ਨਿਰਸੁਆਰਥ ਸੇਵਾ, ਖੋਜ ਅਤੇ ਕਰੁਣਾ ਦੇ ਜ਼ਰੀਏ ਪੀਜੀਆਈਐੱਮਈਆਰ ਤਿਰੰਗੇ ਦੀ ਭਾਵਨਾ ਨੂੰ ਸਾਕਾਰ ਕਰਦਾ ਹੈ:” ਮਾਣਯੋਗ ਰਾਜਪਾਲ
ਇਨੋਵੇਸ਼ਨ, ਖੋਜ ਅਤੇ ਸੰਵੇਦਨਸ਼ੀਲ ਸਿਹਤ ਸੇਵਾਵਾਂ ਦੇ ਜ਼ਰੀਏ
ਪੀਜੀਆਈਐੱਮਈਆਰ ਰਾਸ਼ਟਰ ਦਾ ਵਿਸ਼ਵਾਸ ਨਿਰੰਤਰ ਕਮਾਉਂਦਾ ਰਹੇਗਾ”: ਪ੍ਰੋ. ਵਿਵੇਕ ਲਾਲ, ਡਾਇਰੈਕਟਰ, ਪੀਜੀਆਈਐੱਮਈਆਰ
ਦੇਸ਼ ਭਗਤੀ ਅਤੇ ਰਾਸ਼ਟਰੀ ਗੌਰਵ ਦੇ ਇਤਿਹਾਸਿਕ ਅਵਸਰ ‘ਤੇ ਅੱਜ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਦੇ ਕੈਰੋਂ ਪ੍ਰਸ਼ਾਸਨਿਕ ਭਵਨ ਪਰਿਸਰ ਵਿਖੇ 110 ਫੁੱਟ ਉੱਚਾ ਯਾਦਗਾਰੀ ਰਾਸ਼ਟਰੀ ਝੰਡਾ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੁਆਰਾ ਰਸਮੀ ਤੌਰ ‘ਤੇ ਲਹਿਰਾਇਆ ਗਿਆ।
ਰਾਸ਼ਟਰਗਾਨ ਦੀ ਗਰਿਮਾਮਈ ਧੁਨ ਦੇ ਦਰਮਿਆਨ ਵਿਸ਼ਾਲ ਤਿਰੰਗਾ ਲਹਿਰਾਉਣ ਨਾਲ ਸਮਾਰੋਹ ਦੇਸ਼ਭਗਤੀ ਅਤੇ ਪ੍ਰੇਰਣਾ ਦੇ ਵਾਤਾਵਰਣ ਵਿੱਚ ਸੰਪੰਨ ਹੋਇਆ। ਇਸ ਅਵਸਰ ‘ਤੇ ਸ਼੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ, ਯੂਟੀ ਚੰਡੀਗੜ੍ਹ; ਪ੍ਰੋ. ਵਿਵੇਕ ਲਾਲ, ਡਾਇਰੈਕਟਰ, ਪੀਜੀਆਈਐੱਮਈਆਰ;
ਪ੍ਰੋ. ਸੰਜੈ ਜੈਨ, ਡੀਨ (ਅਕਾਦਮਿਕ);
ਪ੍ਰੋ. ਸੰਜੀਵ ਹਾਂਡਾ, ਡੀਨ (ਖੋਜ); ਸ਼੍ਰੀ ਪੰਕਜ ਰਾਏ, ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸਹਿਤ ਸੰਸਥਾ ਦੇ ਸੀਨੀਅਰ ਫੈਕਲਟੀ ਮੈਂਬਰ, ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਉਪਸਥਿਤ ਰਹੇ।
ਇਸ ਅਵਸਰ ਨੂੰ “ਪੀਜੀਆਈਐੱਮਈਆਰ ਦੇ ਇਤਿਹਾਸ ਦਾ ਗੌਰਵਸ਼ਾਲੀ ਦਿਵਸ” ਦੱਸਦੇ ਹੋਏ ਮਾਣਯੋਗ ਰਾਜਪਾਲ ਨੇ ਸੰਸਥਾ ਨੂੰ ਸਮਾਰਕ ਰਾਸ਼ਟਰੀ ਝੰਡਾ ਸਥਾਪਤ ਕਰਨ ‘ਤੇ ਵਧਾਈ ਦਿੱਤੀ ਅਤੇ ਦੇਸ਼ ਦੀਆਂ ਸਿਹਤ ਸੇਵਾਵਾਂ ਵਿੱਚ ਉਸ ਦੇ ਉਤਕ੍ਰਿਸ਼ਟ ਯੋਗਦਾਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ,” ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਵਿੱਚ ਪੀਜੀਆਈਐੱਮਈਆਰ ਦਾ ਅਤਿਅੰਤ ਸਨਮਾਨਜਨਕ ਸਥਾਨ ਹੈ। ਇਸ 110 ਫੁੱਟ ਉੱਚੇ ਸਮਾਰਕ ਰਾਸ਼ਟਰੀ ਝੰਡੇ ਨੂੰ ਸਥਾਪਿਤ ਕਰਕੇ, ਸੰਸਥਾ ਨੇ ਨਾ ਕੇਵਲ ਆਪਣੀ ਪ੍ਰਤਿਸ਼ਠਾ ਨੂੰ ਨਵੀਂ ਉਚਾਈ ਦਿੱਤੀ ਹੈ, ਬਲਕਿ ਦੇਸ਼ ਦੇ 140 ਕਰੋੜ ਨਾਗਰਿਕਾਂ ਦਾ ਗੌਰਵ ਵੀ ਵਧਾਇਆ ਹੈ। ਇਸ ਜ਼ਿਕਰਯੋਗ ਉਪਲਬਧੀ ਲਈ ਮੈਂ ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਪੂਰੇ ਪੀਜੀਆਈਐੱਮਈਆਰ ਪਰਿਵਾਰ ਨੂੰ ਹਾਰਦਿਕ ਵਧਾਈ ਦਿੰਦਾ ਹਾਂ।”
ਪੀਜੀਆਈਐੱਮਈਆਰ ਦੀ ਰਾਸ਼ਟਰੀ ਪ੍ਰਤਿਸ਼ਠਾ ਦਾ ਉਲੇਖ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਇਹ ਸਨਮਾਨ ਦਹਾਕਿਆਂ ਦੀ ਸਮਰਪਿਤ ਸੇਵਾ ਦਾ ਪਰਿਣਾਮ ਹੈ।
ਉਨ੍ਹਾਂ ਨੇ ਕਿਹਾ,” ਅੱਜ
ਪੀਜੀਆਈਐੱਮਈਆਰ ਜਿਸ ਸਥਾਨ ‘ਤੇ ਹੈ, ਉਹ ਪੂਰੇ ਸੰਸਥਾਨ ਦੀ ਕਰਮਨਿਸ਼ਠਾ ਅਤੇ ਸਮਰਪਣ ਦਾ ਪਰਿਣਾਮ ਹੈ। ਉੱਤਰ ਭਾਰਤ ਹੀ ਨਹੀਂ, ਦੇਸ਼ ਭਰ ਅਤੇ ਵਿਦੇਸ਼ਾਂ ਤੋਂ ਵੀ ਲੱਖਾਂ ਲੋਕ ਇਲਾਜ ਲਈ ਇੱਥੇ ਆਉਂਦੇ ਹਨ। ਇਹੀ ਇਸ ਸੰਸਥਾਨ ਦੀ ਉਤਕ੍ਰਿਸ਼ਟਤਾ ਦਾ ਸਭ ਤੋਂ ਬੜਾ ਪ੍ਰਮਾਣ ਹੈ।”
