ਬਾਬਾ ਬਕਾਲਾ ਸਾਹਿਬ
ਰੱਖੜ ਪੁਨਿੰਆ ਮੋਕੇ ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧਰਤੀ ਤੇ ਨਤਮਸਤਕ ਹੋਏ ਅਤੇ ਸੰਬੋਧਨ ਕਰਦਿਆਂ ਸੂਬੇ ਦੇ ਲੋਕਾਂ ਨੂੰ ਰੱਖੜੀ ਦੇ ਪਵਿੱਤਰ ਦਿਨ ਦੀ ਵਧਾਈ ਦਿੱਤੀ।ਇਸ ਦੌਰਾਨ ਉਨਾਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਪੰਜਾਬ ਨੂੰ ਚੰਗਾ ਪ੍ਰਸਾਸ਼ਨ ਦੇਵੇਗੀ ਤੇ ਆਉਣ ਵਾਲਾ ਸਮਾਂ ਹੁਣ ਪੰਜਾਬ ਦੇ ਲੋਕਾਂ ਦਾ ਹੈ ਤੇ ਪੰਜਾਬ ਦੇ ਲੋਕ ਕਾਂਗਰਸ ਨੂੰ ਸੱਤਾ ਵਿੱਚ ਲਿਆਉਣ ਲਈ ਤਿਆਰ ਬੇਠੇ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਦੀ ਰੈਲੀ ਵਿੱਚ ਲੋਕ ਵਿਆਹ ਵਾਂਗ ਆਉਂਦੇ ਹਨ ਤੇ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਭੋਗ ਵਾਂਗ ਜਾਂਦੇ ਹਨ।ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਗੁਰੂ ਦੋਖੀ ਤੇ ਪੰਥ ਵਿਰੋਧੀ ਮੁੱਖ ਮੰਤਰੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ,ਸਿੱਖ ਕੋਮ ਤੇ ਪੰਜਾਬੀ ਅਜਿਹੇ ਵਿਅਕਤੀ ਨੂੰ ਕੁਰਸੀ ਤੇ ਬਣਿਆ ਨਹੀਂ ਰਹਿਣ ਦੇਣਗੇ।ਉਨਾਂ ਕਿਹਾ ਕਿ ਸ਼ਰਾਬੀ ਹਾਲਤ ਵਿੱਚ ਧਾਰਮਿਕ ਸਥਾਨਾ ਅਤੇ ਵਿਧਾਨ ਸਭਾ ਵਿੱਚ ਜਾਣ ਵਾਲਾ ਮੁੱਖ ਮੰਤਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਇੱਜਤ ਨਹੀਂ ਕਰਦਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਡਰਾਮਿਆਂ ਨੂੰ ਸਮਝ ਨਹੀਂ ਸਕੇ ਤੇ ਸ਼ਰਾਬ ਛੱਡਣ ਲਈ ਆਪਣੀ ਮਾਂ ਦੀ ਸੋਂਹ ਖਾ ਕੇ ਵੀ ਇਸ ਮੁੱਖ ਮੰਤਰੀ ਨੇ ਸ਼ਰਾਬ ਦਾ ਸੇਵਨ ਨਹੀਂ ਛੱਡਿਆ।ਉਨਾਂ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਤੇ ਮਾਸ਼ਟਰ ਦਾ ਮੁੰਡਾ ਕਹਿਣ ਵਾਲੇ ਮੁੱਖ ਮੰਤਰੀ ਨੇ ਕਿਸਾਨਾਂ ਤੇ ਅਧਿਆਪਕਾਂ ਦੀ ਕੁੱਟ ਮਾਰ ਕੀਤੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਦਾ ਘਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ ਤੇ ਪੰਜ ਕਰੋੜ ਰੁਪਏ ਵਿੱਚ ਬਲਾਤਕਾਰ ਦੇ ਦੋ ਪਰਚਿਆਂ ਨੂੰ ਰਫਾ ਦਫਾ ਕਰਨ ਲਈ ਪੰਜ ਕਰੋੜ ਰੁਪਏ ਦੀ ਰਾਸ਼ੀ ਦਾ ਅਦਾਨ ਪ੍ਰਦਾਨ ਹੋਇਆ ਹੈ ਤੇ ਇਸ ਸਬੰਧ ਵਿੱਚ ਪੀੜਤ ਵੱਲੋਂ ਹਾਈ ਕੋਰਟ ਵਿੱਚ ਬਿਆਨ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਕੱਟੜ ਇਮਾਨਦਾਰ ਦਾ ਘਰ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋੋਇਆ ਹੈ ਤੇ ਅਧਿਕਾਰੀਆ ਦੀਆਂ ਨਿਉਕਤੀਆਂ ਮੁੱਖ ਮੰਤਰੀ ਦੇ ਘਰ ਤੋਂ ਹੋ ਰਹੀਆ ਹਨ ਤੇ ਇਸ ਵਿੱਚ ਮੁੱਖ ਮੰਤਰੀ ਦਾ ਪਰਿਵਾਰ ਭ੍ਰਿਸ਼ਟਾਚਾਰ ਚ ਲਿਪਤ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟ ਕੇ ਕਨੇਡਾ ਤੇ ਆਸ਼ਟਰੇਲੀਆ ਪੈਸੇ ਭੇਜੇ ਜਾ ਰਹੇ ਹਨ।