ਲੁਧਿਆਣਾ, 20 ਮਈ:
ਤੇ ਵੜਿੰਗ ਨੇ ਕੀਤਾ ਪਲਟਵਾਰ
ਕਿਹਾ: ਉਨ੍ਹਾਂ ਖਿਲਾਫ ਕਦੇ ਵੀ ਕੋਈ ਕੇਸ ਦਰਜ ਨਹੀਂ ਹੋਇਆ
ਅਦਾਲਤ ਨੇ ਪੀੜਤ ਪਰਿਵਾਰ ਦੇ ਬਿਆਨ ਤੋਂ ਬਾਅਦ ਕੇਸ ਬੰਦ ਕੀਤਾ ਸੀ
ਇਸ ਦੌਰਾਨ, ਬਿੱਟੂ ਦੇ ਇਸ ਦੋਸ਼ ‘ਤੇ ਕਿ ਉਨ੍ਹਾਂ ਦਾ ਨਾਂ ਇਕ ਪਰਿਵਾਰ ਵੱਲੋਂ ਦੁਖਦਾਈ ਖੁਦਕੁਸ਼ੀ ਦੇ ਮਾਮਲੇ ਵਿਚ ਐਫਆਈਆਰ ਵਿਚ ਸ਼ਾਮਲ ਕੀਤਾ ਗਿਆ ਸੀ, ਵੜਿੰਗ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਿਰੁੱਧ ਨਾ ਤਾਂ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਪਤਨੀ ਦੇ ਭਰਾ ਖ਼ਿਲਾਫ਼ ਦਰਜ ਕੇਸ ਨੂੰ ਸਰਕਾਰ ਨੇ ਨਹੀਂ, ਸਗੋਂ ਅਦਾਲਤ ਨੇ ਬੰਦ ਕੀਤਾ ਸੀ। ਕਿਉਂਕਿ ਸਬੰਧਤ ਪਰਿਵਾਰ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਦੀ ਪਤਨੀ ਦੇ ਭਰਾ ਦੀ ਇਸ ਦੁਖਦਾਈ ਘਟਨਾ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ।
ਜਿਸਦੇ ਸੰਦਰਭ ਵਿੱਚ ਵੜਿੰਗ ਨੇ ਬਿੱਟੂ ਨੂੰ ਪੁਰਾਣੇ ਅਤੇ ਗੈਰ-ਸੰਬੰਧਿਤ ਮਾਮਲਿਆਂ ਨੂੰ ਨਾ ਚੁੱਕਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਬਿੱਟੂ ਨੂੰ ਕਿਹਾ, “ਸ਼ਿਕਾਇਤ ਮੇਰੀ ਪਤਨੀ ਦੇ ਭਰਾ ਦੇ ਖ਼ਿਲਾਫ਼ ਸੀ, ਜਿਸਨੂੰ ਅਦਾਲਤ ਵਿਚ ਬਰੀ ਕਰ ਦਿੱਤਾ ਗਿਆ ਸੀ ਅਤੇ ਤੁਸੀਂ ਮੈਨੂੰ ਇਸ ਮਾਮਲੇ ਵਿਚ ਬੇਵਜ੍ਹਾ ਘਸੀਟ ਰਹੇ ਹੋ।” ਇਸ ਸਿਲਸਿਲੇ ਵਿਚ ਉਨ੍ਹਾਂ ਨੇ ਬਿੱਟੂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਤੁਹਾਡੇ ਅਤੇ ਤੁਹਾਡੇ ਰਿਸ਼ਤੇਦਾਰਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਮੈਂ ਉਨ੍ਹਾਂ ਨੂੰ ਖਿੱਚ ਲਵਾਂ, ਜਿਵੇਂ ਤੁਸੀਂ ਮੇਰਾ ਨਾਮ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ।”
ਉਨ੍ਹਾਂ ਬਿੱਟੂ ਨੂੰ ਕਿਹਾ, ”ਜਿਥੋਂ ਤੱਕ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਜਾਂ ਮੁੱਖ ਮੰਤਰੀ ਨੂੰ ਕੇਸ ਮੁੜ ਖੋਲ੍ਹਣ ਦੀ ਅਪੀਲ ਕਰਨ ਦੀਆਂ ਤੁਹਾਡੀਆਂ ਬਚਕਾਨਾ ਧਮਕੀਆਂ ਦਾ ਸਵਾਲ ਹੈ, ਤੁਸੀਂ ਜੋ ਚਾਹੋ ਜਾਂ ਕਰਨਾ ਚਾਹੋ ਕਰ ਸਕਦੇ ਹੋ, ਕਿਉਂਕਿ ਤੁਸੀਂ ਕੁਝ ਹੋਰ ਕਰਨ ਯੋਗ ਨਹੀਂ ਹੋ।” ਉਨ੍ਹਾਂ ਕਿਹਾ, “ਵੈਸੇ ਵੀ ਤੁਹਾਡੇ ਕੋਲ 4 ਜੂਨ ਤੋਂ ਬਾਅਦ ਬਹੁਤ ਸਮਾਂ ਹੈ, ਜਦੋਂ ਲੁਧਿਆਣੇ ਦੇ ਲੋਕ ਤੁਹਾਨੂੰ ਹਰਾ ਦੇਣਗੇ ਅਤੇ ਤੁਹਾਡਾ ਬੋਲੀਆ ਬਿਸਤਰਾ ਬਨ੍ਹ ਦੇਣਗੇ।”