ਚੰਡੀਗੜ੍ਹ, 16 ਅਪ੍ਰੈਲ, 2026: ਪੋਸ਼ਣ ਪਖਵਾੜਾ 2026 ਦੇ ਤਹਿਤ, ਸਰਕਲ-52 ਵਿੱਚ ਪੋਸ਼ਣ, ਸ਼ੁਰੂਆਤੀ ਬਾਲ ਦੇਖਭਾਲ਼ ਅਤੇ ਵਿਕਾਸ ਨੂੰ ਹੁਲਾਰਾ ਦੇਣ ਹਿਤ ਵਿਭਿੰਨ ਪ੍ਰਭਾਵਸ਼ਾਲੀ ਸਮੁਦਾਇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸਥਾਨਕ ਪੱਧਰ ‘ਤੇ ਉਪਲਬਧ ਸਮੱਗਰੀ ਦੇ ਜ਼ਰੀਏ ਆਯੋਜਿਤ ਪਲੇ-ਬੇਸਡ ਲਰਨਿੰਗ ਪ੍ਰੋਗਰਾਮ ਨੇ ਖੇਡਾਂ ਰਾਹੀਂ ਸਿੱਖਣ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਬੱਚਿਆਂ ਦੇ ਬੋਧਾਤਮਕ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ।

ਮਲੋਆ ਵਿਖੇ “ਨੋ ਸਕ੍ਰੀਨ ਅਵੇਅਰਨੈੱਸ ਐਂਡ ਫੈਮਿਲੀ ਪਲੇ ਟਾਇਮ” ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿਜ ਵਿੱਚ ਮਹਿਲਾਵਾਂ ਨੇ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਸਕ੍ਰੀਨ ਟਾਇਮ ਸੀਮਿਤ ਕਰਨ ਦਾ ਸੰਕਲਪ ਲਿਆ ਅਤੇ ਖ਼ੁਦ ਅਤੇ ਆਪਣੇ ਬੱਚਿਆਂ ਵਿੱਚ ਮੋਬਾਈਲ ਦੇ ਉਪਯੋਗ ਨੂੰ ਘੱਟ ਕਰਨ ਲਈ ਇੱਕ ਦਸਤਖਤ ਮੁਹਿੰਮ ਵਿੱਚ ਹਿੱਸਾ ਲਿਆ।

ਬਾਪੂਧਾਮ ਕਲੋਨੀ ਵਿਖੇ ਆਧਾਰਸ਼ਿਲਾ ਅਤੇ ਨਵਚੇਤਨਾ ਸੈਸ਼ਨ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਸ਼ੁਰੂਆਤੀ ਸਿੱਖਿਆ, ਪੋਸ਼ਣ ਅਤੇ ਸੰਪੂਰਨ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਰਾਕੇਟ ਲਰਨਿੰਗ ਟੀਮ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਟਰਨਸ ਨੇ ਭਾਗੀਦਾਰੀ ਕੀਤੀ। ਮਨੀਮਾਜਰਾ ਵਿੱਚ ਨੁੱਕੜ ਨਾਟਕ ਦੇ ਜ਼ਰੀਏ ਪੋਸ਼ਣ, ਸਵੱਛਤਾ, ਸੰਤੁਲਿਤ ਆਹਾਰ, ਅਨੀਮੀਆ ਦੀ ਰੋਕਥਾਮ, ਅਤੇ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਫੈਲਾਈ ਗਈ।

ਇਸ ਦੇ ਇਲਾਵਾ ਆਯੁਸ਼ ਬਾਰੇ ਜਾਗਰੂਕਤਾ ਸੈਸ਼ਨ, ਫੂਡ ਫੋਰਟਿਫਿਕੇਸ਼ਨ ਅਤੇ ‘ਪੋਸ਼ਣ ਕੇ ਪੰਚ ਸੂਤਰ’ ਦਾ ਪ੍ਰਚਾਰ-ਪ੍ਰਸਾਰ, ਪੂਰਕ ਆਹਾਰ ਅਤੇ ਸੰਸਥਾਗਤ ਜਣੇਪੇ ਨੂੰ ਹੁਲਾਰਾ ਦੇਣ ਹਿਤ ਘਰੇਲੂ ਦੌਰੇ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਮੋਟੇ ਅਨਾਜ (ਮਿਲੇਟਸ) ਨੂੰ ਪ੍ਰੋਤਸਾਹਨ, ਛਾਤੀ ਦਾ ਦੁੱਧ ਚੁੰਘਾਉਣ ਦੀ ਜਲਦੀ ਸ਼ੁਰੂਆਤ ਦੇ ਪ੍ਰਤੀ ਜਾਗਰੂਕਤਾ, ਵਿਕਾਸ ਦੀ ਨਿਗਰਾਨੀ, ਅਤੇ 3-6 ਵਰ੍ਹਿਆਂ ਦੇ ਬੱਚਿਆਂ ਲਈ ਪ੍ਰੀ-ਸਕੂਲ ਸਿੱਖਿਆ ਨੂੰ ਮਜ਼ਬੂਤ ​​ਕਰਨ ਜਿਹੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਇਨ੍ਹਾਂ ਸਾਰੀਆਂ ਪਹਿਲਾਂ ਦੇ ਜ਼ਰੀਏ
ਸਮੁਦਾਇ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਸਕਾਰਾਤਮਕ ਵਿਵਹਾਰ ਪਰਿਵਰਤਨ ਨੂੰ ਪ੍ਰੋਤਸਾਹਿਤ ਕੀਤਾ ਗਿਆ, ਜਿਸ ਨਾਲ ਬੱਚਿਆਂ ਦੇ ਸੰਪੂਰਨ ਵਿਕਾਸ ਅਤੇ ਬਿਹਤਰ ਭਵਿੱਖ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਉਠਾਇਆ ਗਿਆ।

×