾਵਾਂ ਨਾਲ਼ ਭਰੀ ਹੋਈ ਹੈ I
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਉਮੀਦ ਜ਼ਾਹਿਰ ਕੀਤੀ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਨੀਨਾ ਸੈਣੀ ਇਸੇ ਤਰਾਂ ਚੰਗੀਆਂ ਸਾਹਿਤਕ ਕਿਰਤਾਂ ਸਿਰਜਦੇ ਰਹਿਣਗੇ I
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਜਜ਼ਬਾਤ ਜਦੋਂ ਸ਼ਬਦ ਰੂਪ ਲੈ ਲੈਣ ਤਾਂ ਮਿਆਰੀ ਕਵਿਤਾ ਦੀ ਸਿਰਜਣਾ ਹੁੰਦੀ ਹੈ I
ਦਵਿੰਦਰ ਕੌਰ ਢਿੱਲੋਂ ਨੇ ਕਿਤਾਬ ਚੋਂ ਖ਼ੂਬਸੂਰਤ ਗੀਤ ‘ਤੇਰੇ ਲਈ ਨਿੱਤ ਕਰਾਂ ਅਰਦਾਸ ਮੇਰੇ ਦਿਲ ਕੋਲੋਂ ਪੁੱਛ ਚੰਨ ਵੇ…’ ਸੁਣਾਇਆ I
ਸੁਰਜੀਤ ਸਿੰਘ ਧੀਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ‘ਤੇਰੀਆਂ ਪ੍ਰੀਤਾਂ ਸੰਗ ਗੁਜ਼ਾਰਿਆ…’ ਗੀਤ ਸੁਣਾਇਆ ਜਿਸ ਨੂੰ ਬਹੁਤ ਦਾਦ ਮਿਲੀ I
ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਵਿਲੱਖਣ ਅੰਦਾਜ਼ ਵਿੱਚ ਗੀਤ ‘ਤੂੰ ਗੋਲ਼ਦਾ ਨਹੀਂ ਤੂੰ ਸੁਣਦਾ ਨਹੀਂ ਆਪਣੀ ਸੁਣਾ ਜਾਨੈ…’ ਗਾ ਕੇ ਚੰਗੀ ਵਾਹ ਵਾਹ ਖੱਟੀ I
ਪਰਮਜੀਤ ਪਰਮ ਨੇ ਨੀਨਾ ਸੈਣੀ ਦੀ ਕਵਿਤਾ ਨੂੰ ਪਿਆਰ ਦੇ ਸਮਰਪਣ ਦਾ ਦਸਤਾਵੇਜ਼ ਦੱਸਿਆ I
ਪੁਸਤਕ ‘ਤੇ ਪਰਚਾ ਪੜ੍ਹਦਿਆਂ ਡਾ. ਸੁਖਜਿੰਦਰ ਸਿੰਘ ਨੇ ਬੜੇ ਹੀ ਸਹਿਜ ਸ਼ਬਦਾਂ ਵਿੱਚ ਕਿਹਾ ਕਿ ’ਦਿਲ ਦਰਗਾਹ‘ ਪੁਸਤਕ ਰੂਹਾਨੀਅਤ ਨਾਲ਼ ਮੁੜ ਜੁੜਨ ਦਾ ਸੁਨੇਹਾ ਦੇਂਦੀ ਹੈ I
ਡਾ. ਨੀਨਾ ਸੈਣੀ ਨੇ ਇਹ ਕਹਿੰਦਿਆਂ ਸਾਰਿਆਂ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਇਹ ਕਿਤਾਬ ਉਹਨਾਂ ਦੀ ਅੰਦਰਲੀ ਯਾਤਰਾ ਦਾ ਅਹਿਮ ਮੋੜ ਹੈ ਜਿਹੜੀ ਰੂਹ ਦੇ ਸਫ਼ਰ ਦੀ ਕਹਾਣੀ ਹੋ ਕੇ ਹਰ ਅਹਿਸਾਸ ਦੀ ਅਰਦਾਸ ਹੈ I
