ਭਾਜਪਾ ਪੰਜਾਬ ਵੱਲੋਂ 36 ਸੰਗਠਨਾਤਮਕ ਜ਼ਿਲ੍ਹਿਆਂ ਲਈ ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ

by | Aug 17, 2026 | breaking news, daily, politics | 0 comments

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਜ਼ਿਲ੍ਹਾ ਪੱਧਰ ’ਤੇ ਬਿਹਤਰ ਤਾਲਮੇਲ ਸਥਾਪਤ ਕਰਨ ਅਤੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਾਰੇ 36 ਸੰਗਠਨਾਤਮਕ ਜ਼ਿਲ੍ਹਿਆਂ ਲਈ ਜ਼ਿਲ੍ਹਾ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਹ ਨਿਯੁਕਤੀਆਂ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ੍ਰੀ ਅਨਿਲ ਸਰੀਨ ਵੱਲੋਂ 15 ਅਗਸਤ 2026 ਨੂੰ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਰਾਹੀਂ ਕੀਤੀਆਂ ਗਈਆਂ ਹਨ।

ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਸ੍ਰੀ ਅਸ਼ਵਨੀ ਸੇਖੜੀ ਅਤੇ ਸਹਿ-ਇੰਚਾਰਜ ਸ. ਅਜੈਬੀਰਪਾਲ ਸਿੰਘ ਰੰਧਾਵਾ, ਅੰਮ੍ਰਿਤਸਰ ਦਿਹਾਤੀ-II ਦੇ ਇੰਚਾਰਜ ਸ. ਰਣਜੀਤ ਸਿੰਘ ਖੋਜੇਵਾਲ ਅਤੇ ਸਹਿ-ਇੰਚਾਰਜ ਸ੍ਰੀ ਮਾਨਵ ਤਨੇਜਾ, ਜਦਕਿ ਅੰਮ੍ਰਿਤਸਰ ਸ਼ਹਿਰੀ ਦੇ ਇੰਚਾਰਜ ਸ੍ਰੀ ਰਾਕੇਸ਼ ਰਾਠੌਰ ਅਤੇ ਸਹਿ-ਇੰਚਾਰਜ ਸ੍ਰੀ ਅਨਿਲ ਵਾਸੂਦੇਵਾ ਹੋਣਗੇ। ਬਰਨਾਲਾ ਦੇ ਇੰਚਾਰਜ ਸ੍ਰੀ ਨਿਪੁਨ ਸ਼ਰਮਾ ਅਤੇ ਸਹਿ-ਇੰਚਾਰਜ ਸ. ਓਂਕਾਰ ਸਿੰਘ ਸਿੱਧੂ, ਬਟਾਲਾ ਦੇ ਇੰਚਾਰਜ ਸ. ਰਵਿਕਰਨ ਸਿੰਘ ਕਾਹਲੋਂ ਅਤੇ ਸਹਿ-ਇੰਚਾਰਜ ਸ੍ਰੀ ਵਿਜੈ ਸ਼ਰਮਾ (ਪਠਾਨਕੋਟ) ਨਿਯੁਕਤ ਕੀਤੇ ਗਏ ਹਨ। ਬਠਿੰਡਾ ਦਿਹਾਤੀ ਦੇ ਇੰਚਾਰਜ ਸ੍ਰੀ ਸੁਰਜੀਤ ਜਿਆਣੀ ਅਤੇ ਸਹਿ-ਇੰਚਾਰਜ ਸ੍ਰੀ ਰਾਜੇਸ਼ ਪਟੇਹਲਾ, ਜਦਕਿ ਬਠਿੰਡਾ ਸ਼ਹਿਰੀ ਦੇ ਇੰਚਾਰਜ ਸ. ਮਨਜੀਤ ਸਿੰਘ ਰਾਏ ਅਤੇ ਸਹਿ-ਇੰਚਾਰਜ ਸ੍ਰੀਮਤੀ ਵੰਦਨਾ ਸਾਂਗਵਾਲ ਹੋਣਗੇ। ਫਰੀਦਕੋਟ ਦੀ ਇੰਚਾਰਜ ਸ੍ਰੀਮਤੀ ਮੋਨਾ ਜੈਸਵਾਲ ਅਤੇ ਸਹਿ-ਇੰਚਾਰਜ ਸ੍ਰੀ ਸੁਬੋਧ ਵਰਮਾ ਹਨ। ਫਤਿਹਗੜ੍ਹ ਸਾਹਿਬ ਦੇ ਇੰਚਾਰਜ ਸ੍ਰੀ ਕੇ.ਡੀ. ਭੰਡਾਰੀ, ਫਾਜ਼ਿਲਕਾ ਦੇ ਇੰਚਾਰਜ ਸ੍ਰੀ ਸਤੀਸ਼ ਅਸੀਜਾ ਅਤੇ ਸਹਿ-ਇੰਚਾਰਜ ਸ੍ਰੀ ਦੇਵੇਂਦਰ ਬਾਜਾਜ, ਜਦਕਿ ਫਿਰੋਜ਼ਪੁਰ ਦੇ ਇੰਚਾਰਜ ਸ੍ਰੀ ਜੀਵਨ ਗੁਪਤਾ ਅਤੇ ਸਹਿ-ਇੰਚਾਰਜ ਸ੍ਰੀ ਵਿਜੈ ਸ਼ਰਮਾ (ਮੋਗਾ) ਨਿਯੁਕਤ ਕੀਤੇ ਗਏ ਹਨ। ਗੁਰਦਾਸਪੁਰ ਦੇ ਇੰਚਾਰਜ ਸ੍ਰੀ ਹਰਵਿੰਦਰ ਸਿੰਘ ਸੰਧੂ ਅਤੇ ਸਹਿ-ਇੰਚਾਰਜ ਸ. ਹਰਜਿੰਦਰ ਸਿੰਘ ਠੇਕੇਦਾਰ ਹੋਣਗੇ।