ਅੰਗ ਦਾਨ, ਟ੍ਰਾਂਸਪਲਾਂਟੇਸ਼ਨ ਅਤੇ ਖੋਜ ਦੇ ਖੇਤਰ ਵਿੱਚ ਪੀਜੀਆਈਐੱਮਈਆਰ ਦੀਆਂ ਉਪਲਬਧੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ “ਪੀਜੀਆਈਐੱਮਈਆਰ ਦੇ ਰੋਟੋ ਨੌਰਥ (ROTTO North) ਨੂੰ ਲਗਾਤਾਰ ਪ੍ਰਾਪਤ ਹੋ ਰਹੀ ਰਾਸ਼ਟਰੀ ਮਾਨਤਾ ਅਤਿਅੰਤ ਗੌਰਵ ਦਾ ਵਿਸ਼ਾ ਹੈ। ਬਹੁਤ ਘੱਟ ਸੰਸਥਾਵਾਂ ਇਤਨੀ ਨਿਰੰਤਰ ਉਤਕ੍ਰਿਸ਼ਟਤਾ ਪ੍ਰਾਪਤ ਕਰਦੀਆਂ ਹਨ। ਮੈਡੀਕਲ ਖੋਜ ਦੇ ਖੇਤਰ ਵਿੱਚ ਪੀਜੀਆਈਐੱਮਈਆਰ
ਯੋਗਦਾਨ ਵੀ ਭਾਰਤ ਦੀ ਆਲਮੀ ਪ੍ਰਤਿਸ਼ਠਾ ਨੂੰ ਨਿਰੰਤਰ ਮਜ਼ਬੂਤ ਕਰ ਰਿਹਾ ਹੈ।”
ਰਾਸ਼ਟਰੀ ਝੰਡੇ ਅਤੇ ਪੀਜੀਆਈਐੱਮਈਆਰ ਦੇ ਕਾਰਜ-ਸੱਭਿਆਚਾਰ ਦੇ ਦਰਮਿਆਨ ਸਮਾਨਤਾ ਸਥਾਪਿਤ ਕਰਦੇ ਹੋਏ ਰਾਜਪਾਲ ਨੇ ਕਿਹਾ, “ਜਿਵੇਂ ਸਾਡੇ ਰਾਸ਼ਟਰੀ ਝੰਡੇ ਦਾ ਕੇਸਰੀ, ਸਫ਼ੇਦ ਅਤੇ ਹਰਾ ਰੰਗ ਕ੍ਰਮਵਾਰ ਤਿਆਗ, ਸ਼ਾਂਤੀ ਅਤੇ ਪ੍ਰਗਤੀ ਦਾ ਪ੍ਰਤੀਕ ਹਨ, ਉਸੇ ਤਰ੍ਹਾਂ ਪੀਜੀਆਈਐੱਮਈਆਰ ਦੇ ਡਾਕਟਰ, ਨਰਸਿੰਗ ਅਤੇ ਪੈਰਾ ਮੈਡੀਕਲ ਸਟਾਫ਼ ਆਪਣੀ ਨਿਰਸੁਆਰਥ ਸੇਵਾ ਦੇ ਜ਼ਰੀਏ ਇਨ੍ਹਾਂ ਕਦਰਾਂ-ਕੀਮਤਾਂ ਨੂੰ ਜੀਵੰਤ ਕਰਦੇ ਹਨ। ਅਸ਼ੋਕ ਚੱਕਰ ਵਾਂਗ, ਪੀਜੀਆਈਐੱਮਈਆਰ ਖੋਜ, ਇਨੋਵੇਸ਼ਨ ਅਤੇ ਮਰੀਜ਼ਾਂ ਦੀ ਦੇਖਭਾਲ਼ ਵਿੱਚ ਉਤਕ੍ਰਿਸ਼ਟਤਾ ਦੇ ਜ਼ਰੀਏ ਨਿਰੰਤਰ ਅੱਗੇ ਵਧ ਰਿਹਾ ਹੈ।”
ਰਾਜਪਾਲ ਨੇ 22 ਜੁਲਾਈ 1947 ਨੂੰ ਸੰਵਿਧਾਨ ਸਭਾ ਦੁਆਰਾ ਤਿਰੰਗੇ ਨੂੰ ਅਪਣਾਏ ਜਾਣ ਨੂੰ ਯਾਦ ਕੀਤਾ ਅਤੇ ਮਦਨ ਲਾਲ ਢੀਂਗਰਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਸਮੇਤ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਕਿਹਾ ਕਿ ਰਾਸ਼ਟਰੀ ਝੰਡਾ ਹਰ ਭਾਰਤੀ ਨੂੰ ਸਾਹਸ, ਤਿਆਗ ਅਤੇ ਦੇਸ਼ ਭਗਤੀ ਦੇ ਆਦਰਸ਼ਾਂ ਨਾਲ ਪ੍ਰੇਰਿਤ ਕਰਦਾ ਹੈ।
