ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇਕੇ ਤਿਆਰ ਕਰਵਾਈ ਫਰਜ਼ੀ ਰਿਪੋਰਟ ਦਾ ਬਿਕਰਮ ਸਿੰਘ ਮਜੀਠੀਆ ਵਲੋਂ ਪਰਦਾਫਾਸ਼
ਗੁਰੂ ਦੋਖੀ ਮੁੱਖ ਮੰਤਰੀ ਦੇ ਹੁਕਮਾਂ ‘ਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਅਤੇ ਐੱਸ.ਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਵੱਲੋਂ ਫਰਜ਼ੀ ਲੈਬ ਤੋਂ 10 ਲੱਖ ਰੁਪਏ ਦੇਕੇ ਤਿਆਰ ਕਰਵਾਈ ਗਈ ਫਰਜ਼ੀ ਰਿਪੋਰਟ – ਬਿਕਰਮ ਸਿੰਘ ਮਜੀਠੀਆ
ਕਿਹਾ, ਦਬਾਅ ਹੇਠ ਫਰਜ਼ੀ ਰਿਪੋਰਟ ਬਣਾਉਣ ਵਾਲੇ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਵਲੋਂ ਗੁਨਾਹ ਦਾ ਕਬੂਲਨਾਮਾ, ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਨੌਜਵਾਨ ਅਤੇ ਉਸਦੇ ਪਰਿਵਾਰ ਦਾ ਹੋ ਸਕਦਾ ਹੈ ਕਤਲ ਅਤੇ ਝੂਠਾ ਪਰਚਾ
ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ “ਕਰਾਉਨ ਪਲਾਜ਼ਾ ਹੋਟਲ” ਵਿਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਅਤੇ ਐੱਸ ਪੀ ਜਸ਼ਨਦੀਪ ਸਿੰਘ ਵੱਲੋਂ ਫਰਜ਼ੀ ਰਿਪੋਰਟ ਤਿਆਰ ਕਰਕੇ ਸਰਕਾਰੀ ਗੱਡੀ ਵਿੱਚੋਂ ਪੈਸੇ ਕੱਢ ਕੇ ਕੀਤੀ ਗਈ ਅਦਾਇਗੀ
ਗੁਰੂ ਦੋਖੀ ਮੁੱਖ ਮੰਤਰੀ ਵਲੋਂ ਆਪਣੀਆਂ ਗੰਦੀਆਂ ਵੀਡੀਓਜ਼ ਝੁਠਲਾਉਣ ਅਤੇ ਅਕਾਲ ਤਖਤ ਸਾਹਿਬ ਖਿਲਾਫ ਵੱਡੀ ਸਾਜਿਸ਼ ਰਚਣ ਲਈ ਪੰਜਾਬ ਦੇ ਲੋਕਾਂ ਦੇ ਖਜਾਨੇ ਦੀ ਕੀਤੀ ਜਾ ਰਹੀ ਵੱਡੇ ਪੱਧਰ ‘ਤੇ ਦੁਰਵਰਤੋਂ
ਖਤਰੇ ਵਿੱਚ ਫਸੇ ਨੌਜਵਾਨ ਦੇ ਕਬੂਲਨਾਮੇ ਵਿੱਚ ਵਿਸਫੋਟਕ ਖੁਲਾਸੇ ਕਿ ਸਰਕਾਰ ਨੇ ਆਪਣੀ ਮਰਜ਼ੀ ਮੁਤਾਬਕ ਫਰਜ਼ੀ ਅਤੇ ਝੂਠੀ ਰਿਪੋਰਟ ਬਣਵਾਈ ਜਦਕਿ ਨਾ ਉਨ੍ਹਾਂ ਕੋਲ ਜਾਂਚ ਦੀ ਕੋਈ ਮੁਹਾਰਤ ਦੀ ਨਾ ਤਜੁਰਬਾ
ਮਜੀਠੀਆ ਵਲੋਂ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੱਡੇ ਖਤਰੇ ਚ ਫਸੇ ਨੌਜਵਾਨ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਸਨੂੰ ਮੁੱਖ ਗਵਾਹ ਬਣਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ
