ਕੱਲ ਪੰਜ ਅਕਤੂਬਰ ਨੂੰ ਧਾਰਮਿਕ ਸ਼ਖ਼ਸੀਅਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਉਪਰਾਲੇ ਨਾਲ ਮੁੱਖ ਮੰਤਰੀ ਨਾਲ ਕੌਮੀ ਇਨਸਾਫ਼ ਮੋਰਚੇ ਵੱਲੋਂ ਮੁਢਲੀ ਜਾਣਕਾਰੀ ਲਈ ਉਹਨਾਂ ਦੀ ਰਿਹਾਇਸ਼ ਤੇ ਮੀਟਿੰਗ ਕੀਤੀ। ਮੀਟਿੰਗ ਦੀ ਜਾਣਕਾਰੀ ਮੋਰਚੇ ਦੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਲਿਖ਼ਤੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਮੀਟਿੰਗ ਵਿੱਚ ਉਨ੍ਹਾਂ ਸਮੇਤ ਬਾਬਾ ਭੁਪਿੰਦਰ ਸਿੰਘ ਰਾਮਪੁਰ ਖੇੜਾ ਵਾਲੇ, ਪਾਲ ਸਿੰਘ ਫਰਾਂਸ ,ਬਲਵਿੰਦਰ ਸਿੰਘ ਫਿਰੋਜ਼ਪੁਰ ਅਤੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਸ਼ਾਮਿਲ ਸਨ। ਸਰਦਾਰ ਮੰਜਪੁਰ ਨੇ ਕਾਨੂੰਨ ਪੱਖ ਬਾ-ਦਲੀਲ ਪੇਸ਼ ਕੀਤਾ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ ਕਿ ਮੋਰਚੇ ਦੇ ਆਗੂਆਂ ਨੇ ਸਪਸ਼ਟ ਕੀਤਾ ਕੋਈ ਭੀ ਫੈਸਲਾ ਮੋਰਚੇ ਦੀ ਸਮੁੱਚੀ ਟੀਮ ਅਤੇ ਸਾਰੀਆਂ ਜਥੇਬੰਦੀਆਂ ਜੋ ਪਿਛਲੇ ਚਾਰ ਸਾਲਾਂ ਤੋਂ ਲੰਬੇ ਮੋਰਚੇ ਵਿੱਚ ਡਟੀਆਂ ਹੋਈਆਂ ਹਨ ਉਹਨਾਂ ਦੀ ਸਲਾਹ ਨਾਲ ਕੀਤਾ ਜਾਵੇਗਾ। ਉਹਨਾਂ ਇਹ ਭੀ ਸਪਸ਼ਟ ਕੀਤਾ ਕਿ ਮੋਰਚਾ ਕੋਈ ਰਾਜਨੀਤਿਕ ਧੜਾ ਨਹੀਂ ਹੈ ਸਗੋਂ ਵੱਖ-ਵੱਖ ਰਾਜਸੀ ਪਾਰਟੀਆਂ ਕਿਸਾਨ ਜਥੇਬੰਦੀਆਂ, ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ ,ਮਨੁੱਖੀ ਅਧਿਕਾਰ ਸੰਗਠਨ, ਵਪਾਰੀ ਜਥੇਬੰਦੀਆਂ ਅਤੇ ਮੁਸਲਮਾਨਾਂ, ਹਿੰਦੂਆਂ ਵੱਲੋਂ ਸਾਂਝੇ ਮੱਦੇ ਉੱਪਰ ਸੰਗਠਿਤ ਕੀਤਾ ਗਿਆ ਹੈ। ਅਤੇ ਸਾਰੀਆਂ ਜਥੇਬੰਦੀਆਂ ਇੱਕਮੱਤ ਹਨ ।ਸਾਂਝੇ ਮੁੱਦੇ ਉੱਪਰ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਪਿਛਲੇ ਚਾਰ ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀਆਂ ਅਰਦਾਸਾਂ ਅਣਥੱਕ ਘਾਲਣਾ ਅਤੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗਾਂ ਅਤੇ ਦ੍ਰਿੜਤਾ ਕਾਰਨ ਜੇਕਰ ਗੱਲਬਾਤ ਰਾਹੀਂ ਮੋਰਚੇ ਦੇ ਮੁੱਦਿਆਂ ਦਾ ਹੱਲ ਹੁੰਦਾ ਹੈ ਤਾਂ ਮੋਰਚੇ ਵਲੋਂ ਸਾਰੀਆਂ ਧਿਰਾਂ ਅਤੇ ਸਰਕਾਰ ਦਾ ਧੰਨਵਾਦ ਕੀਤਾ ਜਾਵੇਗਾ।