ਇਹ ਜਾਣਕਾਰੀ ਆਮ ਜਨਤਾ/
ਚੰਡੀਗੜ੍ਹ ਦੇ ਨਿਵਾਸੀਆਂ ਲਈ ਹੈ ਕਿ ਨਵੀਂ ਸੀਰੀਜ਼ “CH01DB” ਦੀ ਈ-ਨਿਲਾਮੀ ਅਤੇ “CH01DA”, “CH01CZ”, “CH01CX” ਅਤੇ “CH01CZ” ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਮੁੜ-ਨਿਲਾਮੀ ਲਈ ਰਜਿਸਟ੍ਰੇਸ਼ਨ 22.10.2025 (ਸਵੇਰੇ 10:00 ਵਜੇ) ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 28.10.2025 (ਸ਼ਾਮ 05:00 ਵਜੇ) ਤੱਕ ਜਾਰੀ ਰਹੇਗੀ। ਈ-ਬੋਲੀ 29.10.2025 (ਸਵੇਰੇ 10:00 ਵਜੇ) ਤੋਂ 31.10.2025 (ਸ਼ਾਮ 05:00 ਵਜੇ) ਤੱਕ ਚਲੇਗੀ।
ਵਾਹਨ ਦਾ ਮਾਲਕ ਆਪਣੇ ਆਪ ਨੂੰ ਨੈਸ਼ਨਲ ਟ੍ਰਾਂਸਪੋਰਟ ਦੀ ਵੈੱਬਸਾਇਟ: https://vahan.parivahan.gov.in/fancy ‘ਤੇ ਰਜਿਸਟਰ ਕਰ ਸਕਦਾ ਹੈ। ਇਸ ਵੈੱਬਸਾਇਟ ਦਾ ਲਿੰਕ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ: www.chdtransport.gov.in ‘ਤੇ ਵੀ ਉਪਲਬਧ ਹੈ। ਰਜਿਸਟ੍ਰੇਸ਼ਨ ਦੇ ਬਾਅਦ ਆਵੇਦਕ ਨੂੰ ਇੱਕ ਯੂਨੀਕ ਇਕਨੌਲਿਜਮੈਂਟ ਨੰਬਰ (ਯੂਏਐੱਨ/UAN)ਪ੍ਰਾਪਤ ਹੋਵੇਗਾ। ਜਿਸ ਵਾਹਨ ਦੇ ਮਾਲਕ ਨੇ ਚੰਡੀਗੜ੍ਹ ਦੇ ਪਤੇ ‘ਤੇ ਵਾਹਨ ਖਰੀਦਿਆ ਹੈ, ਉਸ ਨੂੰ ਹੀ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਵਿਕਰੀ ਪੱਤਰ ਭਾਵ ਫਾਰਮ ਨੰਬਰ 21, ਯੂਆਈਡੀ (UID) ਭਾਵ ਆਧਾਰ ਕਾਰਡ ਅਤੇ ਚੰਡੀਗੜ੍ਹ ਦਾ ਪਤਾ ਪ੍ਰਮਾਣ ਲਾਜ਼ਮੀ ਹੈ। ਉਪਰੋਕਤ ਨੈਸ਼ਨਲ ਟ੍ਰਾਂਸਪੋਰਟ ਵੈੱਬਸਾਇਟ ‘ਤੇ ਜਾਂ/ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ ਦੇ ਜ਼ਰੀਏ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ, ਵਾਹਨ ਦਾ ਮਾਲਕ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਲਈ ਫੀਸ ਅਤੇ ਵਿਸ਼ੇਸ਼/ਚੋਣ ਵਾਲੇ ਰਜਿਸਟ੍ਰੇਸ਼ਨ ਨੰਬਰਾਂ ਦੀ ਰਿਜ਼ਰਵ ਰਕਮ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਨੇੜੇ ਨਗਰ ਨਿਗਮ ਭਵਨ, ਸੈਕਟਰ-17, ਯੂ.ਟੀ., ਚੰਡੀਗੜ੍ਹ ਵਿੱਚ ਡਿਮਾਂਡ ਡ੍ਰਾਫਟ ਰਾਹੀਂ “ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਯੂ.ਟੀ., ਚੰਡੀਗੜ੍ਹ” ਦੇ ਹੱਕ ਵਿੱਚ ਚੰਡੀਗੜ੍ਹ ਵਿਖੇ ਭੁਗਤਾਨਯੋਗ ਜਮ੍ਹਾਂ ਕਰਵਾਏਗਾ।
ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਲਈ ਫੀਸ ਦਾ ਵੇਰਵਾ, ਹਰੇਕ ਵਿਸ਼ੇਸ਼ ਨੰਬਰ ਲਈ ਰਿਜ਼ਰਵ ਕੀਮਤ ਦੀ ਸੂਚੀ, ਸੀਰੀਜ਼ “CH01DA”, “CH01CZ”, “CH01CX” ਅਤੇ “CH01CZ” ਦੇ ਬਚੇ ਹੋਏ ਰਜਿਸਟ੍ਰੇਸ਼ਨ ਨੰਬਰ ਦਾ ਵੇਰਵਾ, ਪ੍ਰਕਿਰਿਆ ਈ-ਨਿਲਾਮੀ ਲਈ ਔਨਲਾਇਨ ਨਿਲਾਮੀ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਜਾਣਕਾਰੀ ਚੰਡੀਗੜ੍ਹ ਪ੍ਰਸ਼ਾਸਨ, ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਇਟ: www.chdtransport.gov.in ‘ਤੇ ਉਪਲਬਧ ਹੈ।
ਕਿਸੇ ਵੀ ਹੋਰ ਜਾਣਕਾਰੀ ਅਤੇ ਪੁੱਛਗਿੱਛ ਲਈ ਕਿਰਪਾ ਕਰਕੇ 0172-2700341 ‘ਤੇ ਜਾਂ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਿਟੀ, ਚੰਡੀਗੜ੍ਹ (ਯੂ.ਟੀ.) ਦੇ ਦਫ਼ਤਰ ਵਿਖੇ ਸਥਿਤ ਪੁੱਛਗਿੱਛ ਕਾਊਂਟਰ ‘ਤੇ ਸੰਪਰਕ ਕਰੋ।