Home » photogallery » sports » CRICKET NEWS INDW VS NZW 18 YEAR RICHA GHOSH SCORES FASTEST ODI 50 BY AN INDIAN WOMEN SURPASSES RUMELI DHAR

IND vs NZ: 18 ਸਾਲਾ ਭਾਰਤੀ ਵਿਕਟਕੀਪਰ ਨੇ 26 ਗੇਂਦਬਾਜ਼ ‘ਚ ਰਚਿਆ ਇਤਿਹਾਸ

IND vs NZW: ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਤੋਂ ਲਗਾਤਾਰ ਚੌਥੇ ਵਨਡੇ ਵਿੱਚ ਹਾਰ ਗਈ। ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਭਾਰਤ ਨੂੰ 20 ਓਵਰਾਂ ਵਿੱਚ 192 ਦੌੜਾਂ ਦਾ ਟੀਚਾ ਮਿਲਿਆ। ਪਰ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ 128 ਦੌੜਾਂ ‘ਤੇ ਢੇਰ ਹੋ ਗਈ ਅਤੇ 63 ਦੌੜਾਂ ਨਾਲ ਮੈਚ ਹਾਰ ਗਈ। ਇਸ ਦੌਰੇ ‘ਤੇ ਭਾਰਤ ਦੀ ਇਹ ਪੰਜਵੀਂ ਹਾਰ ਹੈ। ਹਾਲਾਂਕਿ ਇਸ ਮੈਚ ‘ਚ 18 ਸਾਲਾ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ (Richa ghosh) ਨੇ ਬੱਲੇ ਨਾਲ ਧਮਾਲ ਮਚਾ ਦਿੱਤੀ। ਉਸ ਨੇ ਸਿਰਫ਼ 26 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਇਹ ਵਨਡੇ ਵਿੱਚ ਭਾਰਤ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜੇ ਹੈ। ਰਿਚਾ ਨੇ ਆਊਟ ਹੋਣ ਤੋਂ ਪਹਿਲਾਂ 29 ਗੇਂਦਾਂ ਵਿੱਚ 52 ਦੌੜਾਂ ਬਣਾਈਆਂ।