ਖੇਤੀਬਾੜੀ ਸਕੱਤਰ, ਸ਼੍ਰੀ ਪ੍ਰਦੀਪ ਕੁਮਾਰ, ਆਈਏਐੱਸ ਨੇ ਮੁੱਖ ਸਕੱਤਰ ਨੂੰ ਯੂਟੀ ਵਿੱਚ ਉਪਲਬਧ ਖੇਤੀਬਾੜੀ ਜ਼ਮੀਨ ਦੇ ਖੇਤਰਫਲ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ ਲਾਭਾਰਥੀਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।
ਰਾਜ ਖੇਤੀਬਾੜੀ ਮਾਰਕਿਟਿੰਗ ਬੋਰਡ ਦੇ ਸਕੱਤਰ, ਸ਼੍ਰੀ ਹਰੀ ਕਲਿੱਕਟ, ਆਈਏਐੱਸ, ਨੇ ਸੈਕਟਰ-26 ਸਥਿਤ ਵਰਤਮਾਨ ਮੰਡੀ ਅਤੇ ਸੈਕਟਰ 39, ਚੰਡੀਗੜ੍ਹ ਵਿਖੇ ਪ੍ਰਸਤਾਵਿਤ ਨਵੀਂ ਅਨਾਜ, ਫਲ ਅਤੇ ਸਬਜ਼ੀ ਮੰਡੀ ਦੇ ਵਿਕਾਸ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਮਾਰਕਿਟ ਫੀਸ ਨੂੰ ਤਰਕਸੰਗਤ ਬਣਾਉਣ ਅਤੇ ਵਧਾਉਣ ਲਈ ਰੂਪਰੇਖਾ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਡੀ ਵਿੱਚ ਉਤਪਾਦਾਂ ਦੀ ਆਮਦ ਦਾ ਰਿਕਾਰਡ ਰੱਖਣ ਦੀ ਪ੍ਰਣਾਲੀ ਔਨਲਾਇਨ ਕੀਤੀ ਜਾਵੇ ਤਾਕਿ ਪਾਰਦਰਸ਼ਤਾ ਸੁਨਿਸ਼ਚਿਤ ਹੋ ਸਕੇ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਔਨਲਾਇਨ ਪਲੈਟਫਾਰਮ ਨਾਲ ਆੜ੍ਹਤੀਆਂ (ਕਮਿਸ਼ਨ ਏਜੰਟਾਂ) ਤੋਂ ਵਸੂਲੀ ਜਾਣ ਵਾਲੀ ਮੰਡੀ ਫੀਸ ਦੀ ਗਣਨਾ ਵਿੱਚ ਵੀ ਪਾਰਦਰਸ਼ਤਾ ਅਤੇ ਦਕਸ਼ਤਾ ਆਵੇਗੀ।
ਸੈਕਟਰ 26 ਮੰਡੀ ਵਿੱਚ ਕਬਜ਼ਿਆਂ ਦੀ ਸਮੱਸਿਆ ‘ਤੇ ਮੁੱਖ ਸਕੱਤਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਣਅਧਿਕਾਰਿਤ ਵਿਕ੍ਰੇਤਾਵਾਂ ਨੂੰ ਤੁਰੰਤ ਹਟਾਇਆ ਜਾਵੇ, ਕਿਉਂਕਿ ਇਹ ਮੰਡੀ ਕੇਵਲ ਥੋਕ ਵਪਾਰ ਲਈ ਰਾਖਵੀਂ ਹੈ। ਨਾਲ ਹੀ, ਉਨ੍ਹਾਂ ਨੇ ਸੈਕਟਰ 26 ਮੰਡੀ ਵਿੱਚ ਸਵੱਛਤਾ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ।
ਸੈਕਟਰ 26 ਮੰਡੀ ਵਿੱਚ ਸੜਕਾਂ, ਸੀਵਰੇਜ, ਸਟ੍ਰੀਟ ਲਾਇਟਿੰਗ ਅਤੇ ਹੋਰ ਨਾਗਰਿਕ ਸੁਵਿਧਾਵਾਂ ਦੇ ਰੱਖ-ਰਖਾਅ ਨਾਲ ਸਬੰਧਿਤ ਮੁੱਦਿਆਂ ‘ਤੇ, ਮੁੱਖ ਸਕੱਤਰ ਨੇ ਨਿਰਦੇਸ਼ ਦਿੱਤਾ ਕਿ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਸਥਾਪਿਤ ਕਰਕੇ ਸਮਾਂਬੱਧ ਸਮਾਧਾਨ ਸੁਨਿਸ਼ਚਿਤ ਕੀਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਮੰਡੀ ਨੂੰ ਤਬਦੀਲ ਕਰਨ ਦੇ ਮਾਮਲੇ ਨੂੰ ਤੇਜ਼ ਕੀਤਾ ਜਾਵੇ ਅਤੇ ਸੈਕਟਰ 39 ਵਿਖੇ ਨਵੀਂ ਮੰਡੀ ਨਾਲ ਸਬੰਧਿਤ ਅਦਾਲਤੀ ਕੇਸ, ਜੋ ਕਿ ਮਾਣਯੋਗ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ, ਨੂੰ ਜਲਦੀ ਸੁਣਵਾਈ ਅਤੇ ਨਿਪਟਾਰੇ ਲਈ ਸਰਗਰਮੀ ਨਾਲ ਅੱਗੇ ਵਧਾਇਆ ਜਾਵੇ।
ਮੀਟਿੰਗ ਵਿੱਚ ਸ਼੍ਰੀ ਪਵਿੱਤਰ ਸਿੰਘ, ਪੀਸੀਐੱਸ, ਪ੍ਰਸ਼ਾਸਕ ਮਾਰਕਿਟ ਕਮੇਟੀ, ਸ਼੍ਰੀ ਨਵੀਨ, ਡਾਇਰੈਕਟਰ ਖੇਤੀਬਾੜੀ ਅਤੇ ਮਾਰਕਿਟਿੰਗ ਬੋਰਡ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਤਿਵਾਰੀ ਮੌਜੂਦ ਸਨ।