ਮੋਰਚੇ ਦਾ ਮਕਸਦ ਰਿਹਾਈਆਂ ਨਾਲ ਹੈ। ਕਿਸੇ ਪ੍ਰਕਾਰ ਦੀ ਰਾਜਨੀਤੀ ਧੜੇਬੰਦੀਆਂ ਨਾਲ ਨਹੀਂ। ਕੱਲ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਮੈਮੋਰੈਂਡਮ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਪੰਜਾਬ ਸਰਕਾਰ ਭਾਰਤ ਸਰਕਾਰ ਨਾਲ ਲਿਖਤੀ ਤੌਰ ਤੇ ਕਾਰਵਾਈ ਕਰੇ। ਮੁੱਖ ਮੰਤਰੀ ਨੇ ਵਿਸ਼ਵਾਸ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਭੀ ਮੌਤ ਦੀ ਸਜ਼ਾ ਦੀ ਮੁਆਫੀ ਲਈ ਗ੍ਰਿਹ ਮੰਤਰੀ ਨੂੰ ਲਿਖਣਗੇ ਅਤੇ ਸਮਾਂ ਲੈ ਕੇ ਮੌਤ ਦੀ ਸਜ਼ਾ ਦੀ ਮੁਆਫੀ ਲਈ ਮਿਲਣਗੇ। ਭਾਈ ਰਾਜੋਆਣਾ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਸਮੇਤ ਸਮੁੱਚੇ ਬੰਦੀਆ ਦੀ ਰਿਹਾਈ ਲਈ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨਗੇ। ਮੁੱਖ ਮੰਤਰੀ ਨੇ ਇਹ ਭੀ ਦੱਸਿਆ ਕਿ ਰਿਹਾਈਆਂ ਦੇ ਮੁੱਦੇ ਉਪਰ ਗ੍ਰਹਿ ਮੰਤਰੀ ਦੀ ਸਹਿਮਤੀ ਜਰੂਰੀ ਹੈ। ਓਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਉਹਨਾਂ ਦੀ ਗ੍ਰਿਹ ਮੰਤਰੀ ਨਾਲ ਗੱਲਬਾਤ ਭੀ ਹੋ ਚੁੱਕੀ ਹੈ, ਅਤੇ ਜਲਦੀ ਗੱਲਬਾਤ ਕਰਕੇ ਇਸ ਮੁੱਦੇ ਦਾ ਹੱਲ ਕਰਨਗੇ। ਮੁੱਖ ਮੰਤਰੀ ਦਾ ਉਸਾਰੂ ਅਤੇ ਹਾਂ ਪੱਖੀ ਰਵਈਆ ਸੀ। ਮੋਰਚੇ ਦੇ ਆਗੂਆਂ ਨੇ ਪੈਰੋਲ ਤੇ ਆਏ ਅਤੇ ਪੱਕੀਆਂ ਜਮਾਨਤਾਂ ਤੇ ਆਏ ਸਾਰਿਆਂ ਦੀ ਪੱਕੀ ਰਿਹਾਈ ਦੀ ਮੰਗ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਦੀ ਜੇਲ ਤਬਦੀਲੀ ਬਾਰੇ ਭੀ ਯਾਦ ਪੱਤਰ ਦਿੱਤਾ ਅਤੇ ਉਸਦੇ ਕੇਸ ਦੇ ਨਬੇੜਾ ਕਰਕੇ ਰਿਹਾਈ ਦੀ ਮੰਗ ਕੀਤੀ। ਭਾਈ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਲਗਭਗ 30 ਵਿਅਕਤੀਆਂ ਦੀ ਰਿਹਾਈਆਂ ਦੀ ਭੀ ਮੰਗ ਕੀਤੀ। ਅਨੇਕਾਂ ਨੌਜਵਾਨ ਜਿਹੜੇ ਜੇਲ੍ਾਂ ਵਿੱਚ ਮੁਕਦਮਾ ਚਲਾਏ ਬਿਨਾਂ ਕਈ ਸਾਲਾਂ ਤੋਂ ਬੰਦ ਹਨ ਉਹਨਾਂ ਦੇ ਕੇਸਾਂ ਵਿੱਚ ਉਤਨੀ ਸਜ਼ਾ ਨਹੀਂ। ਉਹਨਾਂ ਕੇਸਾਂ ਦੇ ਨਿਪਟਾਰੇ ਦੀ ਮੰਗ ਕੀਤੀ। ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਜਲਦ ਫੈਸਲੇ ਬਾਰੇ ਭੀ ਮੰਗ ਪੱਤਰ ਵਿੱਚ ਲਿਖਿਆ ਗਿਆ। ਮੁੱਖ ਮੰਤਰੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਡਿਊਟੀ ਲਾਈ ਕਿ ਉਹ ਜਲਦੀ ਸਾਰੇ ਕੇਸਾਂ ਬਾਰੇ ਮੋਰਚੇ ਨਾਲ ਵਿਚਾਰ ਕਰਨਗੇ 12 ਅਕਤੂਬਰ ਦੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਇੱਕ ਖਰੜਾ ਤਿਆਰ ਕਰਨ ਮੁੱਖ ਮੰਤਰੀ 12 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਾਰੇ ਮੁੱਦਿਆਂ ਦੇ ਹੱਲ ਲਈ ਉਸਾਰੂ ਅਤੇ ਇਨਸਾਫ ਦੇਣ ਦੀ ਵਚਨ ਬਧਤਾ ਪ੍ਰਗਟ ਕੀਤੀ।
ਜਾਰੀ ਕਰਤਾ – ਗੁਰਦੀਪ ਸਿੰਘ ਬਠਿੰਡਾ 9876072000