(ਨਵ ਕਵਿਤਾ ਉਤਸਵ’ ਤਹਿਤ ਹੋਈ ਪੁਸਤਕ ਵਿਚਾਰ-ਚਰਚਾ)

by | May 31, 2026 | breaking news, daily, entertainment | 0 comments

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਦੋ ਰੋਜ਼ਾ ‘ਨਵ ਕਵਿਤਾ ਉਤਸਵ’ ਤਹਿਤ ਪੁਸਤਕ ਵਿਚਾਰ -ਚਰਚਾ ਦਾ ਆਯੋਜਨ ਕੀਤਾ ਗਿਆ।

ਸਭ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਉਤਸਵ ਨਵ ਕਵਿਤਾ ‘ਤੇ ਅਧਾਰਿਤ ਹੈ ਉਹ ਚਾਹੇ ਇਸ ਵਿਚ ਸ਼ਾਮਿਲ ਚੌਦਾਂ ਵਰ੍ਹਿਆਂ ਦਾ ਸੁਰਖ਼ਾਬ ਹੋਵੇ ਜਾ ਸੱਤਰ ਵਰ੍ਹਿਆਂ ਦਾ ਅਮਰਜੀਤ ਸਿੰਘ ਗਰੇਵਾਲ।

ਸਮਾਗਮ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਇਸ ਉਤਸਵ ਦੇ ਉਦੇਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਭ ਤੋਂ ਪਹਿਲਾਂ ਜਸਵੰਤ ਜ਼ਫ਼ਰ ਦੀ ਕਾਵਿ-ਕਿਤਾਬ ‘ ਮੈਨੂੰ ਬੁਧੂ ਹੋਣਾ ਚਾਹੀਦਾ’ ‘ਤੇ ਵਿਚਾਰ ਕਰਵਾਈ ਗਈ। ਪਹਿਲਾਂ ਜ਼ਫ਼ਰ ਹੋਰਾਂ ਨੇ ਆਪਣੀਆਂ ਕੁਝ ਕਵਿਤਾਵਾਂ ਸੁਣਾਈਆਂ। ਇਸ ਉਪਰੰਤ ਡਾ ਧਰਮਿੰਦਰ ਸਿੰਘ ਨੇ ਜਸਵੰਤ ਜ਼ਫ਼ਰ ਦੀ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ‘ਬੁਧੂ’ ਇਕ ਮੈਟਾਫਰ ਹੈ। ਉਹਨਾਂ ਜ਼ਫ਼ਰ ਦੀ ਕਵਿਤਾ ਨੂੰ ਜ਼ਿੰਦਗੀ ਨੂੰ ਸਮਝਣ ਦਾ ਸੂਤਰ ਕਿਹਾ। ਇਸ ਤੋਂ ਸਰੋਤਿਆਂ ਵੱਲੋਂ ਕੁਝ ਟਿੱਪਣੀਆਂ ਵੀ ਕੀਤੀਆਂ ਗਈਆਂ।

ਚਰਚਾ ਵਿੱਚ ਸ਼ਾਮਿਲ ਦੂਸਰੀ ਕਿਤਾਬ ਅਮਰਜੀਤ ਸਿੰਘ ਗਰੇਵਾਲ ਪੁਸਤਕ ‘ਅਦਭੁਤ ਦੀ ਵਾਪਸੀ’ ਸੀ। ਇਸ ਕਿਤਾਬ ਬੋਲਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਅਮਰਜੀਤ ਦੀ ਕਵਿਤਾ ਇੱਕੀਵੀਂ ਸਦੀ ਦੀ ਕਵਿਤਾ ਨਵੇਂ ਰੁਝਾਂਨਾ ਵਿਚ ਦਾਖ਼ਿਲ ਸੋ ਚੁੱਕੀ ਹੈ। ਉਹਨਾਂ ਅਗਾਂਹ ਕਿਹਾ ਕਿ ਇਸ ਕਵਿਤਾ ਵਿਚ ਪੰਜਾਬ ਦੀ ਰੂਹ ਨੂੰ ਦਾਰਸ਼ਨਿਕ ਸੰਦਰਭ ਵਿਚ ਦੇਖਣ ਦਾ ਨਿਵੇਕਲਾ ਉਪਰਾਲਾ ਹੈ।

