ਪੰਜਾਬ ਰਾਜਪਾਲ ਦੇ ਸੰਧਰਭ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਡੀਨ ਆਫ਼ ਫੈਕਲਟੀ ਦੇ ਤੌਰ ਤੇ ਪ੍ਰੋ.ਬਰਾੜ ਨੂੰ ਉਪ – ਕੁਲਪਤੀ ਦੀ ਖ਼ਾਲੀ ਹੋਈ ਅਸਾਮੀ ਦਾ ਵਾਧੂ ਭਾਰ ਦਿੱਤਾ ਗਿਆ
– ਵਰਤਮਾਨ ਵਿੱਚ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗ ਮੁੱਖੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ ਪ੍ਰੋ.ਬਰਾੜ
ਪੰਜਾਬ ਰਾਜ ਦੀ ਪਹਿਲੀ ਤਕਨੀਕੀ ਸਿੱਖਿਆ ਯੂਨੀਵਰਸਿਟੀ, ਆਈ.ਕੇ. ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ) ਜਲੰਧਰ – ਕਪੂਰਥਲਾ, ਦੇ ਉਪ – ਕੁਲਪਤੀ ਦੀ ਹਾਲ ਹੀ ਵਿੱਚ ਖ਼ਾਲੀ ਹੋਈ ਅਸਾਮੀ ਉਪਰ ਯੂਨੀਵਰਸਿਟੀ ਦੇ ਡੀਨ ਫੈਕਲਟੀ ਪ੍ਰੋ.(ਡਾ.) ਯਾਦਵਿੰਦਰ ਸਿੰਘ ਬਰਾੜ ਵੱਲੋਂ 20ਵੇਂ ਉਪ – ਕੁਲਪਤੀ ਵੱਜੋਂ ਅਹੁਦਾ ਸੰਭਾਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਦੇ ਸੰਧਰਭ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਡੀਨ ਆਫ਼ ਫੈਕਲਟੀ ਦੇ ਤੌਰ ਤੇ ਪ੍ਰੋ.ਬਰਾੜ ਨੂੰ ਉਪ – ਕੁਲਪਤੀ ਦੀ ਖ਼ਾਲੀ ਹੋਈ ਅਸਾਮੀ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ। ਪ੍ਰੋ.ਬਰਾੜ ਵਰਤਮਾਨ ਵਿੱਚ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਅਤੇ ਇਲੈਕਟਰੀਕਲ ਇੰਜੀਨੀਅਰਿੰਗ ਵਿਭਾਗ ਮੁੱਖੀ ਵੱਜੋਂ ਸੇਵਾਵਾਂ ਨਿਭਾ ਰਹੇ ਹਨ! ਉਹਨਾਂ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ, ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ, ਤਕਨੀਕੀ ਸਿਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ, ਯੂਨੀਵਰਸਿਟੀ ਬੋਰਡ ਚੇਅਰਮੈਨ ਸ਼੍ਰੀ ਅਨੂਪ ਬੈਕਟਰ ਜੀ ਸਹਿਤ ਸਾਰੀਆਂ ਉੱਚ ਸਖ਼ਸ਼ੀਅਤਾਂ ਦਾ ਇਹ ਜਿੰਮੇਦਾਰੀ ਦੇਣ ਦੇ ਯੋਗ ਸਮਝਣ ਲਈ ਧੰਨਵਾਦ ਕੀਤਾ!
ਇਲੈਕਟਰੀਕਲ ਇੰਜੀਨੀਅਰਿੰਗ ਵਿਸ਼ੇ ਵਿੱਚ ਪ੍ਰੋ.(ਡਾ.) ਯਾਦਵਿੰਦਰ ਸਿੰਘ ਬਰਾੜ ਦਾ ਉੱਚਾ ਨਾਂ ਤੇ ਪਹਿਚਾਣ ਹੈ। ਪ੍ਰੋ. ਬਰਾੜ ਪੰਜਾਬ ਦੇ ਜਿਲ੍ਹਾਂ ਮੋਗਾ ਦੇ ਜੰਮਪਲ ਹਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲੇਕ੍ਟ੍ਰਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ! ਉਹਨਾਂ ਨੂੰ 34 ਸਾਲ ਦਾ ਅਧਿਆਪਨ, ਖੋਜ ਅਤੇ ਪ੍ਰਸ਼ਾਸ਼ਕ ਦੇ ਤੌਰ ਤੇ ਸੇਵਾਵਾਂ ਨਿਭਾਉਣ ਦਾ ਤਜੁਰਬਾ ਹੈ! ਪ੍ਰੋਫੈਸਰ ਬਰਾੜ ਵੱਲੋਂ ਗਿਆਨੀ ਜੈਲ ਸਿੰਘ ਕਾਲਜ ਬਠਿੰਡਾ, ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਲੁਧਿਆਣਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਦਿੱਤੀਆਂ ਗਈਆਂ ਹਨ! ਉਹਨਾਂ ਦੇ ਪੜ੍ਹਾਏ ਹਜ਼ਾਰਾਂ ਵਿਦਿਆਰਥੀ ਵਿਸ਼ਵ ਪੱਧਰ ਉਪਰ ਇੰਜੀਨੀਰਿੰਗ ਦੇ ਖੇਤਰ ਵਿਚ ਸਥਾਪਿਤ ਨਾਂ ਹਨ! 200 ਤੋਂ ਜਿਆਦਾ ਖੋਜ ਪੱਤਰ ਉਹਨਾਂ ਦੇ ਨਾਂ ਹਨ!
ਉਹਨਾਂ ਦੇ ਉਪ ਕੁਲਪਤੀ ਵੱਜੋਂ ਅਹੁਦਾ ਸੰਭਾਲਣ ਮੌਕੇ ਯੂਨਿਵਰਸਿਟੀ ਉਪ ਕੁਲਪਤੀ ਸਕੱਤਰੇਤ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਯੂਨਿਵਰਸਿਟੀ ਦੇ ਬਿਹਤਰ ਭਵਿੱਖ, ਵਿਦਿਆਰਥੀਆਂ ਦੇ ਉੱਜਵਲ ਅਕਾਦਮਿਕ ਭਵਿੱਖ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਯੂਨਿਵਰਸਿਟੀ ਅਫਸਰ ਐਸੋਸੀਏਸ਼ਨ ਅਤੇ ਮੁਲਾਜ਼ਿਮ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਸੁਆਗਤ ਕੀਤਾ ਗਿਆ ਅਤੇ ਸਭਨਾਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਯੂਨਿਵਰਸਿਟੀ ਰਜਿਸਟਰਾਰ ਡਾ. ਨਵਦੀਪਕ ਸੰਧੂ, ਡੀਨ ਆਰ ਐਂਡ ਡੀ ਡਾ.ਪਰਵੀਨ ਬਾਂਸਲ, ਡੀਨ ਵਿਦਿਆਰਥੀ ਭਲਾਈ ਡਾ. ਸਤਬੀਰ ਸਿੰਘ, ਕੰਟ੍ਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ, ਵਿੱਤ ਅਧਿਕਾਰੀ ਡਾ. ਸੁਖਬੀਰ ਵਾਲਿਆ ਤੇ ਹੋਰ ਸਮੂਹ ਅਧਿਕਾਰੀ, ਫੈਕਲਟੀ ਮੈਂਬਰ, ਸਟਾਫ਼ ਮੈਂਬਰ ਅਤੇ ਵਿੱਦਿਆਰਥੀ ਮੌਜੂਦ ਸਨ।