ਆਈਐਸਆਈ ਦਾ ਖੇਲ ਖੇਡ ਕੇ ਪੰਜਾਬ ਅਤੇ ਸਿੱਖ ਮਾਰੂ ਜੰਗ ਸ਼ੁਰੂ ਕਰਾਉਣ ਦੀ ਸਾਜ਼ਿਸ਼ ਪਿਛਲੇ ਗੁਰੂ ਦੋਖੀ ਮੁੱਖ ਮੰਤਰੀ ਅਤੇ ਉਸਦੇ ਸਾਥੀਆਂ ਨੂੰ ਬੇਨਕਾਬ ਕਰਕੇ ਸਾਰਿਆਂ ਖਿਲਾਫ ਪਰਚਾ ਦਰਜ ਕਰਨ ਦੀ ਕੇਂਦਰ ਨੂੰ ਅਪੀਲ
ਮਜੀਠੀਆ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ – ਗੁਰੂ ਦੋਖੀ ਮੁੱਖ ਮੰਤਰੀ ਦੇ ਪਰਦਾਫਾਸ਼ ਦੇ ਕਬੂਲਨਾਮੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਕੇ ਬਚਾਈ ਜਾਵੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ਦੀ ਜਾਨ ਅਤੇ ਗੁਰੂ ਦੋਖੀ ਮੁੱਖ ਮੰਤਰੀ ਦਾ ਚੇਹਰਾ ਕੀਤਾ ਜਾਵੇ ਨੰਗਾ
ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਕੇ ਆਪਣੀ ਟ੍ਰੋਲ ਆਰਮੀ ਜਰੀਏ ਸਿੱਖਾਂ ਦੀ ਸਰਵਉਚ ਸੰਸਥਾ ਖਿਲਾਫ ਕੂੜ ਪ੍ਰਚਾਰ ਕਰਾਉਣ ਵਾਲੇ ਦੋਖੀ ਮੁੱਖ ਮੰਤਰੀ ਖਿਲਾਫ ਸਮੂਹ ਸਿੱਖ ਸੰਗਤ ਅਤੇ ਪੰਜਾਬੀਆਂ ਨੂੰ ਡੱਟਣ ਦੀ ਅਪੀਲ
ਮੈਂ ਗੁਰੂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਲਈ ਹਰ ਲੜਾਈ ਲੜ੍ਹਨ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ, ਸਾਡੇ ਗੁਰੂ ਦੀ ਬੇਅਦਬੀ ਕਰਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਉਹੀ ਹਸ਼ਰ ਹੋਵੇਗਾ ਜੋ ਇਤਿਹਾਸ ਵਿਚ ਹੁੰਦਾ ਰਿਹਾ ਹੈ
ਗੁਰੂ ਦੀ ਬੇਅਦਬੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਵਾਲਿਆਂ ਖ਼ਿਲਾਫ਼ ਡਟਕੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਗੁਰੂ ਵੱਲ ਮੂੰਹ ਕਰਨ ਦੀ ਕੀਤੀ ਭਾਵੁਕ ਅਪੀਲ
ਚੰਡੀਗੜ੍ਹ, 23 ਜੂਨ ( ) – ਪੰਥ ਵਿਰੋਧੀ ਅਤੇ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਝੁਠਲਾਉਣ ਲਈ ਕੀਤੇ ਬਜ਼ਰ ਗੁਨਾਹ ਅਤੇ ਘਿਨਾਉਣੇ ਕਾਰੇ ਪਿਛਲੇ ਕਾਲੇ ਸੱਚ ਦਾ ਵਿਸਫੋਟਕ ਖੁਲਾਸਾ