ਹੁਸ਼ਿਆਰਪੁਰ ਦੇ ਇੰਚਾਰਜ ਸ੍ਰੀ ਸੁਸ਼ਲੀ ਸ਼ਰਮਾ ਅਤੇ ਸਹਿ-ਇੰਚਾਰਜ ਸ. ਗੁਰਪ੍ਰਤਾਪ ਸਿੰਘ ਟਿੱਕਾ, ਜਦਕਿ ਹੁਸ਼ਿਆਰਪੁਰ ਦਿਹਾਤੀ ਦੇ ਇੰਚਾਰਜ ਸ੍ਰੀ ਰਾਕੇਸ਼ ਸ਼ਰਮਾ ਹੋਣਗੇ। ਜਗਰਾਉਂ ਦੇ ਇੰਚਾਰਜ ਸ੍ਰੀ ਅਨਿਲ ਸਚਰ ਅਤੇ ਸਹਿ-ਇੰਚਾਰਜ ਸ. ਰਣਜੀਤ ਸਿੰਘ ਪੰਵਾਰ, ਜਲੰਧਰ ਦਿਹਾਤੀ (ਉੱਤਰ) ਦੇ ਇੰਚਾਰਜ ਸ੍ਰੀ ਪੁਸ਼ਪਿੰਦਰ ਸਿੰਗਲ ਅਤੇ ਜਲੰਧਰ ਦਿਹਾਤੀ (ਦੱਖਣ) ਦੀ ਇੰਚਾਰਜ ਸ੍ਰੀਮਤੀ ਕਰਮਜੀਤ ਕੌਰ ਚੌਧਰੀ ਅਤੇ ਸਹਿ-ਇੰਚਾਰਜ ਸ੍ਰੀ ਅਜੈ ਕੌਸ਼ਲ ਸੇਤੂ ਨਿਯੁਕਤ ਕੀਤੇ ਗਏ ਹਨ। ਜਲੰਧਰ ਸ਼ਹਿਰੀ ਦੇ ਇੰਚਾਰਜ ਸ੍ਰੀ ਸੂਰਜ ਭਾਰਦਵਾਜ ਅਤੇ ਸਹਿ-ਇੰਚਾਰਜ ਸ. ਹਰਜੀਤ ਸਿੰਘ ਸੰਧੂ ਹੋਣਗੇ। ਕਪੂਰਥਲਾ ਦੇ ਇੰਚਾਰਜ ਸ. ਮਨਜੀਤ ਸਿੰਘ ਮਾਣਾ ਅਤੇ ਸਹਿ-ਇੰਚਾਰਜ ਸ੍ਰੀਮਤੀ ਮੀਨੂ ਸੇਠੀ, ਖੰਨਾ ਦੇ ਇੰਚਾਰਜ ਸ. ਅਮਰਜੀਤ ਸਿੰਘ ਅਮਰੀ ਅਤੇ ਸਹਿ-ਇੰਚਾਰਜ ਸ. ਤੇਜਿੰਦਰ ਸਿੰਘ ਸਰਨ, ਲੁਧਿਆਣਾ ਦਿਹਾਤੀ ਦੇ ਇੰਚਾਰਜ ਸ੍ਰੀ ਗੇਜਾ ਰਾਮ ਵਾਲਮੀਕੀ ਅਤੇ ਸਹਿ-ਇੰਚਾਰਜ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਜਦਕਿ ਲੁਧਿਆਣਾ ਸ਼ਹਿਰੀ ਦੇ ਇੰਚਾਰਜ ਸ. ਦਿਆਲ ਸਿੰਘ ਸੋਢੀ ਅਤੇ ਸਹਿ-ਇੰਚਾਰਜ ਸ੍ਰੀ ਸੁਸ਼ੀਲ ਰਾਣਾ ਨਿਯੁਕਤ ਕੀਤੇ ਗਏ ਹਨ। ਮਲੇਰਕੋਟਲਾ ਦੇ ਇੰਚਾਰਜ ਸ੍ਰੀ ਸੁਸ਼ੀਲ ਰਿੰਕੂ ਅਤੇ ਸਹਿ-ਇੰਚਾਰਜ ਮੇਜਰ ਸਿੰਘ ਦੈਤਵਾਲ ਹੋਣਗੇ।

