“ 29 ਤਾਰੀਖ ਦੀ ਕਾਉਂਟਿੰਗ ਦੀ ਸਾਜ਼ਿਸ਼ ਦਾ ਮਜੀਠੀਆ ਵਲੋਂ ਪਰਦਾਫਾਸ਼ … AAP ਉਮੀਦਵਾਰਾਂ ਨੂੰ ਜਿਤਾਉਣ ਲਈ ਪਹਿਲਾਂ ਮਜੀਠਾ ਅਤੇ ਆਸਪਾਸ ਤੈਨਾਤ ਕੀਤੇ ਅਧਿਕਾਰੀ ਹੁਣ ਕਾਉਂਟਿੰਗ ਸੈਂਟਰਾਂ ‘ਤੇ ਭੇਜੇ ਗਏ”
ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਨਗਰ ਕੌਂਸਲ ਚੋਣਾਂ ਦੀ 29 ਤਾਰੀਖ ਨੂੰ ਹੋਣ ਵਾਲੀ ਕਾਉਂਟਿੰਗ ਤੋਂ ਪਹਿਲਾਂ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਰ ਵਿੱਚ ਲੋਕਤੰਤਰ ਦਾ ਘਾਣ ਅਤੇ Democracy ਦਾ Murder ਕਰਨ ਲਈ ਸਰਕਾਰੀ ਮਸ਼ੀਨਰੀ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਉਹ ਆਨਰੇਬਲ ਹਾਈਕੋਰਟ ਦੇ ਬਹੁਤ ਧੰਨਵਾਦੀ ਹਨ, ਜਿਸ ਦੇ ਦਖਲ ਤੋਂ ਬਾਅਦ ਕਾਉਂਟਿੰਗ ਲਈ ਅਬਜ਼ਰਵਰ ਤਾਇਨਾਤ ਕੀਤੇ ਗਏ, ਪਰ ਇਸ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਦੀਆਂ ਸ਼ਰਾਰਤਾਂ ਅਤੇ ਚੋਣਾਂ ਲੁੱਟਣ ਦੀ ਨੀਅਤ ਰੁਕਣ ਦਾ ਨਾਮ ਨਹੀਂ ਲੈ ਰਹੀ।
ਉਨ੍ਹਾਂ ਕਿਹਾ ਕਿ ਮਜੀਠਾ ਵਿੱਚ ਪਹਿਲੇ ਦਿਨ ਤੋਂ ਹੀ ਲੋਕਤੰਤਰ ਦਾ ਘਾਣ ਅਤੇ Democracy ਦਾ Murder ਕਰਨ ਦੀ ਯੋਜਨਾ ਤਹਿਤ ਕੰਮ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰਡਾਂ ਵਿੱਚ ਨਾਮਜ਼ਦਗੀ ਕਾਗਜ਼ ਰੱਦ ਕੀਤੇ ਗਏ, NOC ਜਾਰੀ ਨਹੀਂ ਕੀਤੀਆਂ ਗਈਆਂ, EO ਬਦਲਿਆ ਗਿਆ ਅਤੇ ਆਖਰੀ ਸਮੇਂ Returning Officer ਰਜਨੀਸ਼ ਅਰੋੜਾ ਨੂੰ ਹਟਾ ਕੇ ਮਨਵੀਰ ਢਿੱਲੋਂ ਨੂੰ ਲਾਇਆ ਗਿਆ। ਇਸ ਤੋਂ ਬਾਅਦ ਦੋ ਵਾਰਡਾਂ ਵਿੱਚ BJP, ਕਾਂਗਰਸ ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਕੇ AAP ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜਿਤਾਇਆ ਗਿਆ।