ਹੋ ਗਿਆ ਹੈ l
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਗੁਰੂ ਦੋਖੀ ਵਲੋਂ ਪੰਥ ਵਿਰੋਧੀ ਮੁੱਖ ਮੰਤਰੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦੇਕੇ ਤਿਆਰ ਕਰਵਾਈ ਫਰਜ਼ੀ ਰਿਪੋਰਟ ਦਾ ਪਰਦਾਫਾਸ਼ ਕਰ ਦਿੱਤਾ ਹੈ l
ਗੁਰੂ ਦੀ ਬੇਅਦਬੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਵਾਲਿਆਂ ਖ਼ਿਲਾਫ਼ ਡਟਕੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਗੁਰੂ ਵੱਲ ਮੂੰਹ ਕਰਨ ਦੀ ਕੀਤੀ ਭਾਵੁਕ ਅਪੀਲ* ਕਰਦਿਆਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਤੱਥਾਂ ਦੇ ਅਧਾਰ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ ‘ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਲਤੇਜ ਪੰਨੂ
ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ 48 ਘੰਟਿਆਂ ਦੇ ਅੰਦਰ ਹੀ ਪ੍ਰੈੱਸ ਕਾਨਫਰੰਸ ਕਰਕੇ
ਮੀਡੀਆ ਅੱਗੇ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਦਾਅਵਾ ਕੀਤਾ ਕਿ ਦੇਸ਼ ਦੀ ਇੱਕ ਅਧਿਕਾਰਕ ਲੈਬ ਤੋਂ ਸਰਕਾਰ ਵੱਲੋਂ ਜਾਂਚ ਕਰਾ ਲਈ ਗਈ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਰਿਪੋਰਟ ਦੇ ਅਧਾਰ ਤੇ ਫੈਸਲਾ ਲਿਆ ਗਿਆ ਹੈ ਉਹ ਰਿਪੋਰਟ ਗਲਤ ਹੈ ਅਤੇ ਹਜ਼ਾਰਾਂ ਐਂਗਲਾਂ ਤੋਂ ਜਾਂਚ ਕਰਾਉਣ ਦਾ ਦਾਅਵਾ ਕਰਦੇ ਹੋਏ ਉਹਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਉਸ ਨੂੰ ਗਲਤ ਕਰਾਰ ਦਿੱਤਾ ਗਿਆ ਸੀ ਪਰ ਹੁਣ ਸੱਚ ਸਾਹਮਣੇ ਆ ਗਿਆ ਹੈ ਕਿ ਗੁਰੂ ਦੋਖੀ ਮੁੱਖ ਮੰਤਰੀ ਦੇ ਹੁਕਮਾਂ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਅਤੇ ਐੱਸ.ਪੀ ਸਾਈਬਰ ਕ੍ਰਾਈਮ ਜਸ਼ਨਦੀਪ ਸਿੰਘ ਵੱਲੋਂ ਫਰਜ਼ੀ ਲੈਬ ਤੋਂ 10 ਲੱਖ ਰੁਪਏ ਦੇਕੇ ਫਰਜ਼ੀ ਰਿਪੋਰਟ ਤਿਆਰ ਕਰਵਾਈ ਗਈ ਸੀ ਤਾਂ ਜੋ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਪੰਥ ਵਿਰੋਧੀ ਮੁੱਖ ਮੰਤਰੀ ਦੇ ਮੂੰਹ ‘ਤੇ “ਗੁਰੂ ਦੋਖੀ* ਹੋਣ ਦੇ ਲੱਗੇ ਕਲੰਕ ਨੂੰ ਸਾਫ ਕੀਤਾ ਜਾ ਸਕੇ
