ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੀਐੱਮਐੱਸਐੱਸਐੱਸ), ਸੈਕਟਰ 10, ਚੰਡੀਗੜ੍ਹ ਵਿਖੇ ਫ੍ਰੰਟ ਆਫ਼ਿਸ ਲੈਬ ਅਤੇ ਫੂਡ ਪ੍ਰੋਡਕਸ਼ਨ ਲੈਬ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਟੇਟ-ਲੈਵਲ ਇਨਕਲੂਸਿਵ ਥੀਏਟਰ ਫੈਸਟੀਵਲ 2026 ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦੁਆਰਾ ਤਲਵਾਰਬਾਜ਼ੀ ਪ੍ਰਦਰਸ਼ਨ ਅਤੇ ਸਟੇਟ-ਲੈਵਲ ਇਨਕਲੂਸਿਵ ਥੀਏਟਰ ਫੈਸਟੀਵਲ ਟੀਮ ਦੇ ਜੇਤੂਆਂ ਦੁਆਰਾ ਪੇਸ਼ ਇੱਕ ਪਰਫਾਰਮੈਂਸ ਦੇਖੀ। ਦੌਰੇ ਦੇ ਦੌਰਾਨ ਉਨ੍ਹਾਂ ਨੇ ਅਟਲ ਟਿੰਕਰਿੰਗ ਲੈਬ ਦਾ ਵੀ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀਆਂ ਇਨੋਵੇਸ਼ਨਸ ਅਤੇ ਟੈਕਨੋਲੋਜੀ ਦੇ ਰਚਨਾਤਮਕ ਉਪਯੋਗ ਦੀ ਸ਼ਲਾਘਾ ਕੀਤੀ।
ਨਵੀਆਂ ਉਦਘਾਟਨ ਕੀਤੀਆਂ ਗਈਆਂ ਲੈਬਾਂ ਵਿਦਿਆਰਥੀਆਂ ਨੂੰ ਫ੍ਰੰਟ ਆਫ਼ਿਸ ਸੰਚਾਲਨ, ਖੁਰਾਕ ਉਤਪਾਦਨ, ਖੁਰਾਕ ਪੋਸ਼ਣ ਅਤੇ ਖੁਰਾਕ ਵਿਗਿਆਨ ਵਿੱਚ ਵਿਵਹਾਰਿਕ ਟ੍ਰੇਨਿੰਗ ਦੇਣਗੀਆਂ। ਇਨ੍ਹਾਂ ਸੁਵਿਧਾਵਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਸਾਰ ਲਾਭਦਾਇਕ ਕੌਸ਼ਲ ਵਿਕਸਿਤ ਕਰਨ ਅਤੇ ਭਵਿੱਖ ਦੇ ਰੋਜ਼ਗਾਰ ਲਈ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਨੇ ਉਨ੍ਹਾਂ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਜ਼ਰੀਏ ਸਿੱਖਣ, ਘਰੇਲੂ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਅਤੇ ਆਪਣੇ ਪਰਿਵਾਰਾਂ ਦੀ ਮਦਦ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਅਨੁਭਵ ਹਰ ਤਰ੍ਹਾਂ ਦੇ ਕੰਮ ਲਈ ਸਤਿਕਾਰ ਨੂੰ ਉਤਸ਼ਾਹਿਤ ਕਰਦੇ ਹੋਏ ਵਿਵਹਾਰਿਕ ਕੌਸ਼ਲ, ਵਿਸ਼ਵਾਸ, ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਆਤਮਨਿਰਭਰਤਾ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਨੇ ਸਟੇਟ-ਲੈਵਲ ਇਨਕਲੂਸਿਵ ਥੀਏਟਰ ਫੈਸਟੀਵਲ ਦੀ ਜੇਤੂ ਟੀਮ ਨੂੰ ਰੀਜਨਲ-ਲੈਵਲ ਫੈਸਟੀਵਲ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਨਾਲ ਪ੍ਰਦਰਸ਼ਨ ਕਰਨ, ਚੰਗੀ ਤਿਆਰੀ ਕਰਨ ਅਤੇ ਆਪਣੇ ਕੌਸ਼ਲ ਵਿੱਚ ਸੁਧਾਰ ਕਰਦੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਨੂੰ ਕਿਤਾਬਾਂ, ਕਲਾ, ਇਨੋਵੇਸ਼ਨ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਉਨ੍ਹਾਂ ਦੋਸਤਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕੀਤਾ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋ ਸਕਦੀ ਹੈ।
ਸਟੇਟ-ਲੈਵਲ ਇਨਕਲੂਸਿਵ ਥੀਏਟਰ ਫੈਸਟੀਵਲ 2026 12 ਤੋਂ 14 ਅਕਤੂਬਰ ਤੱਕ ਪੀਐੱਮ ਸ਼੍ਰੀ ਸਰਕਾਰੀ ਗਰਲਸ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 18, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ 20 ਕਲੱਸਟਰ ਸਕੂਲਾਂ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ) ਸਹਿਤ ਲਗਭਗ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਕਲੱਸਟਰ 13 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਤੋਂ ਬਾਅਦ ਕਲੱਸਟਰ 19 ਦੂਸਰੇ ਸਥਾਨ ‘ਤੇ ਅਤੇ ਕਲੱਸਟਰ 11 ਤੀਸਰੇ ਸਥਾਨ ‘ਤੇ ਰਿਹਾ। ਜੇਤੂਆਂ ਨੂੰ ਵਧਾਈ ਦਿੰਦੇ ਹੋਏ ਪ੍ਰਸ਼ਾਸਕ ਨੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਵਿਕਸਿਤ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਜੇਤੂ ਟੀਮ 18 ਨਵੰਬਰ, 2026 ਨੂੰ ਚੰਡੀਗੜ੍ਹ ਵਿੱਚ ਰੀਜਨਲ-ਲੈਵਲ ਫੈਸਟੀਵਲ ਵਿੱਚ ਚੰਡੀਗੜ੍ਹ ਦੀ ਪ੍ਰਤੀਨਿਧਤਾ ਕਰੇਗੀ, ਜਿਸ ਦੇ ਨਾਲ 3 ਦਸੰਬਰ, 2026 ਨੂੰ ਦਿੱਲੀ ਵਿੱਚ ਨੈਸ਼ਨਲ-ਲੈਵਲ ਫੈਸਟੀਵਲ ਵਿੱਚ ਹਿੱਸਾ ਲੈਣ ਦਾ ਅਵਸਰ ਮਿਲੇਗਾ।
ਪ੍ਰਸ਼ਾਸਕ ਦੇ ਨਾਲ ਸਕੱਤਰ ਸਿੱਖਿਆ ਸੁਸ਼੍ਰੀ ਪ੍ਰੇਰਣਾ ਪੁਰੀ, ਡਾਇਰੈਕਟਰ ਸਕੂਲ ਸਿੱਖਿਆ ਸ਼੍ਰੀ ਨਿਤੀਸ਼ ਸਿੰਗਲਾ, ਅਤੇ ਸਕੂਲ ਸਿੱਖਿਆ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।


