ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਜ਼ਿਲ੍ਹਾ ਚੋਣ ਅਧਿਕਾਰੀ, ਚੰਡੀਗੜ੍ਹ ਨੇ ਅੱਜ ਵੀਡੀਓ ਕਾਨਫਰੰਸ (ਵੀਸੀ/VC) ਦੇ ਜ਼ਰੀਏ ਇਲੈਕਟੋਰਲ ਰੋਲਸ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੇ ਗਣਨਾ ਪੜਾਅ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਸਮੀਖਿਆ ਵਿੱਚ 15 ਜੂਨ, 2026 ਤੋਂ ਸ਼ੁਰੂ ਹੋਏ ਗਣਨਾ ਕਾਰਜ ਦੀ ਜ਼ਮੀਨੀ ਪੱਧਰ ‘ਤੇ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।

ਪ੍ਰਸ਼ਾਸਨਿਕ ਸੁਵਿਧਾ ਲਈ ਚੰਡੀਗੜ੍ਹ ਨੂੰ 10 ਬਲਾਕਾਂ ਵਿੱਚ ਵੰਡਿਆ ਗਿਆ ਹੈ। ਹਰੇਕ ਬਲਾਕ ਦੀ ਜ਼ਿੰਮੇਦਾਰੀ ਇੱਕ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (ਏਈਆਰਓ/AERO)ਨੂੰ ਸੌਂਪੀ ਗਈ ਹੈ, ਜਿਨ੍ਹਾਂ ਦੀ ਸਹਾਇਤਾ ਲਈ 614 ਬੂਥ ਪੱਧਰੀ ਅਧਿਕਾਰੀ (ਬੀਐੱਲਓਜ਼/BLOs) ਖੇਤਰ ਵਿੱਚ ਕਾਰਜਰਤ ਹਨ।

ਸਮੀਖਿਆ ਦੇ ਦੌਰਾਨ ਦੱਸਿਆ ਗਿਆ ਕਿ ਚੰਡੀਗੜ੍ਹ ਦੇ ਕੁੱਲ 5,16,427 ਇਲੈਕਟਰਸ ਵਿੱਚੋਂ ਲਗਭਗ 1,10,000 ਇਲੈਕਟਰਸ ਨੂੰ
ਗਣਨਾ ਕਾਰਜ ਦੇ ਪਹਿਲੇ ਦੋ ਦਿਨਾਂ ਦੇ ਅੰਦਰ ਹੀ ਗਣਨਾ ਫਾਰਮ ਵੰਡੇ ਜਾ ਚੁੱਕੇ ਹਨ।

ਸਮਰਪਣ ਅਤੇ ਕਾਰਜਕੁਸ਼ਲਤਾ ਦਾ ਜ਼ਿਕਰਯੋਗ ਪ੍ਰਦਰਸ਼ਨ ਕਰਦੇ ਹੋਏ 8 ਬੂਥ ਪੱਧਰੀ ਅਧਿਕਾਰੀ (ਬੀਐੱਲਓਜ਼/BLOs) ਨੇ ਗਣਨਾ ਗਤੀਵਿਧੀ ਸ਼ੁਰੂ ਹੋਣ ਤੋਂ ਬਾਅਦ ਸਿਰਫ਼ ਦੋ ਦਿਨਾਂ ਵਿੱਚ ਆਪਣੇ-ਆਪਣੇ ਬੂਥ ਖੇਤਰਾਂ ਵਿੱਚ ਗਣਨਾ ਫਾਰਮਾਂ ਦੀ ਵੰਡ ਦਾ ਕਾਰਜ ਪੂਰਾ ਕਰ ਲਿਆ ਹੈ। ਉਨ੍ਹਾਂ ਦਾ ਪ੍ਰਦਰਸ਼ਨ ਇਲੈਕਟੋਰਲ ਰੋਲ ਦੀ ਵਿਆਪਕ ਕਵਰੇਜ ਨੂੰ ਸੁਨਿਸ਼ਚਿਤ ਕਰਨ ਪ੍ਰਤੀ ਉਨ੍ਹਾਂ ਦੀ ਉਤਕ੍ਰਿਸ਼ਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਡਿਪਟੀ ਕਮਿਸ਼ਨਰ-ਅਤੇ-ਜ਼ਿਲ੍ਹਾ ਚੋਣ ਅਫ਼ਸਰ ਨੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਮੁਹਿੰਮ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਕਿਹਾ ਕਿ ਸਟੀਕ ਅਤੇ ਅਪਡੇਟ ਕੀਤੀਆਂ ਇਲੈਕਟੋਰਲ ਰੋਲਸ ਸੁਤੰਤਰ ਅਤੇ ਨਿਰਪੱਖ ਚੋਣਾਂ ਦੀਆਂ ਅਧਾਰਸ਼ਿਲਾ ਹਨ। ਉਨ੍ਹਾਂ ਨੇ ਸਾਰੇ ਏਈਆਰਓਜ਼ (AEROs) ਅਤੇ ਬੀਐੱਲਓਜ਼ (BLOs) ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਪਾਤਰ ਵੋਟਰ ਇਸ ਪ੍ਰਕਿਰਿਆ ਤੋਂ ਵੰਚਿਤ ਨਾ ਰਹੇ ਅਤੇ ਗਣਨਾ ਕਾਰਜ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਪੂਰੀ ਸਾਵਧਾਨੀ ਅਤੇ ਪਾਰਦਰਸ਼ਤਾ ਨਾਲ ਸੰਪੰਨ ਕੀਤਾ ਜਾਵੇ।

ਫੀਲਡ ਸਟਾਫ਼ ਦੇ ਉਤਕ੍ਰਿਸ਼ਟ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਗਣਨਾ ਫਾਰਮਾਂ ਦੀ ਵੰਡ ਦਾ ਕਾਰਜ ਪੂਰਾ ਕਰਨ ਵਾਲੇ 8 ਬੀਐੱਲਓਜ਼ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਹੋਰ ਬੀਐੱਲਓਜ਼ (BLOs) ਨੂੰ ਵੀ ਸਮਾਨ ਲਗਨ, ਦਕਸ਼ਤਾ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਬਾਹ ਕਰਨ ਲਈ ਪ੍ਰੇਰਿਤ ਕਰੇਗਾ।

ਬਾਕੀ ਰਹਿੰਦੇ ਬੀਐੱਲਓਜ਼ (BLOs) ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਗਣਨਾ ਫਾਰਮਾਂ ਦੀ ਵੰਡ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਅਤੇ ਆਪਣੇ ਨਿਰਧਾਰਿਤ ਕਾਰਜ ਜਲਦੀ ਪੂਰਾ ਕਰਨ। ਡਿਪਟੀ ਕਮਿਸ਼ਨਰ ਨੇ ਦੁਬਾਰਾ ਸਪਸ਼ਟ ਕੀਤਾ ਕਿ ਸਪੈਸ਼ਲ ਇੰਟੈੰਸਿਵ ਰਿਵਿਜ਼ਨ ਦਾ ਗਣਨਾ ਪੜਾਅ 14 ਜੁਲਾਈ, 2026 ਤੱਕ ਜਾਰੀ ਰਹੇਗਾ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਇਲੈਕਟਰਸ ਦੀ 100% ਕਵਰੇਜ ਸੁਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ।

×