ਪਰ ਬੇਅਦਬੀਆਂ ਕਰਨ ਅਤੇ ਕਰਵਾਉਣ ਵਾਲੇ ਟੋਲੇ ਦਾ ਕਾਲਾ ਸੱਚ ਹੁਣ ਸਾਹਮਣੇ ਆ ਗਿਆ ਹੈ l ਸ੍ਰ ਮਜੀਠੀਆ ਨੇ ਕਿਹਾ ਕਿ ਦਬਾਅ ਅਤੇ ਲਾਲਚ ਵਿੱਚ ਫਰਜ਼ੀ ਰਿਪੋਰਟ ਬਣਾਉਣ ਵਾਲੇ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਵਲੋਂ ਗੁਰੂ ਖਿਲਾਫ ਜਾਣ ਦਾ ਅਹਿਸਾਸ ਹੋਣ ‘ਤੇ ਆਪਣਾ ਗੁਨਾਹ ਕਬੂਲ ਲਿਆ ਗਿਆ ਹੈ ਕਿ ਉਸਨੇ ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਹਰ ਦੀ ਰਿਪੋਰਟ ਤਿਆਰ ਕਰਕੇ ਦਿੱਤੀ ਸੀ ਅਤੇ ਹੁਣ ਇਸ ਨੌਜਵਾਨ ਅਤੇ ਉਸਦੇ ਪਰਿਵਾਰ ਦੀ ਜਾਨ ਖਤਰੇ ਵਿੱਚ ਹੈ ਜਿੰਨਾ ਦਾ ਕਤਲ ਕਰਵਾ ਅਜਾ ਸਕਦਾ ਹੈ ਜਾਂ ਫਿਰ ਕਿਸੇ ਝੂਠੇ ਪਰਚੇ ਵਿਚ ਫਸਾ ਕੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਖਤਮ ਕੀਤਾ ਜਾ ਸਕਦਾ ਹੈ l ਉਹਨਾ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਗੁੜਗਾਓਂ ਦੇ “ਕਰਾਉਨ ਪਲਾਜ਼ਾ ਹੋਟਲ” ਵਿਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾਂ ਅਤੇ ਐੱਸ.ਪੀ ਜਸ਼ਨਦੀਪ ਸਿੰਘ ਵੱਲੋਂ ਫਰਜ਼ੀ ਰਿਪੋਰਟ ਤਿਆਰ ਕਰਾਉਣ ਲਈ ਜਸਪ੍ਰੀਤ ਸਿੰਘ ਜੱਸੀ ਨਾਲ ਕਮਰਾ ਨੰਬਰ 3000 ਵਿੱਚ ਮੀਟਿੰਗ ਕੀਤੀ ਗਈ ਅਤੇ ਇੱਕ ਹੋਰ ਕਮਰਾ ਵੀ ਬੁੱਕ ਕਰਵਾਇਆ ਗਿਆ ਸੀ , ਜਿੱਥੇ ਸਾਰੇ ਬਹਿਕੇ ਫਰਜ਼ੀ ਰਿਪੋਰਟ ਤਿਆਰ ਕਰਨ ਲਈ ਸਾਰੀ ਯੋਜਨਾ ਤਿਆਰ ਕਰਦੇ ਹਨ l ਫਰਜ਼ੀ ਵੀਡਿਉ ਤਿਆਰ ਕਰਨ ਦੀ ਗੱਲ ਪੱਕੀ ਹੋਣ ‘ਤੇ ਇਸੇ ਹੋਟਲ ਵਿਚ ਖੜੀ ਸਰਕਾਰੀ ਗੱਡੀ ਵਿੱਚੋਂ ਪੈਸੇ ( 10 ਲੱਖ ) ਕੱਢ ਕੇ ਅਦਾਇਗੀ ਕੀਤੀ ਗਈ ਜਿਸ ਮਗਰੋਂ ਦੋਖੀ ਮੁੱਖ ਮੰਤਰੀ ਦਾ ਕਲੰਕ ਧੋਣ ਲਈ ਫਰਜ਼ੀ ਵੀਡਿਉ ਤਿਆਰ ਕਰਾਕੇ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਂਦੇ ਹੋਏ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਉਸਦੇ ਸਾਥੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ , ਜਿਸਦਾ ਹੁਣ ਪਰਦਾਫਾਸ਼ ਹੋ ਗਿਆ ਹੈ l ਉਨ੍ਹਾਂ ਕਿਹਾ ਕਿ ਬੇਅਦ ਘਣਾਉਣਾ ਤੇ ਸ਼ਰਮਨਾਕ ਹੈ ਕਿ ਗੁਰੂ ਦੋਖੀ ਮੁੱਖ ਮੰਤਰੀ ਵਲੋਂ ਆਪਣੀਆਂ ਗੰਦੀਆਂ ਵੀਡੀਓਜ਼ ਝੁਠਲਾਉਣ ਅਤੇ ਅਕਾਲ ਤਖਤ ਸਾਹਿਬ ਖਿਲਾਫ ਵੱਡੀ ਸਾਜਿਸ਼ ਰਚਣ ਲਈ ਪੰਜਾਬ ਦੇ ਲੋਕਾਂ ਦੇ ਖਜਾਨੇ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਜਾ ਰਹੀ ਹੈ l ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਸਦੇ ਹਰੇਕ ਸਾਥੀ ਨੂੰ ਸਮਝ ਲੈਣਾ ਚਾਹੀਦਾ ਹੈ ਹੈ ਕਿ ਜੋ ਵੀ ਦੇਣਾ ਹੈ ਗੁਰੂ ਨੂੰ ਹੀ ਦੇਣਾ ਹੈ ਸਗੋਂ ਇਸ ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਨੇ ਨਹੀਂ ਇਸ ਦੇ ਪਿੱਛੇ ਲੱਗ ਕੇ ਤੁਸੀਂ ਗੁਰੂ ਦੀ ਬੇਅਦਬੀ ਕਰਨ ਵਾਲੇ ਦਾ ਸਾਥ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹੋ l
ਉਨ੍ਹਾਂ ਕਿਹਾ ਕਿ ਹੁਣ ਖਤਰੇ ਵਿੱਚ ਫਸੇ ਨੌਜਵਾਨ ਦੇ ਕਬੂਲਨਾਮੇ ਵਿੱਚ ਵਿਸਫੋਟਕ ਖੁਲਾਸੇ ਹੋ ਗਏ ਹਨ ਕਿ ਸਰਕਾਰ ਨੇ ਆਪਣੀ ਮਰਜ਼ੀ ਮੁਤਾਬਕ ਫਰਜ਼ੀ ਅਤੇ ਝੂਠੀ ਰਿਪੋਰਟ ਬਣਵਾਈ ਜਦਕਿ ਨਾ ਜਾਂਚ ਕਰਨ ਵਾਲਿਆਂ ਕੋਲ ਜਾਂਚ ਦੀ ਕੋਈ ਮੁਹਾਰਤ ਸੀ ਨਾ ਹੀ ਤਜੁਰਬਾ l ਉਹਨਾਂ ਕਿਹਾ ਕਿ ਦੋਖੀ ਮੁੱਖ ਮੰਤਰੀ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੇ ਇਹਨਾਂ ਅਧਿਕਾਰੀਆਂ ਵੱਲੋਂ ਜਿਸ ਫਰਜ਼ੀ ਲੈਬ ਨੂੰ ਪੈਸੇ ਦਿੱਤੇ ਗਏ ਨਾ ਉਹ ਲੈਬ ਸਰਕਾਰੀ ਹੈ ਅਤੇ ਸਰਕਾਰ ਇਸ ਗੱਲ ਦਾ ਜਵਾਬ ਵੇਖ ਕੇ ਕਿਹੜੇ ਫੰਡਾਂ ਵਿੱਚੋਂ ਮੁੱਖ ਮੰਤਰੀ ਤੱਕ ਲੰਘਾਉਣ ਲਈ ਫਰਜ਼ੀ ਲੈਬ ਤੋਂ ਫਰਜ਼ੀ ਰਿਪੋਰਟ ਤਿਆਰ ਕਰਾ ਕੇ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ l