ਇਸ ਤੋਂ ਬਾਅਦ ਡਾ. ਮਨਮੋਹਨ ਦੀ ਕਾਵਿ-ਕਿਤਾਬ ‘ਨਿਮਖ ਨਾ ਵੀਸਰੈ’ ‘ਤੇ ਵਿਚਾਰ ਚਰਚਾ ਦਾ ਆਰੰਭ ਹੋਇਆ।ਸਭ ਤੋਂ ਪਹਿਲਾਂ ਮਨਮੋਹਨ ਹੋਰਾਂ ਨੇ ਮਾਤਾ ਪਿਤਾ ਨਾਲ ਸੰਬਿਧਤ ਕਵਿਤਾਵਾਂ ਦਾ ਪਾਠ ਕੀਤਾ। ਡਾ. ਮਨਜਿੰਦਰ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਇਹ ਪਹਿਲੀ ਕਿਤਾਬ ਹੈ ਜਿਸ ਵਿਚ ਸਾਰੀਆਂ ਕਵਿਤਾਵਾਂ ਹੀ ਮਾਤਾ ਪਿਤਾ ਬਾਰੇ ਹਨ। ਉਹਨਾਂ ਅਗਾਂਹ ਕਿਹਾ ਮਨਮੋਹਨ ਦੀਆਂ ਕਵਿਤਾਵਾਂ ਦੇ ਦੋ ਧਰਾਤਲ ਨੇ, ਇਕ ਭਾਵਾਨਤਮਕ ਤੇ ਦੂਸਰਾ ਦਾਰਸ਼ਨਿਕ ਪੱਖ। ਇਹ ਕਵਿਤਾਵਾਂ ਦੇਹ ਰੂਪ ਤੋਂ ਸੰਕਲਪ ਰੂਪ ਤਕ ਅਤੇ ਅਗਾਂਹ ਅਹਿਸਾਸ ਰੂਪ ਤਕ ਯਾਤਰਾ ਕਰਦੀਆਂ ਨੇ। ਉਹਨਾਂ ਕਵੀ ਦੇ ਸੂਖ਼ਮ ਡਰਾਂ ਬਾਰੇ ਵੀ ਗੱਲ ਕੀਤੀ।

ਸਮਾਗਮ ਦੇ ਅਗਲੇ ਸੈਸ਼ਨ ਵਿਚ ਸ਼ਾਇਰ ਡਾ. ਅਮਰਜੀਤ ਕੌਂਕੇ ਦੇ ਕਾਵਿ-ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ‘ਤੇ ਚਰਚਾ ਕੀਤਾ ਗਈ। ਸ਼ਾਇਰ ਦੇ ਕਵਿਤਾ ਪਾਠ ਤੋਂ ਬਾਅਦ ਕਿਤਾਬ ਬਾਰੇ ਬੋਲਦਿਆਂ ਡਾ. ਕੁਲਦੀਪ ਸਿਂਘ ਨੇ ਕਿਹਾ ਕਿ ਕਵੀ ਨੇ ਦਿਸਦੇ ਤੇ ਅਣਦਿਸਦੇ ਵਰਤਾਰਿਆਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ ਹੈ। ਇਹਨਾਂ ਦੀਆਂ ਕਵਿਤਾਵਾਂ ਉੱਤਰ ਮਾਨਵਵਾਦ ਦੀ ਗੱਲ ਕਰਦੀਆਂ ਨੇ।

