ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਦੇਸ਼ ਦੀਆਂ ਸੀਮਾਵਾਂ ‘ਤੇ ਤੈਨਾਤ ਜਵਾਨਾਂ ਲਈ ਦੀਵਾਲੀ ਦੀਆਂ ਛੇ ਟਨ ਮਠਿਆਈਆਂ ਲੈ ਕੇ ਜਾਣ ਵਾਲੇ ਦੋ ਫੌਜੀ ਟਰੱਕਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੋਟਰੀ ਦੀ ਇਸ ਵਾਰਸ਼ਿਕ ਪਹਿਲ ਦੇ ਤਹਿਤ ਛੇ ਟਨ ਮਠਿਆਈ ਭੇਜੀ ਜਾ ਰਹੀ ਹੈ। ਭਾਰਤੀ ਵਾਯੂ ਸੈਨਾ ਇਸ ਮਠਿਆਈ ਨੂੰ ਚੰਡੀਗੜ੍ਹ ਤੋਂ ਦੇਸ਼ ਭਰ ਦੇ ਅਲੱਗ-ਅਲੱਗ ਸੀਮਾਵਰਤੀ ਖੇਤਰਾਂ ਵਿੱਚ ਤੈਨਾਤ ਜਵਾਨਾਂ ਤੱਕ ਪਹੁੰਚਾਵੇਗੀ।
ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਰੋਟਰੀ ਕਲੱਬ ਦੇ ਮੈਂਬਰ ਉਨ੍ਹਾਂ ਜਵਾਨਾਂ ਨੂੰ ਤਿਉਹਾਰਾਂ ‘ਤੇ ਯਾਦ ਰੱਖਦੇ ਹਨ, ਜੋ ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਕਰਦੇ ਹੋਏ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਜਵਾਨਾਂ ਪ੍ਰਤੀ ਦੇਸ਼ਵਾਸੀਆਂ ਦਾ ਪਿਆਰ, ਸਨਮਾਨ ਅਤੇ ਆਭਾਰ ਦਿਖਾਉਂਦੇ ਹਨ। ਇਸ ਨਾਲ ਦੇਸ਼ ਦੀ ਸੇਵਾ ਵਿੱਚ ਤੈਨਾਤ ਜਵਾਨਾਂ ਨੂੰ ਵੀ ਤਿਉਹਾਰਾਂ ਦੀਆਂ ਖੁਸ਼ੀਆਂ ਮਿਲਦੀਆਂ ਹਨ।
‘ਆਪ ਹੈਂ ਤੋ ਹਮ ਹੈਂ’ ਦੇ ਸੰਦੇਸ਼ ਨਾਲ ਰੋਟਰੀ ਸੰਨ 2016 ਤੋਂ ਇਹ ਇਹ ਕੰਮ ਕਰ ਰਿਹਾ ਹੈ।
ਇਸ ਪਹਿਲ ਦੀ ਸ਼ੁਰੂਆਤ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਾਜੇਂਦਰ ਕੇ. ਸਾਬੂ ਦੀ ਪਤਨੀ ਸ਼੍ਰੀਮਤੀ ਊਸ਼ਾ ਸਾਬੂ ਨੇ ਕੀਤੀ ਸੀ। ਹੁਣ ਰੋਟਰੀ ਕਲੱਬ ਆਵ੍ ਚੰਡੀਗੜ੍ਹ ਅਤੇ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3080 ਦੇ ਮੈਂਬਰ ਵੀ ਇਸ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸ਼੍ਰੀਮਤੀ ਟੀਨਾ ਵਿਰਕ ਨੇ ਦਿੱਤੀ।
ਰੋਟਰੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਸ਼੍ਰੀ ਮਧੂਕਰ ਮਲਹੋਤਰਾ ਨੇ ਚੰਡੀਗੜ੍ਹ ਵਿੱਚ ਤੈਨਾਤ ਭਾਰਤੀ ਵਾਯੂ ਸੈਨਾ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਯੂ ਸੈਨਾ ਇਸ ਮਠਿਆਈ ਨੂੰ ਦੇਸ਼ ਦੇ ਅਲੱਗ-ਅਲੱਗ ਸਥਾਨਾਂ ਤੱਕ ਸਮੇਂ ‘ਤੇ ਪਹੁੰਚਾਉਣ ਵਿੱਚ ਮਦਦ ਕਰਦੀ ਹੈ।