ਬਾਕੀ ਸੰਗਠਨਾਤਮਕ ਜ਼ਿਲ੍ਹਿਆਂ ਵਿੱਚ ਮਾਨਸਾ ਦੇ ਇੰਚਾਰਜ ਸ੍ਰੀ ਕੇ.ਕੇ. ਮਲਹੋਤਰਾ ਅਤੇ ਸਹਿ-ਇੰਚਾਰਜ ਸ੍ਰੀ ਰਿਸ਼ੀਪਾਲ ਖੇੜਾ, ਮੋਗਾ ਦੇ ਇੰਚਾਰਜ ਸ. ਚਰਨਜੀਤ ਸਿੰਘ ਬਰਾੜ ਅਤੇ ਸਹਿ-ਇੰਚਾਰਜ ਸ. ਕੰਵਰਵੀਰ ਸਿੰਘ ਤੋਹੜਾ, ਮੋਹਾਲੀ ਦੇ ਇੰਚਾਰਜ ਸ੍ਰੀ ਜਤਿੰਦਰ ਮਿੱਤਲ ਅਤੇ ਸਹਿ-ਇੰਚਾਰਜ ਸ੍ਰੀ ਰਮਨ ਪੱਬੀ, ਮੁਕਤਸਰ ਦੇ ਇੰਚਾਰਜ ਸ੍ਰੀ ਰੰਜਮ ਕਮਰਾ, ਨਵਾਂਸ਼ਹਿਰ ਦੇ ਇੰਚਾਰਜ ਡਾ. ਸੁਭਾਸ਼ ਸ਼ਰਮਾ ਅਤੇ ਸਹਿ-ਇੰਚਾਰਜ ਸ. ਸਰਬਜੀਤ ਸਿੰਘ ਮੱਕੜ, ਪਠਾਨਕੋਟ ਦੇ ਇੰਚਾਰਜ ਸ੍ਰੀ ਰਾਜੇਸ਼ ਹਨੀ, ਪਟਿਆਲਾ ਦਿਹਾਤੀ (ਉੱਤਰ) ਦੇ ਇੰਚਾਰਜ ਸ੍ਰੀ ਐਸ.ਕੇ. ਦੇਵ ਅਤੇ ਸਹਿ-ਇੰਚਾਰਜ ਸ. ਜਤਿੰਦਰ ਸਿੰਘ ਅਟਵਾਲ, ਪਟਿਆਲਾ ਦਿਹਾਤੀ ਦੱਖਣ ਦੀ ਇੰਚਾਰਜ ਸ. ਜੈਸਮੀਨ ਸੰਧਾਵਾਲੀਆ ਅਤੇ ਸਹਿ-ਇੰਚਾਰਜ ਸ੍ਰੀ ਪ੍ਰਦੀਪ ਗਰਗ, ਜਦਕਿ ਪਟਿਆਲਾ ਸ਼ਹਿਰੀ ਦੇ ਇੰਚਾਰਜ ਸ੍ਰੀ ਵਿਨੈ ਸ਼ਰਮਾ ਹੋਣਗੇ।