ਚਰਚਾ ਲਈ ਅਗਲੀ ਕਿਤਾਬ ਨਵਦੀਪ ਕੌਰ ਦੀ ‘ਅਹੱਲਿਆ’ ਸੀ। ਇਸ ਬਾਰੇ ਸੋਮਾ ਸਬਲੋਕ ਨੇ ਕਿਹਾ ਕਿ ਇਸ ਕਵਿਤਾ ਵਿੱਚ ਪਿੱਤਰ ਸੱਤਾ ਦੇ ਪਾਜ਼ ਉਧੇੜੇ ਗਏ ਨੇ।ਉਹਨਾਂ ਅਗਾਂਹ ਕਿਹਾ ਕਿ ਕਵੀ ਨੇ ਅਹੱਲਿਆ ਰਾਹੀਂ ਸਮਕਾਲ ਦੀ ਨਾਰੀ ਦੀ ਦਿਸ਼ਾ ਤੇ ਦਸ਼ਾ ਨੂੰ ਬਿਆਨਿਆ ਹੈ।

ਪਹਿਲੇ ਦਿਨ ਦੇ ਆਖ਼ਰ ਵਿਚ ਸਵਰਨਜੀਤ ਸਵੀ ਦੀ ਕਿਤਾਬ ‘ਨਾਚ’ ‘ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਕਵੀ ਨੇ ਭਾਵਪੂਰਤ ਕਵਿਤਾਵਾਂ ਦਾ ਪਾਠ ਕੀਤਾ। ਕਿਤਾਬ ਬਾਰੇ ਬੋਲਦਿਆਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਨਾਚ ਦਾ ਇਕ ਆਪਣਾ ਤੰਤਰ ਸ਼ਾਸਤਰ ਹੈ। ਉਹਨਾਂ ਨੇ ਮਿਥਿਹਾਸ ਦਾ ਹਵਾਲਾ ਦੇ ਕੇ ਵਿਸਥਾਰ ਨਾਲ ਪੜਚੋਲ ਕੀਤੀ। ਅਮਰਜੀਤ ਗਰੇਵਾਲ ਨੇ ਕਿਤਾਬ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਵਿਤਾ ਵਿਚ ਰਹੱਸ ਹੈ ਜਾਂ ਨਹੀਂ ਇਹ ਮਾਇਨੇ ਨਹੀਂ ਰੱਖਦਾ ਪਰ ਇਸ ਵਿਚ ਕਾਵਿਕਤਾ ਹੋਣੀ ਜ਼ਰੂਰੀ ਹੈ।ਮੰਚ ਸੰਚਾਲਨ ਜਗਦੀਪ ਸਿੱਧੂ ਨੇ ਕੀਤਾ।ਹਾਜ਼ਰ ਸਰੋਤਿਆਂ ਵਿੱਚੋਂ ਪਾਲ ਅਜਨਬੀ, ਪ੍ਰਤਾਪ ਪਾਰਸ, ਜਗਤਾਰ ਜੋਗ, ਸੁਰਿੰਦਰ ਗਿੱਲ ਆਪਣੀਆਂ ਕਵਿਤਾਵਾਂ ਸੁਣਾਈਆਂ।

ਦੂਸਰੇ ਦਿਨ ਪਹਿਲੀ ਕਿਤਾਬ ਲਈ ਸੁਰਖਾਬ ਦੀ ਕਾਵਿ-ਕਿਤਾਬ ‘ਵੈਤਰਨੀ’ ‘ਤੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਸੁਰਖਾਬ ਨੇ ਕੁਝ ਕਵਿਤਾਵਾਂ ਦਾ ਪਾਠ ਕੀਤਾ। ਇਸ ਉਪਰੰਤ ਉੱਘੇ ਆਲੋਤਕ ਡਾ. ਯੋਗਰਾਜ ਅੰਗਰਿਸ਼ ਨੇ ਆਪਣਾ ਪਰਚਾ ਪੜ੍ਹਿਆ। ਉਹਨਾਂ ਕਿਹਾ ਕਿ ਇਹ ਕਵਿਤਾ ਸ਼ੁੱਧ ਹੈ। ਉਹਨਾਂ ਅਗਾਂਹ ਕਿਹਾ ਕਿ ਇਸ ਕਵਿਤਾ ਵਿਚ ਅਜੇ ਫਿਲਾਸਫੀ ਆਉਣੀ ਹੈ।ਇਹ ਕਵਿਤਾ ਅੱਗੇ ਜਾ ਕੇ ਬੋਧਿਕ ਪਰੰਪਰਾ ਨਾਲ ਜੁੜੇਗੀ।