ਸ੍ਰ ਮਜੀਠੀਆ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਵੱਡੇ ਖਤਰੇ ਚ ਫਸੇ ਨੌਜਵਾਨ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਨੌਜਵਾਨ ਨੂੰ ਮੁੱਖ ਗਵਾਹ ਬਣਾਕੇ ਗੁਰੂ ਦੋਖੇ ਮੁੱਖ ਮੰਤਰੀ ਮਸੀਤ ਉਸਦੇ ਦੋਸ਼ੀ ਸਾਥੀਆਂ ਅਤੇ ਇਸ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ l
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਆਈਐਸਆਈ ਦਾ ਖੇਲ ਖੇਡ ਕੇ ਪੰਜਾਬ ਅਤੇ ਸਿੱਖ ਮਾਰੂ ਜੰਗ ਸ਼ੁਰੂ ਕਰਾਉਣ ਦੀ ਸਾਜ਼ਿਸ਼ ਪਿਛਲੇ ਗੁਰੂ ਦੋਖੀ ਮੁੱਖ ਮੰਤਰੀ ਅਤੇ ਉਸਦੇ ਸਾਥੀਆਂ ਨੂੰ ਬੇਨਕਾਬ ਕਰਕੇ ਸਾਰਿਆਂ ਖਿਲਾਫ ਪਰਚਾ ਦਰਜ ਕੀਤਾ ਜਾਵੇ l
ਸ੍ਰ ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਦੇ ਪਰਦਾਫਾਸ਼ ਦੇ ਕਬੂਲਨਾਮੇ ਸਬੰਧੀ ਤੱਥਾਂ ਅਤੇ ਵੀਡਿਉ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਿਥੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰ ਦੀ ਜਾਨ ਬਚਾਈ ਜਾਵੇ ਉੱਥੇ ਸਾਡੇ ਗੁਰੂ ਦੀ ਬੇਦਬੀ ਕਰਨ ਵਾਲੇ ਪੰਥ ਵਿਰੋਧੀ ਮੁੱਖ ਮੰਤਰੀ ਅਤੇ ਉਸਦੇ ਸਾਥੀਆਂ ਦੇ ਚੇਹਰੇ ਵੀ ਬੇਨਕਾਬ ਕਿਤੇ ਜਾਣ l
ਉਹਨਾਂ ਕਿਹਾ ਕਿ 16 ਜੂਨ ਨੂੰ ਉਹਨਾਂ ਵੱਲੋਂ ਇੱਕ ਟਵੀਟ ਸਾਂਝਾ ਕਰਕੇ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਡਿਊਟੀ ਲਾ ਕੇ ਫਰਜ਼ੀ ਰਿਪੋਰਟ ਮੁੱਖ ਮੰਤਰੀ ਦੇ ਹੱਕ ਵਿੱਚ ਤਿਆਰ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ 18 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਹ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 21 ਜੂਨ ਨੂੰ ਇਸ ਸਬੰਧੀ ਵੱਡੇ ਖੁਲਾਸੇ ਕੀਤੇ ਸਨ ਜਿਸ ਤੋਂ ਬਾਅਦ ਅੰਗਰੇਜ਼ੀ ਦੇ ਟਰਬਿਊਨ ਅਖਬਾਰ ਨੇ ਖਬਰ ਲਾ ਕੇ ਇਸ ਗੱਲ ਨੂੰ ਝੁਠਲਾਇਆ ਸੀ ਕਿ ਗੁੜਗਾਉਂ ਪੁਲਿਸ ਵੱਲੋਂ ਅਜਿਹਾ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਨਾ ਹੀ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਸਬੂਤਾਂ ਅਤੇ ਤੱਥਾਂ ਨੇ ਗੁਰੂ ਦੋਖੀ ਮੁੱਖ ਮੰਤਰੀ ਅਤੇ ਉਸਦੇ ਪੰਥ ਵਿਰੋਧੀ ਸਾਥੀਆਂ ਦੇ ਚੇਹਰੇ ਦੁਨੀਆਂ ਸਾਹਮਣੇ ਨੰਗੇ ਕਰ ਦਿੱਤੇ ਹਨ ਕਿ ਕਿਸ ਤਰਾਂ ਇਹ ਕਲੰਕਿਤ ਸ਼ਖਸ਼ ਨੇ ਸਾਡੇ ਗੁਰੂ ਸਾਹਿਬਾਨ ਦੀ ਤਸਵੀਰ ਦੀ ਬੇਅਦਬੀ ਕਤੀ ਹੈ ਜੋ ਪਹਿਲਾਂ ਵੀ ਸ਼ਰਾਬ ਦੇ ਨਸ਼ੇ ਵਿੱਚ ਕਈ ਵਾਰ ਗੁਰੂ ਘਰ ਜਾ ਚੁੱਕਾ ਹੈ ਅਤੇ “ਤੁਹਾਡੀ ਪਾਤਸ਼ਾਹੀ ਮੇਰਾ ਕੀ ਵਿਗਾੜ ਲਵੇਗੀ” ਇਹ ਕਹਿ ਕੇ ਗੁਰੂ ਸਾਹਿਬ ਖਿਲਾਫ ਆਪਣੀ ਅਸਲੀ ਘਟੀਆ ਅਤੇ ਵਿਰੀ ਹੋਈ ਮਾਨਸਿਕਤਾ ਦਾ ਸਬੂਤ ਵੀ ਦੇ ਚੁੱਕਾ ਹੈ l
ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਕੇ ਆਪਣੀ ਟ੍ਰੋਲ ਆਰਮੀ ਜਰੀਏ ਸਿੱਖਾਂ ਦੀ ਸਰਵਉਚ ਸੰਸਥਾ ਖਿਲਾਫ ਕੂੜ ਪ੍ਰਚਾਰ ਕਰਾਉਣ ਵਾਲੇ ਦੋਖੀ ਮੁੱਖ ਮੰਤਰੀ ਖਿਲਾਫ ਸਮੂਹ ਸਿੱਖ ਸੰਗਤ ਅਤੇ ਪੰਜਾਬੀਆਂ ਨੂੰ ਡੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਹੱਕ ਸੱਚ ਦੀ ਲੜਾਈ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਹਮੇਸ਼ਾ ਡਟਣ ਦਾ ਬਲ ਬਖਸ਼ਿਆ ਅਤੇ ਉਹ ਹੁਣ ਗੁਰੂ ਦੀ ਬੇਅਦਬੀ ਅਤੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲੇ ਉਰੁ ਦੋਖੀਆਂ ਖਿਲਾਫ ਲੜਾਈ ਵਿਚ ਚੁੱਪ ਨਹੀਂ ਰਹਿ ਸਕਦੇ , ਸਰਕਾਰ ਚਾਹੇ ਉਹਨਾਂ ਖਿਲਾਫ ਪਰਚਾ ਦਰਜ ਕਰਨਾ ਚਾਹੁੰਦੀ ਹੈ ਜਾਂ ਕੋਈ ਹੋਰ ਕਾਰਵਾਈ ਕਰਨਾ ਚਾਹੁੰਦੀ ਹੈ ਕਰ ਲਵੇ l ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਗੁਰੂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਲਈ ਹਰ ਲੜਾਈ ਲੜ੍ਹਨ ਅਤੇ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ, ਸਾਡੇ ਗੁਰੂ ਦੀ ਬੇਅਦਬੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਉਹੀ ਹਸ਼ਰ ਹੋਵੇਗਾ ਜੋ ਇਤਿਹਾਸ ਵਿਚ ਹੁੰਦਾ ਰਿਹਾ ਹੈ l
