8 ਲੱਖ ਐਨ.ਆਰ.ਆਈ. ਭਾਰਤੀਆਂ ਵੱਲੋਂ 100 ਵੋਟਾਂ ਵੀ ਨਹੀਂ ਭੁਗਤਾਈਆਂ ਗਈਆਂ।
ਚੰਡੀਗੜ: ਪੰਜਾਬ ਦੇ ਵਿਚ ਪ੍ਰਵਾਸੀ ਪੰਜਾਬੀਆਂ ਦਾ ਯੋਗਦਾਨ ਹਮੇਸ਼ਾ ਅਹਿਮ ਰਿਹਾ ਅਤੇ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਉਸ ਵੇਲੇ ਵੀ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪੰਜਾਬ ਵਿਚ ਪੂਰੇ ਸਰਗਰਮ ਹੁੰਦੇ ਹਨ। ਪੰਜਾਬ ਦੀਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਨੂੰ ਐਨ.ਆਰ.ਆਈ ਫੰਡ ਦਾ ਵੀ ਸਹਾਰਾ ਹੁੰਦਾ ਹੈ। ਪਰ ਇਸ ਵਾਰ ਵਿਧਾਨ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਪ੍ਰਵਾਸੀ ਪੰਜਾਬੀਆਂ ਨੇ ਕੋਈ ਖਾਸ ਦਿਲਚਸਪੀ ਨਹੀਂ ਵਿਖਾਈ। 8 ਲੱਖ ਐਨ.ਆਰ.ਆਈ. ਭਾਰਤੀਆਂ ਵੱਲੋਂ 100 ਵੋਟਾਂ ਵੀ ਨਹੀਂ ਭੁਗਤਾਈਆਂ ਗਈਆਂ।
ਇਸ ਤੋਂ ਪਹਿਲਾਂ 2017 ਵਿਧਾਨ ਸਭਾ ਚੋਣਾਂ ਦੀ ਜੇ ਗੱਲ ਕਰੀਏ ਤਾਂ ਵੱਧ ਚੜ੍ਹ ਕੇ ਐਨ.ਆਰ.ਆਈ. ਭਾਈਚਾਰੇ ਨੇ ਵੱਧ ਚੜ ਕੇ ਇਹਨਾਂ ਚੋਣਾਂ ਵਿਚ ਹਿੱਸਾ ਲਿਆ ਸੀ ਅਤੇ ਭਾਰੀ ਫੰਡ ਦਿੱਤੇ ਗਏ।ਪਹਿਲਾਂ ਦੀਆਂ ਚੋਣਾਂ ਵਿਚ ਵੀ ਪ੍ਰਵਾਸੀ ਪੰਜਾਬੀਆਂ ਦੀ ਭੂਮਿਕਾ ਸਰਗਰਮ ਰਹੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਅਜਿਹੀ ਚੋਣ ਹੈ, ਜਿਸ ਵਿੱਚ ਪਰਵਾਸੀ ਭਾਰਤੀਆਂ ਨੇ ਆਪਣੀ ਹਾਜ਼ਰੀ ਵੀ ਦਰਜ ਨਹੀਂ ਕਰਵਾਈ ਅਤੇ ਵੋਟ ਪ੍ਰਤੀਸ਼ਤਤਾ ਵੀ ਬਹੁਤ ਘੱਟ ਰਹੀ।
ਕਈ ਪਾਰਟੀਆਂ ਦੇ ਐਨ.ਆਰ.ਆਈ. ਵਿੰਗ
ਪ੍ਰਵਾਸੀ ਪੰਜਾਬੀਆਂ ਦੀ ਅਹਿਮੀਅਤ ਰਾਜਨੀਤਿਕ ਪਾਰਟੀਆਂ ਵੀ ਸਮਝਦੀਆਂ ਹਨ ਇਸੇ ਲਈ ਕਈ ਪਾਰਟੀਆਂ ਨੇ ਰਾਜਨੀਤਿਕ ਵਿੰਗ ਵੀ ਬਣਾ ਰੱਖੇ ਹਨ। ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਵਿਚ ਪੰਜਾਬੀ ਪਰਵਾਸੀ ਭਾਰਤੀਆਂ ਦੀ ਵੱਡੀ ਆਬਾਦੀ ਹੈ। ਕਾਂਗਰਸ ਤੋਂ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਐਨ.ਆਰ.ਆਈ ਵਿੰਗ ਬਣਾਏ ਗਏ ਹਨ। ਦੋਆਬਾ ਖੇਤਰ ਨੂੰ ਐਨ.ਆਰ.ਆਈ. ਪੱਟੀ ਵਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਮਾਝਾ ਅਤੇ ਮਾਲਵਾ ਵਿੱਚ ਵੀ ਹੁਣ ਵੱਡੀ ਗਿਣਤੀ ਵਿੱਚ ਐਨ.ਆਰ.ਆਈ. ਹਨ।