ਚੰਡੀਗੜ੍ਹ, 20.05.2025: ਚੰਡੀਗੜ੍ਹ ਵਿੱਚ ਸਿੱਖਿਆ ਦੇ ਲਈ ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਸ਼੍ਰੀ ਰਾਜੀਵ ਵਰਮਾ, ਆਈਏਐੱਸ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ ਨੇ 42 ਸਰਕਾਰੀ ਸਕੂਲਾਂ ਲਈ ਕਲਾਸ +1 ਲਈ ਕੇਂਦਰੀਕ੍ਰਿਤ ਦਾਖਲਾ ਪ੍ਰਾਸਪੈਕਟਸ ਲਾਂਚ ਕੀਤਾ।

ਇਹ ਸਮਾਗਮ ਸੰਭਾਵੀ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਵਿਆਪਕ ਗਾਇਡ ਦਾਖਲਾ ਪ੍ਰਕਿਰਿਆ ਦੀ ਇੱਕ ਸਪਸ਼ਟ ਸਮਾਂ-ਸੀਮਾ ਪੇਸ਼ ਕਰਦਾ ਹੈ, ਇਹ ਸੁਨਿਸ਼ਚਿਤ ਕਰਦਾ ਹੈ ਕਿ ਬਿਨੈਕਾਰ ਨੂੰ ਸਾਰੀਆਂ ਮੁੱਖ ਤਾਰੀਖਾਂ ਅਤੇ ਸਮਾਂ-ਸੀਮਾਵਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਹੋਵੇ। ਪ੍ਰਾਸਪੈਕਟਸ ਫੀਸ ਢਾਂਚੇ ਦਾ ਇੱਕ ਪਾਰਦਰਸ਼ੀ ਵਿਭਾਜਨ ਪ੍ਰਦਾਨ ਕਰਦਾ ਹੈ। ਇਹ ਦਾਖਲਾ ਦਿਸ਼ਾ-ਨਿਰਦੇਸ਼, ਯੋਗਤਾ ਮਾਪਦੰਡ, ਜ਼ਰੂਰੀ ਦਸਤਾਵੇਜ਼, ਅਤੇ ਕਦਮ-ਦਰ-ਕਦਮ ਅਰਜ਼ੀ ਨਿਰਦੇਸ਼ਾਂ ਨੂੰ ਵੀ ਸਪਸ਼ਟ ਕਰਦਾ ਹੈ।

ਇਸ ਤੋਂ ਇਲਾਵਾ, ਪ੍ਰਾਸਪੈਕਟਸ ਚੰਡੀਗੜ੍ਹ ਵਿੱਚ ਸਕੂਲ ਸਿੱਖਿਆ ਵਿਭਾਗ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਂਦਾ ਹੈ, ਵਿੱਦਿਅਕ ਉਤਕ੍ਰਿਸ਼ਟਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਉਜਾਗਰ ਕਰਦਾ ਹੈ। ਵਿਭਾਗ ਦਾ ਦ੍ਰਿਸ਼ਟੀਕੋਣ ਸੰਪੂਰਨ ਵਿਕਾਸ ‘ਤੇ ਜ਼ੋਰ ਦਿੰਦਾ ਹੈ, ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਇਨੋਵੇਟਿਵ ਸਿੱਖਿਆ ਪੱਧਤੀਆਂ, ਸਮਾਵੇਸ਼ੀ ਸਿੱਖਿਆ ਨੀਤੀਆਂ, ਅਤੇ ਮਜ਼ਬੂਤ ਪਾਠਕ੍ਰਮ ਤੋਂ ਬਾਹਰਲੇ ਪ੍ਰੋਗਰਾਮਾਂ ਰਾਹੀਂ ਤਿਆਰ ਕਰਨਾ, ਇਹ ਸਭ ਇੱਕ ਸਹਾਇਕ ਅਤੇ ਗਤੀਸ਼ੀਲ ਸਿੱਖਣ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹੈ।

ਪਾਰਦਰਸ਼ਤਾ ਅਤੇ ਦਕਸ਼ਤਾ ਦੀ ਪਰੰਪਰਾ ਦਾ ਅਨੁਪਾਲਨ ਕਰਦੇ ਹੋਏ, ਇਸ ਕੇਂਦਰੀਕ੍ਰਿਤ ਸਲਾਹ ਪ੍ਰਕਿਰਿਆ ਦਾ ਪ੍ਰਬੰਧਨ ਨੈਸ਼ਨਲ ਇੰਸਟੀਟਿਊਟ ਆਵ੍ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (NIELIT) ਦੁਆਰਾ ਕੀਤਾ ਜਾਵੇਗਾ, ਜੋ ਕਿ ਦਾਖਲਾ ਪ੍ਰਕਿਰਿਆ ਵਿੱਚ ਬਿਨਾ ਕਿਸੇ ਮਨੁੱਖੀ ਦਖਲ ਦੇ ਇੱਕ ਸਹਿਜ ਅਤੇ ਉਪਭੋਗਤਾ-ਅਨੁਕੂਲ ਅਨੁਭਵ ਸੁਨਿਸ਼ਚਿਤ ਕਰਦਾ ਹੈ। ਇਹ ਇਨੋਵੇਟਿਵ ਔਨਲਾਇਨ ਸਿਸਟਮ ਪੱਖਪਾਤ ਨੂੰ ਖ਼ਤਮ ਕਰਕੇ ਅਤੇ ਪੂਰੀ ਦਾਖਲਾ ਪ੍ਰਕਿਰਿਆ ਨੂੰ ਸਵੈਚਾਲਿਤ ਕਰਕੇ ਸਾਰੇ ਬਿਨੈਕਾਰਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਅਤਿ-ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ, ਨੈਸ਼ਨਲ ਇੰਸਟੀਟਿਊਟ ਆਵ੍ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (NIELIT) ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਦਾਖਲੇ ਇੱਕ ਪਾਰਦਰਸ਼ੀ, ਨਿਰਪੱਖ ਅਤੇ ਕੁਸ਼ਲ ਢੰਗ ਨਾਲ ਕੀਤੇ ਜਾਣ। ਬਿਨੈਕਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ, ਆਪਣੀ ਸਥਿਤੀ ਨੂੰ ਟ੍ਰੈਕ ਕਰ ਸਕਦੇ ਹਨ, ਅਤੇ ਦਾਖਲਾ ਸੂਚਨਾ ਪੂਰੀ ਤਰ੍ਹਾਂ ਔਨਲਾਇਨ ਪ੍ਰਾਪਤ ਕਰ ਸਕਦੇ ਹਨ, ਫਿਜ਼ੀਕਲ ਦੌਰਿਆਂ ਦੀ ਜ਼ਰੂਰਤ ਨੂੰ ਘੱਟ ਤੋਂ ਘੱਟ ਕਰਦੇ ਹੋਏ।

ਸਿੱਖਿਆ ਵਿਭਾਗ ਦਾਖਲਾ ਪ੍ਰਕਿਰਿਆ ਵਿੱਚ ਵਿਸ਼ਵਾਸ ਅਤੇ ਸਮਾਵੇਸ਼ਤਾ ਦੇ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਹੈ। ਵਿਭਾਗ ਸਾਰੇ ਯੋਗ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇੱਕ ਸੁਚਾਰੂ ਦਾਖਲਾ ਅਨੁਭਵ ਲਈ ਇਸ ਸੁਚਾਰੂ ਪਲੈਟਫਾਰਮ ਦੀ ਵਰਤੋਂ ਕਰਨ ਦੀ ਤਾਕੀਦ ਕਰਦਾ ਹੈ।

ਇਸ ਮੌਕੇ ‘ਤੇ, ਸੁਸ਼੍ਰੀ ਪ੍ਰੇਰਣਾ ਪੁਰੀ, ਸਕੱਤਰ ਸਿੱਖਿਆ, ਸ਼੍ਰੀ ਹਰਸੁਸ਼ਿੰਦਰ ਸਿੰਘ ਬਰਾੜ, ਡਾਇਰੈਕਟਰ ਸਕੂਲ ਸਿੱਖਿਆ ਤੇ ਸਿੱਖਿਆ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।