ਰਾਜਪਾਲ ਨੇ ਐਡਵਾਂਸਡ ਨਿਊਰੋਸਾਇੰਸ ਸੈਂਟਰ, ਆਉਣ ਵਾਲੇ ਐਡਵਾਂਸਡ ਮਦਰ ਐਂਡ ਚਾਇਲਡ ਸੈਂਟਰ ਦੇ ਸੰਚਾਲਨ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਇੱਕ ਮੈਡੀਕਲ ਕਾਲਜ ਦੇ ਐਲਾਨ ਦੀ ਸ਼ਲਾਘਾ ਕੀਤੀ, ਇਹ ਕਹਿੰਦੇ ਹੋਏ ਕਿ ਇਹ ਪਹਿਲਾਂ ਤੀਜੇ ਦਰਜੇ ਦੀ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣਗੀਆਂ।
ਪੀਜੀਆਈਐੱਮਈਆਰ ਦੀ ਅਭਿਨਵ ਸਾਰਥੀ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਨੇ ਕਿਹਾ, “ਸਾਰਥੀ ਜਨਤਕ ਭਾਗੀਦਾਰੀ ਦੇ ਜ਼ਰੀਏ ਸੇਵਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਹਜ਼ਾਰਾਂ ਨੌਜਵਾਨ ਵਲੰਟੀਅਰਾਂ ਨੂੰ ਮਰੀਜ਼ਾਂ ਦੀ ਦੇਖਭਾਲ਼ ਨਾਲ ਜੋੜ ਕੇ, ਪੀਜੀਆਈਐੱਮਈਆਰ ਨੇ ਇੱਕ ਅਜਿਹਾ ਮਾਡਲ ਬਣਾਇਆ ਹੈ ਜਿਸ ਨੂੰ ਦੇਸ਼ ਭਰ ਦੇ ਸੈਂਕੜੇ ਹਸਪਤਾਲ ਅਪਣਾਅ ਰਹੇ ਹਨ। ਇਹ ਕਰੁਣਾ ਦੇ ਜ਼ਰੀਏ ਰਾਸ਼ਟਰ ਨਿਰਮਾਣ ਦੀ ਸਸ਼ਕਤ ਉਦਾਹਰਣ ਹੈ।”
ਸਿਹਤ ਸੇਵਾਵਾਂ ਪੇਸ਼ੇਵਰਾਂ ਨੂੰ ਡਾਕਟਰੀ ਪੇਸ਼ੇ ਦੇ ਸਭ ਤੋਂ ਉੱਚੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੰਦੇ ਹੋਏ, ਰਾਜਪਾਲ ਨੇ ਕਿਹਾ, “ਇਸ ਝੰਡੇ ਦੀ ਉਚਾਈ ਸਾਡੇ ਰਾਸ਼ਟਰੀ ਚਰਿੱਤਰ ਦੀ ਉਚਾਈ ਨੂੰ ਪ੍ਰੇਰਿਤ ਕਰਨੀ ਚਾਹੀਦੀ ਹੈ। ਮਹਾਨਤਾ ਸਿਰਫ਼ ਬੁਨਿਆਦੀ ਢਾਂਚੇ ਜਾਂ ਟੈਕਨੋਲੋਜੀ ਵਿੱਚ ਨਹੀਂ ਹੈ, ਬਲਕਿ ਕਰੁਣਾ ਅਤੇ ਨਿਰਸੁਆਰਥ ਸੇਵਾ ਵਿੱਚ ਹੈ। ਕਿਸੇ ਵੀ ਡਿਗਰੀ ਨਾਲੋਂ ਵੱਧ ਮਹੱਤਵਪੂਰਨ ਉਹ ਭਾਵਨਾ ਹੈ ਜਿਸ ਨਾਲ ਉਸ ਗਿਆਨ ਦੀ ਵਰਤੋਂ ਕੀਤੀ ਜਾਂਦੀ ਹੈ।”
ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਸ਼੍ਰੀ ਕਟਾਰੀਆ ਨੇ ਡਾਕਟਰਾਂ, ਖੋਜਕਰਤਾਵਾਂ, ਫੈਕਲਟੀ ਅਤੇ ਸਟਾਫ਼ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਦੇ ਸਮਰਪਣ ਨੇ ਪੀਜੀਆਈਐੱਮਈਆਰ ਨੂੰ ਭਾਰਤ ਦੇ ਬਿਹਤਰੀਨ ਮੈਡੀਕਲ ਸੰਸਥਾਨਾਂ ਵਿੱਚ ਸਥਾਪਿਤ ਕੀਤਾ।
ਉਨ੍ਹਾਂ ਨੇ ਕਿਹਾ, “ਜਿਵੇਂ ਕਿ ਇਹ ਤਿਰੰਗਾ ਪੀਜੀਆਈਐੱਮਈਆਰ ਉੱਤੇ ਮਾਣ ਨਾਲ ਲਹਿਰਾ ਰਿਹਾ ਹੈ, ਉਸੇ ਤਰ੍ਹਾਂ ਇਹ ਸਾਨੂੰ ਵਧੇਰੇ ਸਸ਼ਕਤ ਰਾਸ਼ਟਰ ਨਿਰਮਾਣ ਦੀ ਪ੍ਰੇਰਣਾ ਦਿੰਦਾ ਰਹੇ। ਅੱਜ, ਭਾਰਤ ਭਰ ਅਤੇ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਇਲਾਜ ਲਈ ਆਉਂਦੇ ਹਨ। ਇਹ ਇਸ ਸੰਸਥਾ ਦੀ ਉਤਕ੍ਰਿਸ਼ਟਤਾ ਦਾ ਸਭ ਤੋਂ ਬੜਾ ਪ੍ਰਮਾਣ ਹੈ। ਇਸ ਯਾਦਗਾਰੀ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦਾ ਮੌਕਾ ਪ੍ਰਾਪਤ ਹੋਣਾ ਮੇਰੇ ਲਈ ਅਤਿਅੰਤ ਗੌਰਵ ਦਾ ਵਿਸ਼ਾ ਹੈ।”
ਇਸ ਤੋਂ ਪਹਿਲਾਂ, ਮਾਣਯੋਗ ਰਾਜਪਾਲ ਦਾ ਸੁਆਗਤ ਕਰਦੇ ਹੋਏ, ਪੀਜੀਆਈਐੱਮਈਆਰ ਦੇ ਡਾਇਰੈਕਟਰ, ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ਯਾਦਗਾਰੀ ਰਾਸ਼ਟਰੀ ਝੰਡਾ ਭਾਰਤ ਦੀ ਏਕਤਾ, ਕੁਰਬਾਨੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਪ੍ਰਤੀਬੱਧਤਾ ਦਾ ਇੱਕ ਸਥਾਈ ਪ੍ਰਤੀਕ ਬਣਿਆ ਰਹੇਗਾ।
