ਮੁਹਿੰਮ ਦੀ ਇੱਕ ਵਿਸ਼ੇਸ਼ ਉਪਲਬਧੀ ਬਾਪੂ ਧਾਮ ਵਿਖੇ ਬੱਚਿਆਂ ਦੇ ਅੰਨਪ੍ਰਾਸ਼ਨ ਸਮਾਰੋਹ ਦਾ ਉਤਸਵ ਰਿਹਾ। ਇਸ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਸਮਾਗਮ ਛੇ ਮਹੀਨੇ ਪੂਰੇ ਕਰਨ ਵਾਲੇ ਬੱਚਿਆਂ ਲਈ ਪੂਰਕ ਆਹਾਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਅਵਸਰ ‘ਤੇ ਮਾਤਾਵਾਂ ਨੂੰ ਸਮੇਂ ‘ਤੇ ਅਤੇ ਸੰਤੁਲਿਤ ਪੂਰਕ ਆਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਨਾਲ ਹੀ, ਪ੍ਰਧਾਨ ਮੰਤਰੀ ਮਾਤਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ/PMMVY) ਦੇ ਤਹਿਤ ਪਾਤਰ
ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਤਾਵਾਂ ਦੀ ਰਜਿਸਟ੍ਰੇਸ਼ਨ ਹਿਤ ਵਿਸ਼ੇਸ਼ ਜਾਗਰੂਕਤਾ ਅਤੇ ਨਾਮਾਂਕਣ ਮੁਹਿੰਮ ਚਲਾਈ ਗਈ, ਤਾਕਿ ਉਹ ਯੋਜਨਾ ਦੇ ਆਰਥਿਕ ਲਾਭ ਪ੍ਰਾਪਤ ਕਰ ਸਕਣ ਅਤੇ ਮਾਤਾ-ਸ਼ਿਸ਼ੂ ਸਿਹਤ ਵਿੱਚ ਸੁਧਾਰ ਹੋਵੇ।
ਪਲਸੌਰਾ ਵਿੱਚ, ਆਂਗਣਵਾੜੀ ਕੇਂਦਰਾਂ (AWCs) ਵਿਖੇ ਨਿਯਮਿਤ ਜਾਂਚਾਂ ਦੇ ਜ਼ਰੀਏ ਕੁਪੋਸ਼ਿਤ ਬੱਚਿਆਂ ਦੇ ਵਿਕਾਸ ਦੀ ਨਿਗਰਾਨੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਕੁਪੋਸ਼ਣ ਦੇ ਲੱਛਣਾਂ ਵਾਲੇ ਬੱਚਿਆਂ ਨੂੰ ਸਲਾਹ ਦਿੱਤੀ ਗਈ ਅਤੇ ਜ਼ਰੂਰੀ ਦਖਲਅੰਦਾਜ਼ੀ ਲਈ ਰੈਫਰ ਕੀਤਾ ਗਿਆ। ਨਾਲ ਹੀ, ਮਾਪਿਆਂ ਨਾਲ ਸਲਾਹ-ਮਸ਼ਵਰਾ ਸੈਸ਼ਨ ਆਯੋਜਿਤ ਕੀਤੇ ਗਏ,ਜਿਨ੍ਹਾਂ ਵਿੱਚ ਸੰਤੁਲਿਤ ਪੋਸ਼ਣ, ਸਵੱਛਤਾ, ਸਮੇਂ ‘ਤੇ ਸਿਹਤ ਸੰਭਾਲ਼ ਅਤੇ ਸੰਵੇਦਨਸ਼ੀਲ ਦੇਖਭਾਲ਼ ਜਿਹੇ ਵਿਸ਼ਿਆਂ ‘ਤੇ ਜਾਗਰੂਕਤਾ ਵਧਾਈ ਗਈ।
ਬੁੜੈਲ ਵਿਖੇ ਮਾਤਾਵਾਂ ਦੇ ਲਈ ਪੂਰਕ ਆਹਾਰ ‘ਤੇ ਲਾਇਵ ਰੈਸਿਪੀ ਡੈਮੋਨਸਟ੍ਰੇਸ਼ਨ ਦਾ ਆਯੋਜਨ ਕੀਤਾ ਗਿਆ,ਜਿੱਥੇ ਆਂਗਣਵਾੜੀ ਵਰਕਰਾਂ ਨੇ ਸਥਾਨਕ ਤੌਰ ‘ਤੇ ਉਪਲਬਧ ਸਮੱਗਰੀ ਦੀ ਵਰਤੋਂ ਕਰਕੇ 6 ਤੋਂ 24 ਮਹੀਨਿਆਂ ਦੀ ਉਮਰ ਦੇ ਬੱਚਿਆਂ ਲਈ ਪੌਸ਼ਟਿਕ,ਸਸਤੇ ਅਤੇ ਸੁਆਦਿਸ਼ਟ ਵਿਅੰਜਨ ਤਿਆਰ ਕਰਨ ਦਾ ਤਰੀਕਾ ਦੱਸਿਆ। ਇਨ੍ਹਾਂ ਸੈਸ਼ਨ ਨਾਲ ਮਾਤਾਵਾਂ ਨੂੰ ਬੱਚਿਆਂ ਦੇ ਭੋਜਨ ਵਿੱਚ ਕਈ ਤਰ੍ਹਾਂ ਦੇ ਭੋਜਨ ਸਮੂਹਾਂ ਨੂੰ ਸ਼ਾਮਲ ਕਰਨ ਹਿਤ ਪ੍ਰੋਤਸਾਹਿਤ ਕੀਤਾ ਗਿਆ ਤਾਕਿ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਪੋਸ਼ਣ ਮਿਲ ਸਕੇ।