ਉਨਾਂ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਘੁੰਮ ਰਹੇ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਹਰ ਗੱਲ ਦੀ ਰਿਪੋਟ ਕਰਦੇ ਹਨ ਤੇ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ।ਉਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਅਮਨ ਕਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਤੇ ਗੈਂਗਸਟਰ ਫਿਰੋਤੀਆਂ ਮੰਗ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਭਰਮਾਰ ਇਸ ਕਦਰ ਵੱਧ ਗਈ ਹੈ ਕਿ ਹਰ ਘਰ ਤੱਕ ਆਸਾਨੀ ਨਾਲ ਨਸ਼ਾ ਪਹੁੰਚ ਰਿਹਾ ਹੈ।ਉਨਾਂ ਕਿਹਾ ਕਿ ਅਖੋਤੀ ਕ੍ਰਾਂਤੀਕਾਰੀਆ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ।ਉਨਾਂ ਕਿਹਾ ਕਿ ਫਰੀਦਕੋਟ ਵਿੱਚ ਐਮ.ਆਰ.ਆਈ ਮਸ਼ੀਨ 29 ਕਰੋੜ ਰੁਪਏ ਦੀ ਖਰੀਦੀ ਗਈ ਜਦ ਕਿ ਉਹੀ ਮਸ਼ੀਨ ਪੀ.ਜੀ.ਆਈ ਵੱਲੋਂ 19 ਕਰੋੜ ਰੁਪਏ ਨਾਲ ਖਰੀਦੀ ਗਈ ਹੈ।ਉਨਾਂ ਕਿਹਾ ਕਿ ਸਾਢੇ ਚਾਰ ਸਾਲ ਚ ਮਾਈਨਿੰਗ ਚੋਂ ਆਉਣ ਵਾਲਾ ਫੰਡ ਹੁਣ ਕਿੱਥੇ ਹੈ? ਉਨਾਂ ਕਿਹਾ ਕਿ ਤਿੰਨ ਮਹੀਨੇ ਦੇ ਉਨਾਂ ਦੇ ਕਾਰਜਕਾਲ ਦੌਰਾਨ ਉਨਾਂ ਵੱਲੋਂ ਪੈਟਰੋਲ,ਡੀਜਲ ਸਸਤਾ ਕੀਤਾ ਤੇ ਬਿਜਲੀ ਸਮੇਤ ਪਾਣੀ ਦੀਆ ਟੈਂਕੀਆਂ ਦੇ ਬਿਲ ਮਾਫ ਕਰਨ ਦੇ ਨਾਲ ਨਾਲ ਧਾਰਮਿਕ ਸਥਾਨਾ ਨੂੰ ਵੀ ਪੈਸਾ ਦਿੱਤਾ ਜਦ ਕਿ ਆਮ ਆਦਮੀ ਪਾਰਟੀ ਤਾਂ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੇ ਮਤੇ ਤੋਂ ਵੀ ਭੱਜ ਗਈ।ਇਸ ਮੋਕੇ ਤੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ,ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਹੋਰ ਸੀਨੀਆ ਨੇਤਾਵਾਂ ਨੇ ਸੰਬੋਧਨ ਕੀਤਾ।
ਪੰਜਾਬ ਲਈ ਵੱਡੀ ਕਾਰਪੋਰੇਟ ਉਪਲਬਧੀ: Tynor ਨੂੰ Kedaara Capital ਤੋਂ ਮਿਲੇਗਾ $200 ਮਿਲੀਅਨ ਦਾ ਰਣਨੀਤਿਕ ਨਿਵੇਸ਼
ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਮਹੱਤਵਪੂਰਨ ਵਿਕਾਸ ਦੇ ਤਹਿਤ, ਮੋਹਾਲੀ ਸਥਿਤ Tynor Orthotics, ਜੋ ਭਾਰਤ ਦਾ ਪ੍ਰਮੁੱਖ ਆਰਥੋਪੀਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ ਹੈ, ਨੂੰ Kedaara Capital ਵੱਲੋਂ $200 ਮਿਲੀਅਨ ਦਾ ਰਣਨੀਤਿਕ ਨਿਵੇਸ਼ ਮਿਲਣ ਜਾ ਰਿਹਾ ਹੈ। Tynor ਭਾਰਤ ਦਾ ਨੰਬਰ 1 ਡਾਕਟਰ-ਰਿਕਮੈਂਡਡ ਆਰਥੋਪੀਡਿਕ...
