2 ਅਗਸਤ 2025: ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ/PM-KISAN) ਯੋਜਨਾ ਦੀ 20ਵੀਂ ਕਿਸ਼ਤ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਪਾਤਰ ਲਾਭਾਰਥੀਆਂ ਦੇ ਲਈ ਜਾਰੀ ਕੀਤੀ ਗਈ। ਇਸ ਅਵਸਰ ‘ਤੇ, ਭਾਰਤ ਸਰਕਾਰ ਨੇ 2 ਅਗਸਤ 2025 ਨੂੰ “ਪੀਐੱਮ-ਕਿਸਾਨ ਉਤਸਵ ਦਿਵਸ” (“PM-KISAN UTSAV DIWAS”) ਦੇ ਰੂਪ ਵਿੱਚ ਐਲਾਨਿਆ ਹੈ।
ਇਸ ਅਵਸਰ ਨੂੰ ਯਾਦਗਾਰੀ ਬਣਾਉਣ ਅਤੇ ਯੋਜਨਾ ਦੇ ਤਹਿਤ ਸ਼ਾਮਲ ਕਰਨ ਲਈ ਲਾਜ਼ਮੀ ਪਾਤਰਤਾ ਮਿਆਰਾਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਦੇਸ਼ ਭਰ ਵਿੱਚ ਵਿਭਿੰਨ ਸੋਸ਼ਲ ਮੀਡੀਆ ਪਲੈਟਫਾਰਮ, ਪ੍ਰਿੰਟ ਮੀਡੀਆ ਅਤੇ ਹੋਰ ਪ੍ਰਚਾਰ ਮਾਧਿਅਮਾਂ ਦੇ ਜ਼ਰੀਏ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ/IEC) ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਸ ਰਾਸ਼ਟਰਵਿਆਪੀ ਪਹਿਲ ਦੇ ਤਹਿਤ, ਖੇਤੀਬਾੜੀ ਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਸੰਯੁਕਤ ਤੌਰ ‘ਤੇ “ਪੀਐੱਮ-ਕਿਸਾਨ ਉਤਸਵ ਦਿਵਸ” ਦਾ ਆਯੋਜਨ ਯੂਟੀ ਚੰਡੀਗੜ੍ਹ ਵਿਖੇ ਕੀਤਾ ਗਿਆ। ਇਹ ਸਮਾਗਮ ਇੱਕ ਸਮਰਪਿਤ ਵੈੱਬਲਿੰਕ ਦੇ ਜ਼ਰੀਏ ਵਰਚੁਅਲੀ ਆਯੋਜਿਤ ਕੀਤਾ ਗਿਆ।
ਇਸ ਅਵਸਰ ‘ਤੇ, ਚੰਡੀਗੜ੍ਹ ਪ੍ਰਸ਼ਾਸਨ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਅਧਿਕਾਰੀ – ਸ਼੍ਰੀ ਪ੍ਰਦੀਪ ਕੁਮਾਰ, ਆਈਏਐੱਸ, ਸਕੱਤਰ; ਸ਼੍ਰੀ ਨਵੀਨ, ਡਾਇਰੈਕਟਰ; ਡਾ. ਅਸ਼ਵਨੀ ਕੁਮਾਰ, ਜੁਆਇੰਟ ਡਾਇਰੈਕਟਰ, ਇਸ ਤੋਂ ਇਲਾਵਾ ਸਟੇਟ ਕੋਆਪਰੇਟਿਵ ਬੈਂਕ ਦੇ ਚੇਅਰਮੈਨ, ਸ਼੍ਰੀ ਸਤਿੰਦਰ ਪਾਲ ਸਿੰਘ ਸਿੱਧੂ, ਅਤੇ ਸਾਬਕਾ ਸਰਪੰਚ ਸ਼੍ਰੀ ਅਜੀਤ ਸਿੰਘ ਬਹਿਲਾਣਾ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਇਲਾਕੇ ਦੇ ਅਨੇਕ ਉਤਸ਼ਾਹੀ ਕਿਸਾਨਾਂ ਨੇ ਵੀ ਹਿੱਸਾ ਲਿਆ।
ਇਹ ਸਮਾਗਮ ਪੀਐੱਮ-ਕਿਸਾਨ ਯੋਜਨਾ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦੇ ਪ੍ਰਸਾਰ ਦੇ ਲਈ ਇੱਕ ਪ੍ਰਭਾਵੀ ਮੰਚ ਸਿੱਧ ਹੋਇਆ ਅਤੇ ਕਿਸਾਨਾਂ ਨੂੰ ਯੋਜਨਾ ਦਾ ਲਾਭ ਪ੍ਰਾਪਤ ਕਰਨ ਦੇ ਲਈ ਪਾਤਰਤਾ ਮਿਆਰਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਪਾਲਨ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ।