ਮੁੱਖ ਗਤੀਵਿਧੀਆਂ ਤੋਂ ਇਲਾਵਾ, ਛੇ ਮਹੀਨਿਆਂ ਦੀ ਮੁਹਿੰਮ ਦੇ ਦੌਰਾਨ ਕਈ ਛੋਟੀਆਂ ਪਰ ਪ੍ਰਭਾਵਸ਼ਾਲੀ ਪਹਿਲਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਜਨਮ ਦੇ ਪਹਿਲੇ ਘੰਟੇ ਦੇ ਅੰਦਰ ਛਾਤੀ ਦਾ ਦੁੱਧ ਚੁੰਘਾਉਣਾ ਸ਼ੁਰੂ ਕਰਨਾ ਅਤੇ ਗਰਭਵਤੀ ਮਹਿਲਾਵਾਂ ਦੇ ਆਹਾਰ ਵਿੱਚ ਪੌਸ਼ਟਿਕ ਮੋਟੇ ਅਨਾਜ (ਮਿਲਟਸ/ਸ਼੍ਰੀ ਅੰਨ) ਨੂੰ ਸ਼ਾਮਲ ਕਰਨਾ, ਸਾਰੇ ਆਂਗਨਵਾੜੀ ਕੇਂਦਰਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਵਿਕਾਸ ਨਿਗਰਾਨੀ, ਨਾਲ ਹੀ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਪ੍ਰੀ-ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨਾ, ਸੰਸਥਾਗਤ ਜਣੇਪੇ ਨੂੰ ਹੁਲਾਰਾ ਦੇਣ ਹਿਤ ਘਰ-ਘਰ ਜਾ ਕੇ ਸਲਾਹ ਦੇਣਾ, ਅਤੇ ਗਰਭਵਤੀ ਮਹਿਲਾਵਾਂ ਨੂੰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ਼, ਨਿਯਮਿਤ ਜਾਂਚ, ਸਪਲੀਮੈਂਟਸ ਅਤੇ ਅਨੀਮੀਆ ਤੋਂ ਬਚਾਅ ‘ਤੇ ਜਾਗਰੂਕਤਾ ਫੈਲਾਉਣਾ।
ਇਸ ਤੋਂ ਇਲਾਵਾ, ਬੱਚਿਆਂ ਲਈ ਮੌਖਿਕ ਸਵੱਛਤਾ, ਭੋਜਨ ਦੀ ਮਜ਼ਬੂਤੀ, ਅਤੇ ਬੱਚੇ ਦੇ ਵਿਕਾਸ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਭੂਮਿਕਾ ‘ਤੇ ਕਮਿਊਨਿਟੀ ਲੈਕਚਰ ਆਯੋਜਿਤ ਕੀਤੇ ਗਏ। ਫ੍ਰੰਟਲਾਇਨ ਵਰਕਰਾਂ ਨੇ ਬੱਚਿਆਂ ਵਿੱਚ ਗੰਭੀਰ ਤੀਬਰ ਕੁਪੋਸ਼ਣ (ਐੱਸਏਐੱਮ/SAM) ਦੀ ਪਹਿਚਾਣ ਅਤੇ ਪ੍ਰਬੰਧਨ, ਸਮੇਂ ‘ਤੇ ਰੈਫਰਲ ਅਤੇ ਪੋਸ਼ਣ ਸਬੰਧੀ ਪੁਨਰਵਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਘਰ-ਘਰ ਜਾ ਕੇ ਪਰਿਵਾਰਾਂ ਨੂੰ ਸਰਲ ਅਤੇ ਪੌਸ਼ਟਿਕ ਪੂਰਕ ਆਹਾਰ ਬਣਾਉਣ ਦੇ ਵਿਵਹਾਰਿਕ ਤਰੀਕੇ ਸਿਖਾਏ ਗਏ।
ਇਨ੍ਹਾਂ ਛੇ ਮਹੀਨਿਆਂ ਦੀ ਇਹ ਸਮੁਦਾਇਕ ਪਹਿਲ ਵਿਭਾਗ ਦੀ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਸਥਿਤੀ ਨੂੰ ਬਿਹਤਰ ਬਣਾਉਣ ਦੀ ਵਿਭਾਗ ਦੀ ਨਿਰੰਤਰ
ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਏਕੀਕ੍ਰਿਤ ਯਤਨਾਂ ਦਾ ਉਦੇਸ਼ ਜਾਗਰੂਕਤਾ ਵਧਾਉਣਾ, ਵਿਵਹਾਰ ਪਰਿਵਰਤਨ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਚੰਡੀਗੜ੍ਹ ਦਾ ਹਰ ਬੱਚਾ ਤੰਦਰੁਸਤ, ਸਿੱਖਿਅਤ ਅਤੇ ਸਮ੍ਰਿੱਧ ਜੀਵਨ ਦੀ ਦਿਸ਼ਾ ਵਿੱਚ ਅੱਗੇ ਵਧ ਸਕੇ।