ਇਸੇ ਤਰ੍ਹਾਂ ਰੋਪੜ ਦੇ ਇੰਚਾਰਜ ਸ. ਰਣਜੀਤ ਸਿੰਘ ਗਿੱਲ ਅਤੇ ਸਹਿ-ਇੰਚਾਰਜ ਸ. ਭੁਪਿੰਦਰ ਸਿੰਘ ਚੀਮਾ, ਸੰਗਰੂਰ-1 ਦੇ ਇੰਚਾਰਜ ਸ੍ਰੀ ਮੰਗਤ ਰਾਏ ਬਾਂਸਲ ਅਤੇ ਸਹਿ-ਇੰਚਾਰਜ ਸ੍ਰੀ ਦਿਨੇਸ਼ ਸਰਪਾਲ, ਸੰਗਰੂਰ-2 ਦੇ ਇੰਚਾਰਜ ਸ. ਹਰਮਿੰਦਰ ਸਿੰਘ ਜੱਸੀ ਅਤੇ ਸਹਿ-ਇੰਚਾਰਜ ਸ. ਜਗਦੀਪ ਸਿੰਘ ਨਕਈ ਅਤੇ ਤਰਨ ਤਾਰਨ ਦੇ ਇੰਚਾਰਜ ਸ੍ਰੀ ਨਰੇਸ਼ ਸ਼ਰਮਾ ਅਤੇ ਸਹਿ-ਇੰਚਾਰਜ ਸ. ਸੁਖਵਿੰਦਰ ਸਿੰਘ ਪਿੰਟੂ ਨਿਯੁਕਤ ਕੀਤੇ ਗਏ ਹਨ।

ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਭਾਜਪਾ ਦੇ ਜ਼ਿਲ੍ਹਾ ਪੱਧਰੀ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ, ਸੰਗਠਨਾਤਮਕ ਗਤੀਵਿਧੀਆਂ ਵਿੱਚ ਬਿਹਤਰ ਤਾਲਮੇਲ ਸਥਾਪਤ ਕਰਨਾ ਅਤੇ ਸੂਬੇ ਭਰ ਵਿੱਚ ਪਾਰਟੀ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਅਧਿਕਾਰਤ ਪੱਤਰ ਦੀਆਂ ਕਾਪੀਆਂ ਸਾਰੇ ਸੂਬਾ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਭੇਜੀਆਂ ਗਈਆਂ ਹਨ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...