ਵਿਸ਼ੇਸ਼ ਮਹਿਮਾਨ ਡਾ. ਯਤਿੰਦਰ ਮਾਹਲ ਨੇ ਕਿਹਾ ਕਿ ਦਿਲ ਦੀ ਦਰਗਾਹ ਸ਼ਬਦਾਂ ਦੇ ਦੀਵਿਆਂ ਨਾਲ਼ ਹੀ ਰੌਸ਼ਨ ਹੁੰਦੀ ਹੈ ਜੋ ਇਸ ਕਿਤਾਬ ਵਿੱਚ ਗੁੰਨ੍ਹੀ ਵੇਦਨਾ ਅਤੇ ਸੰਵੇਦਨਾ ਰਾਹੀਂ ਆਪ ਮੁਹਾਰੇ ਵਿਦਮਾਨ ਹੋ ਜਾਂਦੀ ਹੈ I
ਮੁੱਖ ਮਹਿਮਾਨ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਕਲਮ ਅਤੇ ਅਰਦਾਸ ਦਾ ਗੂੜ੍ਹਾ ਸਬੰਧ ਹੈ I ਉਹਨਾਂ ਲੇਖਿਕਾ ਦੇ ਸ਼ੁਕਰ ਅਤੇ ਸੰਤੋਖ ਦੇ ਅਹਿਸਾਸ ਨੂੰ ਖੁਦ ਨਾਲ਼ ਸੰਵਾਦ ਰਚਾਉਣ ਦੇ ਵਿਲੱਖਣ ਅੰਦਾਜ਼ ਰਾਹੀਂ ਜ਼ਿੰਦਗੀ ਦੇ ਹਰ ਰੰਗ-ਢੰਗ ਪ੍ਰਤੀ ਸਮਰਪਣ ਦੱਸਿਆ I
ਉੱਘੇ ਸੂਫ਼ੀਆਨਾ ਗਾਇਕ ਸੂਫ਼ੀ ਬਲਬੀਰ ਨੇ ਪ੍ਰਧਾਨਗੀ ਮੰਡਲ ਅਤੇ ਆਪਣੇ ਵਿਚਾਰ ਰੱਖਣ ਵਾਲ਼ੇ ਸਾਹਿਤਕਾਰਾਂ ਦੇ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ I
ਧਨੋਤਾ ਪਰਿਵਾਰ ਵੱਲੋਂ ਪੋਤਰੀ ਨਾਨਕੀ ਧਨੋਤਾ ਨੇ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਧੰਨਵਾਦ ਕਰਦਿਆਂ ਕਿਹਾ ਕਿ ਸਾਰਾ ਪਰਿਵਾਰ ਅੱਜ ਇਸ ਕਰਕੇ ਬਹੁਤ ਖੁਸ਼ ਹੈ ਕਿ ਸਮਾਗਮ ਵਿੱਚ ਬੜੀਆਂ ਰੌਣਕਾਂ ਲੱਗੀਆਂ I
ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਅਜਿਹੇ ਸਮਾਗਮ ਸਭਾ ਦਾ ਵੀ ਹਾਸਿਲ ਹਨ I
ਜਿਨ੍ਹਾਂ ਹੋਰ ਸਾਹਿਤਕਾਰਾਂ, ਬੁੱਧੀਜੀਵੀਆਂ, ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੇ ਇਸ ਸਮਾਗਮ ਦੀਆਂ ਰੌਣਕਾਂ ਵਧਾਈਆਂ ਉਹਨਾਂ ਵਿੱਚ ਜੰਗ ਬਹਾਦਰ ਗੋਇਲ, ਹਰਜਿੰਦਰ ਸਿੰਘ ਦਿਲਗੀਰ, ਕਰਨਲ ਦਲਜੀਤ ਸਿੰਘ ਚੀਮਾ, ਬਲਕਾਰ ਸਿੱਧੂ, ਰਜਿੰਦਰ ਕੌਰ, ਡਾ. ਅਵਤਾਰ ਸਿੰਘ ਪਤੰਗ, ਨੀਲਮ ਗੋਇਲ, ਪੰਮੀ ਸਿੱਧੂ ਸੰਧੂ, ਵਿਜੇ ਅਖ਼ਤਰ, ਪ੍ਰਭਜੋਤ ਕੌਰ ਜੋਤ, ਪ੍ਰੋ. ਜੀਤ ਦਵਿੰਦਰ ਕੌਰ, ਪ੍ਰਭਜੋਤ ਕੌਰ ਢਿੱਲੋਂ, ਡਾ. ਬਲਦੇਵ ਸਿੰਘ ਖਹਿਰਾ, ਤੇਜਾ ਸਿੰਘ ਥੂਹਾ, ਆਰ.ਡੀ. ਕੈਲੇ, ਮਲਕੀਅਤ ਬਸਰਾ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਵਰਿੰਦਰ ਸਿੰਘ ਚੱਠਾ, ਸ਼ੀਨੂ ਵਾਲੀਆ, ਅਜਾਇਬ ਸਿੰਘ ਔਜਲਾ, ਏਕਤਾ, ਰੇਖਾ ਮਿੱਤਲ, ਕੁਲਦੀਪ ਵਰਮਾ, ਆਰ. ਕੇ. ਭਗਤ,
ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਇੰਦਰਮੋਹਣ ਕੌਰ, ਜਤਿੰਦਰ ਕੌਰ, ਵਿਮਲ ਸੈਣੀ, ਦਮਨ ਸੈਣੀ, ਦਿਵਨੂਰ, ਅਸ਼ੋਕ ਕੁਮਾਰ ਜੱਸਲ, ਗੌਰਵ ਸ਼ਰਮਾ, ਨਰਿੰਦਰ ਧਨੋਤਾ, ਕਮਲੇਸ਼ ਕੁਮਾਰੀ, ਸੁੱਖਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਵਿੰਦਰ ਮਾਝੀ, ਹਰਮੋਹਿੰਦਰ ਕੌਰ, ਸੰਨਜੀਤ ਕੁਮਾਰ, ਸ਼ਾਲਿਨੀ ਮੁੰਜਾਲ, ਪਰਮਜੀਤ ਕੌਰ, ਰਜਿੰਦਰ ਰੇਨੂੰ, ਸਵਿਤਾ, ਸੁਨੀਤਾ, ਸੁਖਮਿੰਦਰ ਕੌਰ, ਬਬਿਤਾ, ਰੀਤਿੰਦਰ, ਸੁਰਿੰਦਰ ਕੌਰ ਬੋਪਾਰਾਏ, ਸੀਮਾ ਜੈਨ, ਜਗਤਾਰ ਸਿੰਘ ਜੋਗ, ਦੇਸ਼ਕਰਨ ਸਿੰਘ, ਨਰਿੰਦਰ ਕੌਰ ਲੌਂਗੀਆ, ਸੰਜੋਗਿਤਾ, ਉਪਾਸਨਾ, ਮਧੂ ਸ਼ਰਮਾ, ਰਾਬਿਕਾ, ਨਿਸ਼ਾਂਤ, ਸਮਿਕਾ, ਸੋਨਿਕਾ, ਰੇਨੂੰ ਬਾਲਾ, ਮਨਪ੍ਰੀਤ ਕੌਰ, ਹਰਜੀਤ ਸਿੰਘ, ਗੁਰਜੰਟ ਸਿੰਘ, ਅਮਰਜੀਤ ਕੌਰ, ਮਨਜੀਤ ਕੌਰ, ਕੁਲਵੰਤ ਗਰੇਵਾਲ ਅਤੇ ਗੁਰਨੇਕ ਸਿੰਘ ਦੇ ਨਾਮ ਵਰਨਣ ਯੋਗ ਹਨ I

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...