ਇਹ ਪ੍ਰੋਜੈਕਟ ਮੁੰਬਈ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਜਿਸਦੀ ਵੱਡੇ ਪੱਧਰ ਤੇ ਤਿਆਰੀ ਦੀ ਸ਼ੁਰੂਆਤ ਵੀ ਹੋ ਚੁਕੀ ਹੈ, ਇਸ ਪ੍ਰੋਜੈਕਟ ਦਾ ਸੰਗੀਤ ਮਸ਼ਹੂਰ ਮਿਊਜ਼ਿਕ ਡਾਇਰੇਕਟਰ ਜੈਦੇਵ ਕੁਮਾਰ ਦ੍ਵਾਰਾ ਤਿਆਰ ਕੀਤਾ ਗਿਆ ਹੈ ਜਿਸਨੂੰ ਅੰਗਦਪ੍ਰੀਤ ਸਿੰਘ ਜੀ ਨੇ ਨਿਰਮਿਤ ਕੀਤਾ ਹੈ। ਇਸਦੀਆਂ ਕੁੱਛ ਖਾਸ ਤਸਵੀਰਾਂ ਤੇ ਵੀਡਿਓਜ਼ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਵਿਚ ਹੰਸ ਰਰਾਜ ਹੰਸ, ਜੈਦੇਵ ਕੁਮਾਰ, ਨਿਰਮਾਤਾ ਅੰਗਦਪ੍ਰੀਤ ਸਿੰਘ ਜੀ ਤੇ ਪੇਜੀ ਸ਼ਾਹਕੋਟੀ ਵੀ ਨਜ਼ਰ ਆ ਰਹੇ ਹਨ।