ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ ਰਾਜੇਸ਼ ਪ੍ਰਸਾਦ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਅੱਜ ਵੀ ਈਂਧਣ ਦੀ ਸੰਭਾਲ਼ ਅਤੇ ਵਾਤਾਵਰਣ ਅਨੁਕੂਲ ਆਵਾਜਾਈ ਨੂੰ ਹੁਲਾਰਾ ਦੇਣ ਹਿਤ “ਨੋ ਵਹੀਕਲ ਬੁੱਧਵਾਰ” ਪਹਿਲ ਦਾ ਪਾਲਨ ਕੀਤਾ।

ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਪਹਿਲ ਦੇ ਤਹਿਤ ਆਉਣ-ਜਾਣ ਲਈ ਇੱਕ ਇਲੈਕਟ੍ਰਿਕ ਗੋਲਫ ਕਾਰਟ ਦਾ ਉਪਯੋਗ ਕੀਤਾ। ਉੱਥੇ ਹੀ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨੇ ਟਿਕਾਊ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਪ੍ਰਦੂਸ਼ਣ ਘੱਟ ਕਰਨ ਲਈ ਸਾਇਕਲ, ਇਲੈਕਟ੍ਰਿਕ ਵਾਹਨਾਂ, ਪੈਦਲ ਚਲਣ, ਸੀਟੀਯੂ ਬੱਸਾਂ ਅਤੇ ਕਾਰਪੂਲਿੰਗ ਦਾ ਉਪਯੋਗ ਕੀਤਾ।

ਪ੍ਰਸ਼ਾਸਨ ਨੇ ਵਾਤਾਵਰਣ ਸੁਰੱਖਿਆ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਨਾਗਰਿਕਾਂ ਨੂੰ ਵੀ ਵਾਤਾਵਰਣ-ਅਨੁਕੂਲ ਟ੍ਰਾਂਸਪੋਰਟ ਦੇ ਸਾਧਨ ਅਪਣਾਉਣ ਦੀ ਅਪੀਲ ਕੀਤੀ।

×