ਸੰਸਥਾ ਦੇ ਤੇਜ਼ੀ ਨਾਲ ਵਿਸਤਾਰ ਨੂੰ ਉਜਾਗਰ ਕਰਦੇ ਹੋਏ, ਪੀਜੀਆਈਐੱਮਈਆਰ ਦੇ ਡਾਇਰੈਕਟਰ ਨੇ ਕਿਹਾ, “ਪੀਜੀਆਈਐੱਮਈਆਰ ਤਾਕਤ ਤੋਂ ਤਾਕਤ ਵੱਲ ਵਧ ਰਿਹਾ ਹੈ। ਐਡਵਾਂਸਡ ਨਿਊਰੋਸਾਇੰਸ ਸੈਂਟਰ ਪੂਰੀ ਤਰ੍ਹਾਂ ਸੰਚਾਲਿਤ ਹੋ ਚੁੱਕਿਆ ਹੈ ਅਤੇ ਐਡਵਾਂਸਡ ਮਦਰ ਐਂਡ ਚਾਇਲਡ ਸੈਂਟਰ ਜਲਦੀ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਅਸੀਂ ਦੇਸ਼ ਵਿੱਚ ਬਿਹਤਰੀਨ ਟੈਕਨੋਲੋਜੀ ਅਤੇ ਮਰੀਜ਼ਾਂ ਦੀ ਦੇਖਭਾਲ਼ ਦੇ ਉੱਚਤਮ ਮਿਆਰ ਲਿਆਉਣ ਲਈ ਪ੍ਰਤੀਬੱਧ ਹਾਂ।”
ਪ੍ਰੋ. ਵਿਵੇਕ ਲਾਲ ਨੇ ਅੱਗੇ ਕਿਹਾ, “ਪੀਜੀਆਈਐੱਮਈਆਰ ਸਦਾ ਕਰੁਣਾ, ਗੁਣਵੱਤਾਪੂਰਨ ਸਿਹਤ ਸੇਵਾਵਾਂ ਅਤੇ ਅਤਿ-ਆਧੁਨਿਕ ਤਕਨੀਕ ਦਾ ਸਮਾਨਰਥੀ ਰਿਹਾ ਹੈ। ਸਾਡੇ ਮਰੀਜ਼ਾਂ ਨੂੰ ਜੋ ਵੀ ਸੁਵਿਧਾ ਹੁੰਦੀ ਹੈ, ਅਸੀਂ ਇਸ ਸੰਸਥਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਨੋਵੇਸ਼ਨ, ਖੋਜ ਅਤੇ ਨਿਰਸੁਆਰਥ ਸੇਵਾ ਦੇ ਜ਼ਰੀਏ ਰਾਸ਼ਟਰ ਨੇ ਜੋ ਵਿਸ਼ਵਾਸ ਸਾਡੇ ‘ਤੇ ਵਿਅਕਤ ਕੀਤਾ ਹੈ, ਉਸ ਉੱਤੇ ਖਰਾ ਉਤਰਨਾ ਸਾਡੀ ਸਰਬਉੱਚ ਪ੍ਰਾਥਮਿਕਤਾ ਹੈ।”
ਸਮਾਰੋਹ ਦਾ ਸਮਾਪਨ ਪ੍ਰੋ. ਸੰਜੈ ਜੈਨ, ਡੀਨ (ਅਕਾਦਮਿਕ) ਦੁਆਰਾ ਧੰਨਵਾਦ ਪ੍ਰਸਤਾਵ ਅਤੇ ਰਾਸ਼ਟਰਗਾਨ ਨਾਲ ਹੋਇਆ।
110 ਫੁੱਟ ਉੱਚੇ ਯਾਦਗਾਰੀ ਰਾਸ਼ਟਰੀ ਝੰਡੇ ਦੀ ਸਥਾਪਨਾ ਪੀਜੀਆਈਐੱਮਈਆਰ ਦੀ ਵਿਕਾਸ ਯਾਤਰਾ ਵਿੱਚ ਇੱਕ ਹੋਰ ਇਤਿਹਾਸਿਕ ਉਪਲਬਧੀ ਹੈ, ਜੋ ਰਾਸ਼ਟਰ ਸੇਵਾ, ਉਤਕ੍ਰਿਸ਼ਟ ਸਿਹਤ ਸੇਵਾਵਾਂ, ਮੈਡੀਕਲ ਸਿੱਖਿਆ ਅਤੇ ਖੋਜ ਪ੍ਰਤੀ ਸੰਸਥਾਨ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ।
