ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ, ਪੁਰਾਣੇ ਵਿਦਿਆਰਥੀਆਂ ਤੋਂ ਇਲਾਵਾ ਉਨਾਂ ਦੇ ਪਰਿਵਾਰਿਕ ਮੈਂਬਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਿਤ ਹੁੰਦੇ ਹੋਏ ਪ੍ਰੋ. ਦੀਪਕ ਮਨਮੋਹਨ ਨੇ ਸੁਖਵਿੰਦਰ ਪਾਲ ਸਿੰਘ ਦੇ ਪ੍ਰੋ. ਮੋਹਨ ਸਿੰਘ ਦੀਵਾਨਾ ਅਤੇ ਹੋਰ ਅਕਾਦਮਿਕ ਹਸਤੀਆਂ ਨਾਲ ਸੰਬੰਧਾਂ ਦੀ ਚਰਚਾ ਕੀਤੀ। ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਉਸਨੇ ਨੇ ਯੂਨੀਵਰਸਿਟੀ ਨੂੰ ਸਹੀ ਮਾਅਨਿਆਂ ਦੇ ਵਿੱਚ ਆਪਣੇ ਅੰਦਰ ਸਜੀਵ ਰੱਖਿਆ ਹੋਇਆ ਸੀ।
ਪ੍ਰੋ. ਸ਼ਾਮ ਸਿੰਘ ਨੇ ਪੰਜਾਬ ਯੂਨੀਵਰਸਿਟੀ ਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਸੁਖਵਿੰਦਰ ਪਾਲ ਦੇ ਸਿਰਜਨਾਤਮਕ ਪੱਖ ਨੂੰ ਉਜਾਗਰ ਕੀਤਾ। ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਉਸਨੇ ਵਿਦਿਆਰਥੀ ਹੋਣ ਦੇ ਅਰਥਾਂ ਨੂੰ ਉਜਾਗਰ ਕੀਤਾ ਹੈ।। ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੁਖਵਿੰਦਰ ਪਾਲ ਸਿੰਘ ਦੀ ਸ਼ਖਸ਼ੀਅਤ ਪੋਠੋਹਾਰ ਦੇ ਇਲਾਕੇ ਚੋਂ ਪੰਜਾਬ ਯੂਨੀਵਰਸਿਟੀ ਨੂੰ ਮਿਲੇ ਪ੍ਰਭਾਵਾਂ ਨੂੰ ਦਰਸਾਉਂਦੀ ਸੀ।
ਉਪਰੋਕਤ ਬੁਲਾਰਿਆਂ ਤੋਂ ਇਲਾਵਾ ਡਾ. ਪਰਮਪਾਲ ਸਿੰਘ, ਪਰਮਜੀਤ ਸਿੰਘ ਰੰਧਾਵਾ, ਗੁਰਬੀਰ ਸਿੰਘ ਮਚਾਕੀ, ਡਾ. ਜਸਵਿੰਦਰ ਸਿੰਘ, ਹਰਕਮਲ ਪ੍ਰੀਤ ਸਿੰਘ, ਅੰਮ੍ਰਿਤ ਕੌਰ, ਡਾ. ਹਰਬੰਸ ਸਿੰਘ ਸਿੱਧੂ ਆਦਿ ਨੇ ਵੀ ਸੰਬੋਧਿਤ ਸੰਬੋਧਨ ਕੀਤਾ ਸਮਾਗਮ ਦੇ ਅਖੀਰ ਵਿੱਚ ਧੰਨਵਾਦੀ ਸ਼ਬਦ ਡਾ. ਹਰਿੰਦਰ ਪਾਲ ਸਿੰਘ ਵਲੋਂ ਆਖੇ ਗਏ ਜਦਕਿ ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਹਰਪਾਲ ਸਿੰਘ ਵਲੋਂ ਨਿਭਾਇਆ ਗਿਆ।

ਜ਼ਿਕਰਯੋਗ ਹੈ ਕਿ ਸੁਖਵਿੰਦਰ ਪਾਲ ਸਿੰਘ (ਸੁਖੀ), ਜਨਮ 4 ਜਨਵਰੀ 1954 ਨੂੰ ਹੋਇਆ ਸੀ ਅਤੇ 28 ਦਸੰਬਰ 2025 ਨੂੰ ਇਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੀ। ਉਨਾਂ ਨੂੰ ਸ਼ੈਕਸਪੀਅਰ ਅਤੇ ਮਿਰਜ਼ਾ ਗ਼ਾਲਿਬ ਦਾ ਬਹੁਤ ਵੱਡਾ ਪਾਠਕ ਮੰਨਿਆ ਜਾਂਦਾ ਸੀ, ਉਹਨਾਂ ਨੇ ਜੀਵਨ ਦੀ ਉੱਚਤਾ ਵੱਲ ਲੈ ਜਾਣ ਵਾਲਾ ਰਾਹ ਅਪਣਾਇਆ।। ਅੱਜ ਦੇ ਸਮਾਗਮ ਵਿੱਚ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆ।

×