ਚੰਡੀਗੜ੍ਹ, 23 ਅਪ੍ਰੈਲ, 2026: ਪੋਸ਼ਣ ਪਖਵਾੜਾ 2026 ਦੇ ਤਹਿਤ ਵਿਭਿੰਨ ਸਰਕਲਾਂ ਵਿੱਚ ਸਿਹਤ, ਪੋਸ਼ਣ ਅਤੇ ਸ਼ੁਰੂਆਤੀ ਬਾਲ ਵਿਕਾਸ ਨੂੰ ਹੁਲਾਰਾ ਦੇਣ ਹਿਤ ਅਨੇਕ ਸਾਰਥਕ ਅਤੇ ਆਕਰਸ਼ਕ ਗਤੀਵਿਧੀਆਂ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੁਹਿੰਮ ਵਿੱਚ ਲਾਭਾਰਥੀਆਂ, ਫੀਲਡ ਸਟਾਫ਼ ਅਤੇ ਸੁਪਰਵਾਇਜ਼ਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨੇ ਮਜ਼ਬੂਤ ​​ਸਮੁਦਾਇਕ ਸਹਿਯੋਗ ਨੂੰ ਦਰਸਾਇਆ।

ਕਜਹੇੜੀ ਵਿਖੇ ਏਐੱਨਐੱਮ ਅਤੇ ਐੱਲਐੱਚਵੀ ਦੁਆਰਾ ਸ਼ਹਿਰੀ ਸਿਹਤ, ਸੈਨੀਟੇਸ਼ਨ ਅਤੇ ਪੋਸ਼ਣ ਦਿਵਸ (ਯੂਐੱਚਐੱਸਐੱਨਡੀ/UHSND) ਅਤੇ ਟੀਕਾਕਰਣ ਵਿਸ਼ੇ ‘ਤੇ ਵਖਿਆਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਜ਼ਰੂਰੀ ਸਿਹਤ ਸੇਵਾਵਾਂ ਅਤੇ ਨਿਵਾਰਕ ਦੇਖਭਾਲ਼ ਬਾਰੇ ਜਾਗਰੂਕਤਾ ਵਧਾਉਣ ਦਾ ਮਹੱਤਵਪੂਰਨ ਮਾਧਿਅਮ ਬਣਿਆ। ਲਾਭਾਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਤੰਦਰੁਸਤ ਆਦਤਾਂ ਨੂੰ ਅਪਣਾਉਣ ਵਿੱਚ ਰੁਚੀ ਦਿਖਾਈ।

ਸਰਕਲ 52 ਵਿੱਚ “ਫੈਮਿਲੀ ਪਲੇ ਟਾਇਮ” ਗਤੀਵਿਧੀ ਬਹੁਤ ਖੁਸ਼ੀ ਅਤੇ ਊਰਜਾ ਨਾਲ ਆਯੋਜਿਤ ਕੀਤੀ ਗਈ, ਜਿਸ ਵਿੱਚ ਮਾਤਾਵਾਂ ਅਤੇ ਬੱਚਿਆਂ ਨੇ ਸਥਾਨਕ ਤੌਰ ‘ਤੇ ਉਪਲਬਧ ਸਮੱਗਰੀ ਦੇ ਜ਼ਰੀਏ ਖੇਡ-ਅਧਾਰਿਤ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਪਹਿਲ ਨੇ ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ, ਖੇਡਾਂ ਜ਼ਰੀਏ ਸਿੱਖਣ ਅਤੇ ਸ਼ੁਰੂਆਤੀ ਬਾਲ ਅਵਸਥਾ ਦੇ ਸੰਪੂਰਨ ਵਿਕਾਸ ਨੂੰ ਪ੍ਰੋਤਸਾਹਿਤ ਕਰਨ ‘ਤੇ ਜ਼ੋਰ ਦਿੱਤਾ।

ਮਨੀਮਾਜਰਾ ਏਰੀਆ ਸਰਕਲ ਵਿਖੇ 0-3 ਵਰ੍ਹਿਆਂ ਦੇ ਬੱਚਿਆਂ ਲਈ ਸ਼ੁਰੂਆਤੀ ਬਾਲ ਉਤੇਜਨਾ
(“ਅਰਲੀ ਚਾਈਲਡਹੁੱਡ ਸਟੀਮੂਲੇਸ਼ਨ”/”Early Childhood Stimulation”) ਵਿਸ਼ੇ ‘ਤੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਅਭਿਭਾਵਕਾਂ ਨੂੰ ਬੱਚਿਆਂ ਦੇ ਜੀਵਨ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਲਈ ਜ਼ਰੂਰੀ ਉਤੇਜਨਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।

ਇਸ ਤੋਂ ਇਲਾਵਾ, ਪੂਰੀ ਮੁਹਿੰਮ ਦੇ ਦੌਰਾਨ ਸਹਾਇਕ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ ਘਰ ‘ਤੇ ਯੋਗ ਨੂੰ ਹੁਲਾਰਾ ਦੇਣਾ, ਬਿਹਤਰ ਪੋਸ਼ਣ ਲਈ ਮੋਟੇ ਅਨਾਜ (ਮਿਲੇਟਸ) ਦੇ ਲਾਭਾਂ ਬਾਰੇ ਜਾਗਰੂਕਤਾ ਮੁਹਿੰਮਾਂ, ਅਤੇ ਤੰਦਰੁਸਤ ਖਾਣ-ਪੀਣ ਦੇ ਮਹੱਤਵ ‘ਤੇ ਸਲੋਗਨ ਲਿਖਣ ਮੁਕਾਬਲਾ ਸ਼ਾਮਲ ਰਿਹਾ।ਟੀਕਾਕਰਣ ‘ਤੇ ਭਾਸ਼ਣਾਂ ਦੇ ਜ਼ਰੀਏ ਰੋਗਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਨੂੰ ਮਜ਼ਬੂਤ ​​ਕੀਤਾ ਗਿਆ, ਉੱਥੇ ਹੀ ਗੰਭੀਰ ਤੌਰ ‘ਤੇ ਤੀਬਰ ਕੁਪੋਸ਼ਣ ਵਾਲੇ (ਐੱਸਏਐੱਮ/SAM)
ਅਤੇ ਦਰਮਿਆਨੇ ਤੀਬਰ ਕੁਪੋਸ਼ਣ ਵਾਲੇ (ਐੱਮਏਐੱਮ/MAM) ਬੱਚਿਆਂ ਲਈ ਘਰ-ਘਰ ਜਾ ਕੇ ਨਿਗਰਾਨੀ ਅਤੇ ਦੇਖਭਾਲ਼ ਸੁਨਿਸ਼ਚਿਤ ਕੀਤੀ ਗਈ।

ਸਮੂਹਿਕ ਯਤਨਾਂ ਅਤੇ ਸਾਰੇ ਪੱਧਰਾਂ ‘ਤੇ ਉਤਸ਼ਾਹੀ ਭਾਗੀਦਾਰੀ ਦੇ ਨਾਲ, ਪੋਸ਼ਣ ਪਖਵਾੜਾ 2026 ਦਾ ਸਫ਼ਲ ਸਮਾਪਨ ਹੋਇਆ, ਜਿਸ ਨੇ ਇੱਕ ਤੰਦਰੁਸਤ, ਸੁਪੋਸ਼ਿਤ ਅਤੇ ਜਾਗਰੂਕ ਸਮਾਜ ਦੇ ਨਿਰਮਾਣ ਪ੍ਰਤੀ ਸਾਂਝੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ​​ਕੀਤਾ।

×