ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ, ਨਵੀਂ ਦਿੱਲੀ ਦੇ ਭਾਰਤੀ ਯੋਗ ਸੰਸਥਾਨ ਦੁਆਰਾ 18.06.2025 ਨੂੰ ਮਾਡਲ ਜੇਲ੍ਹ, ਚੰਡੀਗੜ੍ਹ ਵਿੱਚ ਯੋਗ ਸੈਸ਼ਨਾਂ ਦਾ ਆਯੋਜਨ ਸ਼੍ਰੀ ਪੁਸ਼ਪੇਂਦਰ ਕੁਮਾਰ, ਆਈਪੀਐੱਸ, ਇੰਸਪੈਕਟਰ ਜਨਰਲ ਆਵ੍ ਪ੍ਰਿਜ਼ਨਸ, ਯੂਟੀ, ਚੰਡੀਗੜ੍ਹ ਅਤੇ ਡਾ. ਪਾਲਿਕਾ ਅਰੋੜਾ, ਪੀਸੀਐੱਸ, ਐਡੀਸ਼ਨਲ ਆਈਜੀ ਪ੍ਰਿਜ਼ਨਸ, ਯੂਟੀ, ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ। ਇਸ ਅਵਸਰ ‘ਤੇ ਸ਼੍ਰੀ ਪਰਵੀਨ ਕੁਮਾਰ, ਡਿਪਟੀ ਸੁਪਰਡੈਂਟ ਜੇਲ੍ਹ ਉਪਸਥਿਤ ਸਨ। ਯੋਗ ਅਧਿਆਪਕ ਦੇ ਮਾਰਗ ਦਰਸ਼ਨ ਵਿੱਚ ਲਗਭਗ 200 ਕੈਦੀਆਂ ਨੇ ਯੋਗ ਗਤੀਵਿਧੀਆਂ ਵਿੱਚ ਹਿੱਸਾ ਲਿਆ। ਯੋਗ ਜੇਲ੍ਹ ਵਿੱਚ ਇੱਕ ਨਿਯਮਿਤ ਗਤੀਵਿਧੀ ਹੈ। ਕੁਝ ਕੈਦੀਆਂ ਨੇ ਯੋਗ ਦੇ ਫ਼ਾਇਦਿਆਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਭਾਰਤੀ ਯੋਗ ਸੰਸਥਾਨ, ਪੰਚਕੂਲਾ ਹਰਿਆਣਾ ਤੋਂ ਡਾ. ਪਰਲਹਾਦ ਰਘੂ (Dr. Parlahad Raghu) , ਡਾ. ਸੁਨੀਤਾ ਯਾਦਵ ਅਤੇ ਡਾ. ਗੌਰਵ ਗਰਗ ਨੇ ਕੈਦੀਆਂ ਨੂੰ ਰੋਜ਼ਾਨਾ ਯੋਗ ਕਰਨ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ।
ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ
ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