ਮਜੀਠੀਆ ਨੇ ਕਿਹਾ ਕਿ ਹੁਣ 29 ਤਾਰੀਖ ਦੀ ਕਾਉਂਟਿੰਗ ਲਈ ਇੱਕ ਨਵੀਂ ਸਾਜਿਸ਼ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਅਤੇ ਕਰਮਚਾਰੀ ਪਹਿਲਾਂ ਭਗਵੰਤ ਮਾਨ ਦੇ ਪ੍ਰਭਾਵ ਹੇਠ BDPO ਦਫ਼ਤਰ ਅਤੇ ਹੋਰ ਵਿਭਾਗਾਂ ਵਿੱਚ ਤੈਨਾਤ ਕਰਵਾਏ ਗਏ ਸਨ, ਹੁਣ ਉਹਨਾਂ ਨੂੰ ਕਾਉਂਟਿੰਗ ਸੈਂਟਰਾਂ ਵਿੱਚ ਭੇਜਿਆ ਗਿਆ ਹੈ ਤਾਂ ਜੋ ਉਹ “ਮੁੱਲ ਵਾਪਸ ਮੋੜ ਸਕਣ” ਅਤੇ ਕਿਸੇ ਵੀ ਕੀਮਤ ‘ਤੇ AAP ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਸਾਰਾ ਸਟਾਫ਼ ਖਾਸ ਯੋਜਨਾ ਤਹਿਤ ਕਾਉਂਟਿੰਗ ਸੈਂਟਰਾਂ ਵਿੱਚ ਲਾਇਆ ਗਿਆ ਹੈ। ਕਾਉਂਟਿੰਗ ਸੁਪਰਵਾਈਜ਼ਰ ਅਤੇ ਅਸਿਸਟੈਂਟ ਵਜੋਂ ਰਜੀਵ ਕੁਮਾਰ XEN, ਰਮਨ ਸ਼ਰਮਾ, ਦਿਲਬਾਗ ਸਿੰਘ, ਜਸਪਾਲ ਸਿੰਘ, ਅਮਨਦੀਪ, ਰਣਦੀਪ ਸਿੰਘ, ਭੁਪਿੰਦਰ ਸਿੰਘ, ਗੁਰਮੁਖ ਸਿੰਘ, ਕੁਲਬੀਰ ਸਿੰਘ, ਅਮਨਪਾਲ ਸਿੰਘ, ਰਾਜਕੁਮਾਰ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਵਰਗੇ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀਆਂ ਤੈਨਾਤੀਆਂ ਸਰਕਾਰੀ ਪ੍ਰਭਾਵ ਅਤੇ ਸਿਆਸੀ ਸਿਫਾਰਸ਼ਾਂ ਹੇਠ ਹੋਈਆਂ ਸਨ।
ਮਜੀਠੀਆ ਨੇ ਕਿਹਾ ਕਿ ਜੇਕਰ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਪਸੀ ਫੋਨ ਕਾਲ ਡਿਟੇਲ ਕੱਢ ਲਈਆਂ ਜਾਣ ਤਾਂ ਲੋਕਤੰਤਰ ਦਾ ਘਾਣ ਅਤੇ Democracy ਦਾ Murder ਕਰਨ ਦੀ ਪੂਰੀ ਸਾਜ਼ਿਸ਼ ਬੇਨਕਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਅਧਿਕਾਰੀਆਂ ਨੂੰ ਇਹ ਡਰ ਦਿਖਾਇਆ ਜਾ ਰਿਹਾ ਹੈ ਕਿ ਜੇ ਉਹ AAP ਦੇ ਇਸ਼ਾਰਿਆਂ ‘ਤੇ ਕੰਮ ਨਹੀਂ ਕਰਨਗੇ ਤਾਂ ਉਹਨਾਂ ਖ਼ਿਲਾਫ਼ ਵਿਜੀਲੈਂਸ ਜਾਂਚਾਂ ਖੋਲ੍ਹ ਦਿੱਤੀਆਂ ਜਾਣਗੀਆਂ, ਕਿਉਂਕਿ BDPO ਅਤੇ ਹੋਰ ਦਫ਼ਤਰਾਂ ਵਿੱਚ ਹੋ ਰਹੇ ਕਈ ਪੁੱਠੇ-ਸਿੱਧੇ ਕੰਮਾਂ ਦੀ ਜਾਣਕਾਰੀ ਸਰਕਾਰ ਕੋਲ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਇਲੈਕਸ਼ਨ ਕਮਿਸ਼ਨ ਦੇ “ਨਿਰਪੱਖ ਅਤੇ ਪਾਰਦਰਸ਼ੀ ਚੋਣਾਂ” ਵਾਲੇ ਸਾਰੇ ਦਾਅਵੇ ਹੁਣ ਝੂਠੇ ਸਾਬਤ ਹੋ ਚੁੱਕੇ ਹਨ। ਪੰਜਾਬ ਇਲੈਕਸ਼ਨ ਕਮਿਸ਼ਨ ਬੌਲਾ ਅਤੇ ਗੂੰਗਾ ਬਣ ਕੇ ਭਗਵੰਤ ਮਾਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਅਤੇ ਲੋਕਤੰਤਰ ਦਾ ਘਾਣ ਅਤੇ Democracy ਦਾ Murder ਹੁੰਦਾ ਦੇਖ ਰਿਹਾ ਹੈ।
