ਚੰਡੀਗੜ੍ਹ, 8 ਸਤੰਬਰ, 2025: ਇੰਡੀਅਨ ਰੈੱਡ ਕਰਾਸ ਸੋਸਾਇਟੀ, ਪੰਜਾਬ ਪੰਜਾਬ ਸ਼ਾਖਾ ਨੂੰ ਅੱਜ ਭਾਰਤ ਦੇ ਭਰੋਸੇਮੰਦ ਔਨਲਾਇਨ ਦਾਨ ਪਲੈਟਫਾਰਮ, ਡੋਨੇਟਕਾਰਟ (DonateKart) ਦੁਆਰਾ ਤਿੰਨ ਬਚਾਅ ਕਿਸ਼ਤੀਆਂ ਦੇ ਦਾਨ ਨਾਲ ਆਪਣੇ ਆਫ਼ਤ ਰਾਹਤ ਸੰਸਾਧਨਾਂ ਵਿੱਚ ਇੱਕ ਕੀਮਤੀ ਵਾਧਾ ਪ੍ਰਾਪਤ ਹੋਇਆ। ਇਹ ਕਿਸ਼ਤੀਆਂ ਕਲਾਊਡ ਫੰਡਿੰਗ ਦੇ ਜ਼ਰੀਏ ਪ੍ਰਾਪਤ ਕੀਤੀਆਂ ਗਈਆਂ, ਜੋ ਜ਼ਰੂਰਤ ਦੇ ਸਮੇਂ ਸਮਾਜ ਦੀ ਸਮੂਹਿਕ ਸ਼ਕਤੀ ਅਤੇ ਕਰੁਣਾ ਨੂੰ ਦਰਸਾਉਂਦੀਆਂ ਹਨ।

ਮੁੱਖ ਵਿਸ਼ੇਸ਼ਤਾਵਾਂ:

ਦਾਨ ਵੇਰਵੇ: ਪੰਜਾਬ ਵਿੱਚ ਹੜ੍ਹ-ਰਾਹਤ ਕਾਰਜਾਂ ਨੂੰ ਮਜ਼ਬੂਤ ​​ਕਰਨ ਲਈ ਤਿੰਨ ਬਚਾਅ ਕਿਸ਼ਤੀਆਂ – ਇੱਕ 8-ਸੀਟਰ ਅਤੇ ਦੋ 4-ਸੀਟਰ – ਨੂੰ ਵਿਸ਼ੇਸ਼ ਤੌਰ ‘ਤੇ ਮੁੰਬਈ ਤੋਂ ਚੰਡੀਗੜ੍ਹ ਹਵਾਈ ਮਾਰਗ ਰਾਹੀਂ ਲਿਆਂਦਾ ਗਿਆ।

ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ: ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਸਟੇਟ ਰੈੱਡ ਕਰਾਸ ਦੇ ਪ੍ਰਧਾਨ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਸ਼ਤੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਹਾਲ ਹੀ ਦੇ ਹੜ੍ਹਾਂ ਦੌਰਾਨ ਸਮੇਂ ‘ਤੇ ਮਾਨਵੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਡੋਨੇਟਕਾਰਟ (DonateKart) ਦੀ ਸ਼ਲਾਘਾ ਕੀਤੀ।

ਵੰਡ ਯੋਜਨਾ: ਇੱਕ ਸੁਨਿਯੋਜਿਤ ਰਾਹਤ ਰਣਨੀਤੀ ਦੇ ਤਹਿਤ, ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਚਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਦੇ ਲਈ ਗੁਰਦਾਸਪੁਰ ਵਿੱਚ ਦੋ ਕਿਸ਼ਤੀਆਂ ਅਤੇ ਹੁਸ਼ਿਆਰਪੁਰ ਵਿੱਚ ਇੱਕ ਕਿਸ਼ਤੀ ਤੈਨਾਤ ਕੀਤੀਆਂ ਜਾਣਗੀਆਂ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਜਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਇੰਡੀਅਨ ਰੈੱਡ ਕਰਾਸ ਸੋਸਾਇਟੀ ਹਮੇਸ਼ਾ ਰਾਹਤ ਅਤੇ ਪੁਨਰਵਾਸ ਦੇ ਪ੍ਰਯਾਸਾਂ ਵਿੱਚ ਸਭ ਤੋਂ ਅੱਗੇ ਰਹੀ ਹੈ, ਅਤੇ ਇਨ੍ਹਾਂ ਬਚਾਅ ਕਿਸ਼ਤੀਆਂ ਦੇ ਜੁੜਨ ਨਾਲ ਐਮਰਜੈਂਸੀ ਦੌਰਾਨ ਪ੍ਰਭਾਵੀ ਢੰਗ ਨਾਲ ਪ੍ਰਤੀਕਿਰਿਆ ਦੇਣ ਦੀ ਇਸ ਦੀ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਉਨ੍ਹਾਂ ਨੇ ਡੋਨੇਟਕਾਰਟ(DonateKart) ਦੇ ਜ਼ਰੀਏ ਯੋਗਦਾਨ ਦੇਣ ਵਾਲੇ ਹਜ਼ਾਰਾਂ ਦਾਨੀਆਂ ਦੁਆਰਾ ਦਿਖਾਈ ਗਈ ਉਦਾਰਤਾ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਵਲ ਸੋਸਾਇਟੀ ਅਤੇ ਮਾਨਵੀ ਸੰਗਠਨਾਂ ਦੇ ਦਰਮਿਆਨ ਇਸ ਤਰ੍ਹਾਂ ਦਾ ਸਹਿਯੋਗ ਕੁਦਰਤੀ ਆਫ਼ਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਹੈ।