ਹਲਕਾ ਅਮਲੋਹ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਭਾਰੀ ਝਟਕਾ ਲੱਗਿਆ, ਜਦੋਂ ਇਕਬਾਲ ਨਗਰ ਵਿਖੇ ਦਰਜਨਾਂ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ (ਆਪ) ਦਾ ਪੱਲਾ ਫੜ ਲਿਆ। ਹਲਕਾ ਅਮਲੋਹ ਦੇ ਵਿਧਾਇਕ ਸ. ਗੈਰੀ ਬੜਿੰਗ ਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਾਰੇ ਸਾਥੀਆਂ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮੁੱਖ ਤੌਰ ‘ਤੇ ਨਿਰਮਲ ਸਿੰਘ ਜੀ (ਫੋਰਮੈਨ), ਸੰਦੀਪ ਕੁਮਾਰ (ਫੋਰਮੈਨ), ਰਾਜ ਭੋਲੀ, ਰਾਮ ਯਸ਼ ਗੁਪਤਾ, ਸੰਜੇ ਯਾਦਵ, ਸ਼ਿਵ ਸ਼ਰਨ ਪਾਂਡੇਯ, ਸੰਦੀਪ ਕੁਮਾਰ, ਛੋਟਾ ਪਾਠਕ, ਸੰਤੋਸ਼ ਕੁਮਾਰ, ਸੀਤਾਰਾਮ ਯਾਦਵ, ਮਨੀਕਾਂਤ, ਵਿਸ਼ਾਲ ਕੁਮਾਰ, ਵਿਨੋਦ ਕੁਮਾਰ, ਛੋਟੇਲਾਲ ਸਾਹ, ਬਲਰਾਮ ਝਾ, ਮੇਵਾਲਾਲ, ਤ੍ਰਿਜੁਵਨ ਪ੍ਰਸਾਦ, ਰਾਮ ਗੁਲਾਬ ਮਾਲੀ, ਅਨਿਲ ਮਾਲੀ, ਦਸ਼ਰਥ ਪ੍ਰਜਾਪਤੀ, ਗਣੇਸ਼ ਰਾਏ, ਬ੍ਰਿਜੇਸ਼ ਕੁਮਾਰ, ਸੋਨੂ ਕੁਮਾਰ, ਅਮਿਤ ਕੁਮਾਰ, ਹੇਤੂ ਕੁਮਾਰ, ਰਾਹੁਲ ਹਲਵਾਈ, ਲਾਲੂ, ਮੋ. ਮਿਰਾਜ, ਮੋ. ਸਿਰਾਜ, ਮੋ. ਗੁਲਜ਼ਾਰ, ਮੋ. ਅਕਰਮ, ਮੋ. ਇੰਤਿਆਜ਼ ਅਤੇ ਮੋ. ਖਲੀਲ ਅੰਸਾਰੀ ਸ਼ਾਮਲ ਸਨ।
ਇਸ ਮੌਕੇ ਹਾਜ਼ਰ ਇਕੱਠ ਅਤੇ ਨਵੇਂ ਸ਼ਾਮਲ ਹੋਏ ਸਾਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੈਰੀ ਬੜਿੰਗ ਨੇ ਕਿਹਾ:
“ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਇਮਾਨਦਾਰ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ‘ਆਮ ਆਦਮੀ ਪਾਰਟੀ’ ਨਾਲ ਜੁੜ ਰਹੇ ਹਨ। ਰਵਾਇਤੀ ਪਾਰਟੀਆਂ ਨੇ ਹਮੇਸ਼ਾ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਆਮ ਵਰਗ ਦੀ ਸਾਰ ਨਹੀਂ ਲਈ। ਅੱਜ ਇਕਬਾਲ ਨਗਰ ਦੇ ਸਾਥੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਸਾਬਤ ਕਰਦਾ ਹੈ ਕਿ ਲੋਕਾਂ ਦਾ ‘ਆਪ’ ਸਰਕਾਰ ‘ਤੇ ਭਰੋਸਾ ਦਿਨੋ-ਦਿਨ ਪੱਕਾ ਹੋ ਰਿਹਾ ਹੈ। ਪਾਰਟੀ ਵਿੱਚ ਸ਼ਾਮਲ ਹੋਏ ਹਰ ਇੱਕ ਵਰਕਰ ਨੂੰ ਪਰਿਵਾਰ ਦੇ ਜੀਅ ਵਾਂਗ ਰੱਖਿਆ ਜਾਵੇਗਾ ਅਤੇ ਅਸੀਂ ਸਾਰੇ ਰਲ ਕੇ ਮੰਡੀ ਗੋਬਿੰਦਗੜ੍ਹ ਅਤੇ ਹਲਕਾ ਅਮਲੋਹ ਦੀ ਤਰੱਕੀ ਲਈ ਦਿਨ-ਰਾਤ ਇੱਕ ਕਰਾਂਗੇ।”
ਅੰਤ ਵਿੱਚ ਵਿਧਾਇਕ ਬੜਿੰਗ ਨੇ ਸਮੂਹ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।