ਮਜੀਠੀਆ ਨੇ Returning Officer ਮਨਵੀਰ ਢਿੱਲੋਂ, Observer ਰਮਨਦੀਪ ਖੇਰਾ, ਡਿਪਟੀ ਕਮਿਸ਼ਨਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਦੇ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਅਪੀਲ ਕੀਤੀ ਕਿ ਕਾਉਂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਰਾ ਸਟਾਫ਼ ਤੁਰੰਤ ਬਦਲਿਆ ਜਾਵੇ ਅਤੇ ਪੂਰੀ ਤਰ੍ਹਾਂ ਇੰਡੀਪੈਂਡੈਂਟ ਅਤੇ ਨਿਰਪੱਖ ਅਧਿਕਾਰੀਆਂ ਦੀ ਤੈਨਾਤੀ ਕੀਤੀ ਜਾਵੇ ਤਾਂ ਜੋ ਕਾਉਂਟਿੰਗ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹੋ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਇਹ ਸਿਰਫ਼ ਚੋਣੀ ਧਾਂਧਲੀ ਨਹੀਂ ਹੋਵੇਗੀ, ਸਗੋਂ ਪੰਜਾਬ ਵਿੱਚ ਲੋਕਤੰਤਰ ਦਾ ਘਾਣ ਅਤੇ Democracy ਦਾ Murder ਮੰਨਿਆ ਜਾਵੇਗਾ।
ਮਜੀਠੀਆ ਨੇ ਕਾਂਗਰਸ, BJP, ਆਜ਼ਾਦ ਉਮੀਦਵਾਰਾਂ ਅਤੇ ਲੋਕਾਂ ਨੂੰ ਵੀ ਸੁਚੇਤ ਕਰਦਿਆਂ ਕਿਹਾ ਕਿ 29 ਤਾਰੀਖ ਲਈ ਇੱਕ ਨਵੀਂ ਸਾਜ਼ਿਸ਼ ਤਿਆਰ ਕੀਤੀ ਗਈ ਹੈ ਅਤੇ ਸਾਰੇ ਲੋਕਾਂ ਨੂੰ ਕਾਉਂਟਿੰਗ ‘ਤੇ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ ਤਾਂ ਜੋ ਡੰਡਾ ਤੰਤਰ, ਧੱਕੇਸ਼ਾਹੀ ਅਤੇ ਸਰਕਾਰੀ ਦੁਰਵਰਤੋਂ ਦੇ ਸਾਹਮਣੇ ਲੋਕਤੰਤਰ ਦੀ ਜਿੱਤ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਲੋਕਤੰਤਰ ਨੂੰ ਲੁੱਟਣ ਦੀ ਹਰ ਕੋਸ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ। “ਲੋਕਤੰਤਰ ਜਿੱਤੇਗਾ, ਡੰਡਾ ਤੰਤਰ ਹਾਰੇਗਾ ਅਤੇ ਧੋਖੇਸ਼ਾਹੀ ਦਾ ਪਰਦਾ ਫਾਸ਼ ਹੋਵੇਗਾ,” ਮਜੀਠੀਆ ਨੇ ਕਿਹਾ।