ਇਸ ਤੋਂ ਬਾਅਦ ਕਿਤਾਬ ‘ਕੋਇਲਾ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਜਸਵਿੰਦਰ ਸੀਰਤ ਨੇ ਖੂਬਸੂਰਤ ਕਵਿਤਾਵਾਂ ਦਾ ਪਾਠ ਕੀਤਾ। ਇਸ ਤੋਂ ਬਾਅਦ ਉਭਰਦੀ ਆਲੋਚਕ ਜਸ਼ਨਪ੍ਰੀਤ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਇਹ ਔਰਤ ਦੀ ਦੱਬੀ ਹੋਈ ਕਾਮਨਾ ਦੀ ਕਵਿਤਾ ਹੈ।ਇਸ ਕਵਿਤਾ ਦੀ ਭਾਸ਼ਾ ਤੁਹਾਨੂੰ ਕਦੇ ਕਦੇ ਅਮੂਰਤਨ ਲੱਗੇਗੀ। ਇਹਨਾਂ ਨੇ ਫੇਰ ਵੀ ਲੋਕ ਭਾਸ਼ਾ ਵਿਚ ਆਪਣੀ ਗੱਲ ਕਹਿਣ ਦੀ ਗੱਲ ਕੀਤੀ ਹੈ।ਕਵਿਤਾ ਦੀ ਭਾਸ਼ਾ ਠਹਿਰੀ ਹੋਈ ਹੈ। ਇਹ ਆਪਣੇ ਆਪ ਨਾਲ ਸੰਵਾਦ ਦੀ ਕਵਿਤਾ ਹੈ।

ਅੱਜ ਦੀ ਤੀਸਰੀ ਕਿਤਾਬ ਜਸਪ੍ਰੀਤ ਦੀ ‘ਅਹਿਸਾਸਾਂ ਦੀ ਕਿਣਮਿਣ’ ਰਹੀ। ਪਹਿਲਾਂ ਜਸਪ੍ਰੀਤ ਹੋਰਾਂ ਨੇ ਕਵਿਤਾ ਪਾਠ ਕੀਤਾ ਗਿਆ। ਇਸ ਉਪਰੰਤ ਡਾ. ਰਵਿੰਦਰ ਕੌਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਜਸਪ੍ਰੀਤ ਦੀ ਕਵਿਤਾ ਕੁਦਰਤ ਨਾਲ ਸੰਬੰਧਿਤ ਹੈ। ਕਵਿਤਰੀ ਕੁਦਰਤ ਨੂੰ ਮਹਿਸੂਸਦੀ ਹੈ। ਜਸਪ੍ਰੀਤ ਦੀ ਕਵਿਤਾ ਸਿਰਫ਼ ਮੌਸਮ ਦੀ ਜਾਣਕਾਰੀ ਨਹੀਂ ਹੈ। ਉਹਨਾਂ ਕਈ ਨੂੰ ਕੋਟ ਕਰਕੇ ਵੀ ਆਪਣੀ ਗੱਲ ਕਹੀ।

