ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਤਿੰਨ ਦਿਨਾਂ ਦੇ ਤੈਰਾਕੀ ਟੂਰਨਾਮੈਂਟ 2026 ਦਾ ਸਫ਼ਲਤਾਪੂਰਵਕ ਸਮਾਪਨ ਕੀਤਾ। ਇਸ ਟੂਰਨਾਮੈਂਟ ਨੇ ਚੰਡੀਗੜ੍ਹ ਦੇ ਲਗਭਗ 400 ਨੌਜਵਾਨ ਤੈਰਾਕਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਮੁੱਲਵਾਨ ਪ੍ਰਤੀਯੋਗੀ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਪ੍ਰਦਾਨ ਕੀਤਾ। ਇਹ ਟੂਰਨਾਮੈਂਟ 25 ਤੋਂ 27 ਅਗਸਤ, 2026 ਤੱਕ ਆਲ ਵੈਦਰ ਸਵਿਮਿੰਗ ਪੂਲ, ਸੈਕਟਰ-23, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀ।
ਪ੍ਰਤੀਭਾਗੀਆਂ ਦੇ ਦਰਮਿਆਨ ਅਨੁਸ਼ਾਸਨ, ਖੇਡ ਭਾਵਨਾ ਅਤੇ ਤੰਦਰੁਸਤ ਮੁਕਾਬਲੇ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਤੈਰਾਕਾਂ ਨੇ ਅੰਡਰ-11, ਅੰਡਰ-14, ਅੰਡਰ-17, ਅੰਡਰ-19 ਅਤੇ ਵਿਸ਼ੇਸ਼ ਬੱਚੇ (ਸਪੈਸ਼ਲ ਚਿਲਡਰਨ) ਵਰਗਾਂ ਵਿੱਚ ਮੁਕਾਬਲਾ ਕੀਤਾ।
ਟੂਰਨਾਮੈਂਟ ਦੇ ਰਸਮੀ ਸਮਾਪਨ ਦਾ ਐਲਾਨ ਡਾ. ਅਤੁਲ ਢਾਕਨੇ, ਐਡੀਸ਼ਨਲ ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਜੇਤੂਆਂ ਨੂੰ ਨਕਦ ਪੁਰਸਕਾਰ ਵੀ ਵੰਡੇ। ਵਿਭਿੰਨ ਮੁਕਾਬਲਿਆਂ ਦੇ ਜੇਤੂਆਂ ਨੂੰ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਲਈ ₹5,000, ₹3,000 ਅਤੇ ₹2,000 ਦਾ ਪੁਰਸਕਾਰ ਦਿੱਤਾ ਗਿਆ।
ਖੇਡ ਵਿਭਾਗ ਨੇ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਸਾਰੇ ਜੇਤੂਆਂ, ਪ੍ਰਤੀਭਾਗੀਆਂ, ਕੋਚਾਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਤੈਰਾਕਾਂ ਦੁਆਰਾ ਦਿਖਾਏ ਗਏ ਉਤਸ਼ਾਹ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ।
ਇਸ ਅਵਸਰ ‘ਤੇ ਡਾ. ਮਹਿੰਦਰ ਸਿੰਘ, ਜੁਆਇੰਟ ਡਾਇਰੈਕਟਰ ਸਪੋਰਟਸ, ਅਤੇ ਡਾ. ਭਗਵੰਤ ਸਿੰਘ, ਆਈਵਾਈਏ, ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਵੀ ਉਪਸਥਿਤ ਸਨ।