ਇਸ ਤੋਂ ਬਾਅਦ ਜਗਦੀਪ ਸਿੱਧੂ ਦੀ ਕਿਤਾਬ ‘ਪੌੜੀਆਂ ਉਤਰਦੀ ਛਾ’ ਬਾਰੇ ਚਰਚਾ ਹੋਈ ਜਿਸ ਵਿਚ ਪਹਿਲਾਂ ਜਗਦੀਪ ਨੇ ਕੁਝ ਕਵਿਤਾਵਾਂ ਦਾ ਪਾਠ ਕੀਤਾ, ਇਸ ਉਪਰੰਤ ਨੌਜਵਾਨ ਆਲੋਚਕ ਡਾ. ਹਰਪ੍ਰੀਤ ਨੇ ਜਗਦੀਪ ਸਿੱਧੂ ਦੀ ਕਵਿਤਾ ਨੂੰ ਅਨੁਭਵ ਦੀ ਕਵਿਤਾ ਕਿਹਾ। ਉਹਨਾ ਇਹ ਵੀ ਕਿਹਾ ਇਹ ਕਵਿਤਾ ਮਾਸੂਮੀਅਤ ਦੀ ਕਵਿਤਾ ਹੈ। ਉਹਨਾਂ ਅਗਾਂਹ ਪੌੜੀਆਂ ਉਤਰਦੀ ਛਾਂ ਦੀ ਕਵਿਤਾ ਨੂੰ ਵਿਵਿਧ ਰੰਗਾਂ ਦੀ ਕਵਿਤਾ ਕਿਹਾ।

ਅਗਲੇ ਪੜਾਅ ਵਿਚ ਭੁਪਿੰਦਰ ਕੌਰ ਪ੍ਰੀਤ ਦੀ ਕਵਿਤਾ ਬਾਰੇ ਚਰਚਾ ਕੀਤੀ ਗਈ। ਪਰਚਾ ਡਾ. ਲਤਾ ਖੇੜਾ ਨੇ ਪੜ੍ਹਿਆ। ਸਭ ਤੋਂ ਪਹਿਲਾਂ ਭੁਪਿੰਦਰ ਕੌਰ ਪ੍ਰੀਤ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਡਾ. ਲਤਾ ਖੇੜਾ ਨੇ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਵਿਤਾ ਦੀ ਖਾਸੀਅਤ ਇਹ ਹੈ ਕਿ ਬਾਹਰੀ ਸਿਧਾਂਤ ਦੀ ਮੁਥਾਜ ਨਹੀਂ। ਇਹ ਸੂਖਮ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ।

ਇਸ ਤੋਂ ਬਾਅਦ ਪਰਮਜੀਤ ਸੋਹਲ ਦੀ ਕਿਤਾਬ ‘ਵਿਸਮਾਦ ‘ਤੇ ਚਰਚਾ ਡਾ. ਮਨਦੀਪ ਨੇ ਕੀਤੀ ਸੋਹਲ ਵੱਲੋਂ ਵਧੀਆ ਕਵਿਤਾਵਾਂ ਦੇ ਪਾਠ ਉਪਰੰਤ ਸੋਹਲ ਦੀ ਕਵਿਤਾ ਸੂਖਮ ਭਾਵਾਂ ਦੀ ਕਵਿਤਾ ਕਿਹਾ ਅਤੇ ਆਪੇ ਦੀ ਤਰਜ਼ਮਾਨੀ ਕਿਹਾ। ਇਸ ਸਾਰੀ ਪੁਸਤਕ ਚਰਚਾ ਦੇ ਕਨਵੀਨਰ ਡਾ. ਅਮਰਜੀਤ ਸਿੰਘ ਸਨ ਅਤੇ ਸੰਚਾਲਕ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਸਨ। ਇਸ ਸਮਾਗਮ ਵਿਚ ਪਾਲ ਅਜਨਬੀ, ਸੁਰਜੀਤ ਸੁਮਨ, ਸੁਖਵਿੰਦਰ ਸਿੱਧੂ, ਵਰਿੰਦਰ ਸਿੰਘ, ਗੁਰਚਰਨ ਮੁਹਾਲੀ, ਮਨਜੀਪਾਲ ਸਿੰਘ, ਚਰਨਜੀਤ ਬਾਠ, ਦੀਪਕ ਕੁਮਾਰ, ਮਦਨਦੀਪ ਸਿੰਘ,ਡਾ. ਸੰਦੀਪ ਸ਼ਰਮਾ, ਕੋਮਲ ਸ਼ਰਮਾ, ਅਵਤਾਰ ਸਿੰਘ ਪਤੰਗ ਬਲਜੀਤ ਕੌਰ ਆਦਿ ਨੇ ਸ਼ਮੂਲੀਅਤ ਕੀਤੀ।

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...